HomePunjabਦੀਵਾਲੀ 'ਤੇ ਲੁਧਿਆਣਾ ਦੇ ਲੋਕਾਂ ਨੂੰ ਮਿਲੀਆਂ ਸਹੂਲਤਾਂ, ਜਲੰਧਰ ਦੇ ਲੋਕ ਹੋਏ...

ਦੀਵਾਲੀ ‘ਤੇ ਲੁਧਿਆਣਾ ਦੇ ਲੋਕਾਂ ਨੂੰ ਮਿਲੀਆਂ ਸਹੂਲਤਾਂ, ਜਲੰਧਰ ਦੇ ਲੋਕ ਹੋਏ ਨਿਰਾਸ਼

ਲੁਧਿਆਣਾ : ਰੇਲਵੇ ਵੱਲੋਂ ਦੀਵਾਲੀ ‘ਤੇ ਵੱਡਾ ਤੋਹਫ਼ਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਰੇਲਵੇ ਬੋਰਡ ਵੱਲੋਂ ਫ਼ਿਰੋਜ਼ਪੁਰ ਡਿਵੀਜ਼ਨ (Ferozepur Division) ਵਿੱਚ ਇੱਕ ਹੋਰ ਵੰਦੇ ਭਾਰਤ ਐਕਸਪ੍ਰੈਸ (Vande Bharat Express) ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜੋ ਕਿ ਅੰਮ੍ਰਿਤਸਰ-ਨਵੀਂ ਦਿੱਲੀ ਟ੍ਰੈਕ ‘ਤੇ ਚੱਲੇਗੀ। ਸੂਤਰਾਂ ਮੁਤਾਬਕ ਵਿਭਾਗ ਵੱਲੋਂ ਤਕਨੀਕੀ ਜਾਂਚ ਤੋਂ ਬਾਅਦ ਟਰੇਨ ਦਾ ਸਮਾਂ ਤੈਅ ਕਰ ਲਿਆ ਗਿਆ ਹੈ ਜਦੋਂਕਿ ਟਰੇਨ ਦਾ ਕਿਰਾਇਆ ਤੈਅ ਹੋਣਾ ਬਾਕੀ ਹੈ। ਸੂਤਰਾਂ ਮੁਤਾਬਕ ਵਿਭਾਗ ਦੀਵਾਲੀ ਦੇ ਮੌਕੇ ‘ਤੇ ਟਰੇਨ ਦਾ ਤੋਹਫਾ ਦੇ ਸਕਦਾ ਹੈ।

ਰੇਲਵੇ ਯਾਤਰੀ ਅੰਮ੍ਰਿਤਸਰ ਤੱਕ ਦਾ 450 ਕਿਲੋਮੀਟਰ ਦਾ ਸਫਰ ਕਰੀਬ 5 ਘੰਟਿਆਂ ਵਿੱਚ ਪੂਰਾ ਕਰ ਸਕਣਗੇ। ਸੂਤਰਾਂ ਦਾ ਕਹਿਣਾ ਹੈ ਕਿ ਵਿਭਾਗ ਸਵੇਰੇ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਸ਼ਤਾਬਦੀ ਅਤੇ ਵੰਦੇ ਭਾਰਤ ਟਰੇਨਾਂ ਦੀ ਆਵਾਜਾਈ ਦੀ ਨਿਗਰਾਨੀ ਕਰੇਗਾ। ਜੇਕਰ ਦੋਵੇਂ ਟਰੇਨਾਂ ‘ਚ ਯਾਤਰੀਆਂ ਦੀ ਗਿਣਤੀ ਕਾਫੀ ਹੈ ਤਾਂ ਦੋਵੇਂ ਟਰੇਨਾਂ ਟ੍ਰੈਕ ‘ਤੇ ਚੱਲਣਗੀਆਂ, ਨਹੀਂ ਤਾਂ ਵੰਦੇ ਭਾਰਤ ਨੂੰ ਪਹਿਲ ਦਿੱਤੀ ਜਾਵੇਗੀ। ਇਹ ਟ੍ਰੇਨ ਹਫ਼ਤੇ ਵਿੱਚ 6 ਦਿਨ ਚੱਲੇਗੀ। ਇਸ ਦੇ Stop ਲੁਧਿਆਣਾ ਅਤੇ ਅੰਬਾਲਾ ਹੋਣਗੇ ਜਦਕਿ ਸਾਹਨੇਵਾਲ ਤੋਂ ਪਾਸ ਦਿੱਤਾ ਜਾਵੇਗਾ। ਫਿਲਹਾਲ ਜਲੰਧਰ ਅਤੇ ਬਿਆਸ ‘ਚ ਕੋਈ ਸਟਾਪ ਨਹੀਂ ਹੈ। ਲੁਧਿਆਣਾ ਅਤੇ ਅੰਬਾਲਾ ਵਿੱਚ ਵੀ ਸਿਰਫ਼ 2 ਮਿੰਟ ਦਾ ਸਟਾਪ ਹੋਵੇਗਾ। ਇਹ ਟਰੇਨ ਅੰਮ੍ਰਿਤਸਰ ਤੋਂ ਸਵੇਰੇ 7.55 ਵਜੇ ਰਵਾਨਾ ਹੋਵੇਗੀ, 9.30 ਵਜੇ ਲੁਧਿਆਣਾ ਪਹੁੰਚੇਗੀ, 2 ਮਿੰਟ ਦੇ ਰੁਕਣ ਤੋਂ ਬਾਅਦ 9.50 ‘ਤੇ ਸਾਹਨੇਵਾਲ ਤੋਂ ਲੰਘ ਕੇ 10.50 ‘ਤੇ ਅੰਬਾਲਾ ਪਹੁੰਚੇਗੀ, ਉਥੇ ਵੀ 2 ਮਿੰਟ ਦੇ ਰੁਕਣ ਤੋਂ ਬਾਅਦ ਨਵੀਂ ਦਿੱਲੀ 1.05 ‘ਤੇ ਪਹੁੰਚੇਗੀ। ਵਾਪਸੀ ‘ਤੇ ਇਹ ਟਰੇਨ ਨਵੀਂ ਦਿੱਲੀ ਤੋਂ 1.40 ‘ਤੇ ਰਵਾਨਾ ਹੋਵੇਗੀ ਅਤੇ 15.50 ‘ਤੇ ਅੰਬਾਲਾ ਅਤੇ 4.59 ‘ਤੇ ਲੁਧਿਆਣਾ ਪਹੁੰਚੇਗੀ ਅਤੇ 6.50 ‘ਤੇ ਅੰਮ੍ਰਿਤਸਰ ਪਹੁੰਚੇਗੀ।

ਲੁਧਿਆਣਾ ਦੇ ਲੋਕਾਂ ਨੂੰ ਮਿਲੀ ਸਹੂਲਤ, ਜਲੰਧਰ ਦੇ ਲੋਕ ਹੋਏ ਨਿਰਾਸ਼

ਇਸ ਟਰੇਨ ਦੇ ਲੁਧਿਆਣਾ ਵਿੱਚ ਰੁਕਣ ਕਾਰਨ ਲੁਧਿਆਣਾ ਵਾਸੀਆਂ ਨੂੰ ਨਵੀਂ ਦਿੱਲੀ ਲਈ ਇੱਕ ਹੋਰ ਵੰਦੇ ਭਾਰਤ ਐਕਸਪ੍ਰੈਸ ਟਰੇਨ ਮਿਲ ਜਾਵੇਗੀ, ਪਰ ਜਲੰਧਰ ਵਿੱਚ ਸਟਾਪੇਜ ਨਾ ਮਿਲਣ ਕਾਰਨ ਜਲੰਧਰ ਦੇ ਲੋਕਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਵਰਨਣਯੋਗ ਹੈ ਕਿ ਹਰ ਰੋਜ਼ ਲੁਧਿਆਣਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਤੋਂ ਸੈਂਕੜੇ ਲੋਕ ਕਾਰੋਬਾਰੀ ਕੰਮਾਂ ਲਈ ਨਵੀਂ ਦਿੱਲੀ ਆਉਂਦੇ ਹਨ। ਇਸ ਨਾਲ ਵਪਾਰੀਆਂ ਨੂੰ ਹੋਰ ਸਹੂਲਤ ਮਿਲੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਵੱਲੋਂ ਰੇਲਗੱਡੀ ਦੀ ਰਫ਼ਤਾਰ ਸਬੰਧੀ ਤਕਨੀਕੀ ਜਾਂਚ ਵੀ ਮੁਕੰਮਲ ਕਰ ਲਈ ਗਈ ਹੈ। ਕਿਉਂਕਿ ਨਵੀਂ ਦਿੱਲੀ ਤੋਂ ਜੰਮੂ ਜਾਣ ਵਾਲੇ ਵੰਦੇ ਭਾਰਤ ਲਈ ਟ੍ਰੈਕ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤਿਆਰ ਕੀਤਾ ਗਿਆ ਸੀ। ਹੁਣ ਜਲੰਧਰ ਕੈਂਟ ਤੋਂ ਅੰਮਿ੍ਤਸਰ ਤੱਕ ਦਾ ਟ੍ਰੈਕ ਵੀ ਉਸੇ ਰਫ਼ਤਾਰ ਨਾਲ ਤਕਨੀਕੀ ਤੌਰ ‘ਤੇ ਤਿਆਰ ਕੀਤਾ ਗਿਆ ਹੈ। ਜਦਕਿ ਸ਼ਤਾਬਦੀ ਐਕਸਪ੍ਰੈਸ ਪਹਿਲਾਂ ਹੀ ਇਸ ਟ੍ਰੈਕ ‘ਤੇ ਔਸਤਨ 130 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲਦੀ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments