HomePunjabਗੈਸ ਕੰਪਨੀ ਵੱਲੋਂ ਸ਼ਹਿਰ 'ਚ ਪੁੱਟੀਆਂ ਗਈਆਂ ਸੜਕਾਂ ਤੋਂ ਲੋਕ ਹੋਏ ਪ੍ਰੇਸ਼ਾਨ

ਗੈਸ ਕੰਪਨੀ ਵੱਲੋਂ ਸ਼ਹਿਰ ‘ਚ ਪੁੱਟੀਆਂ ਗਈਆਂ ਸੜਕਾਂ ਤੋਂ ਲੋਕ ਹੋਏ ਪ੍ਰੇਸ਼ਾਨ

ਕੋਟਕਪੂਰਾ : ਗੈਸ ਕੰਪਨੀ ਵੱਲੋਂ ਸ਼ਹਿਰ ਵਿੱਚ ਪਿਛਲੇ 4-5 ਮਹੀਨਿਆਂ ਤੋਂ ਗੈਸ ਪਾਈਪਾਂ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਪਰ ਕੰਪਨੀ ਦੀ ਕਾਰਗੁਜ਼ਾਰੀ ਚੰਗੀ ਨਜ਼ਰ ਨਹੀਂ ਆ ਰਹੀ ਜਿਸ ਕਾਰਨ ਇਹ ਕੰਮ ਹਾਲੇ ਤੱਕ ਮੁਕੰਮਲ ਨਹੀਂ ਹੋ ਸਕਿਆ। ਕੰਪਨੀ ਵੱਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਪਾਈਪਾਂ ਪਾਉਣ ਲਈ ਸੜਕਾਂ ਪੁੱਟੀਆਂ ਗਈਆਂ ਹਨ, ਜਿਸ ਕਾਰਨ ਕਈ ਥਾਵਾਂ ਤੋਂ ਸੀਵਰੇਜ ਅਤੇ ਪਾਣੀ ਦੀਆਂ ਪਾਈਪਾਂ ਆਦਿ ਟੁੱਟ ਗਈਆਂ ਹਨ ਅਤੇ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਸਬੰਧੀ ਆਨੰਦ ਨਾਗ ਮੁਹੱਲੇ ਦੇ ਵਸਨੀਕਾਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿੱਥੇ ਇਹ ਕੰਮ ਸ਼ੁਰੂ ਕੀਤਾ ਗਿਆ ਸੀ। ਹੁਣ ਇਸ ਇਲਾਕੇ ਦੀ ਗਲੀ ਨੰਬਰ 2 ਦੇ ਸਾਹਮਣੇ ਗੈਸ ਕੰਪਨੀ ਨੇ ਪਿਛਲੇ 15-20 ਦਿਨਾਂ ਤੋਂ ਟਰਾਂਸਫਾਰਮਰ ਵਾਲਾ ਵੱਡਾ ਟੋਆ ਪੁੱਟਿਆ ਹੋਇਆ ਹੈ, ਜਿਸ ਵਿੱਚ ਹਰ ਸਮੇਂ ਪਾਣੀ ਖੜ੍ਹਾ ਰਹਿੰਦਾ ਹੈ। ਇਸ ਟਰਾਂਸਫਾਰਮਰ ਤੋਂ ਮੁਹੱਲਾ ਆਨੰਦ ਨਗਰ ਨੂੰ ਬਿਜਲੀ ਸਪਲਾਈ ਕੀਤੀ ਜਾਂਦੀ ਹੈ ਅਤੇ ਜੇਕਰ ਇਸ ਵੱਡੇ ਟੋਏ ਨੂੰ ਸਮੇਂ ਸਿਰ ਨਾ ਭਰਿਆ ਗਿਆ ਤਾਂ ਇਹ ਟਰਾਂਸਫਾਰਮਰ ਕਿਸੇ ਸਮੇਂ ਵੀ ਡਿੱਗ ਸਕਦਾ ਹੈ ਅਤੇ ਵੱਡਾ ਹਾਦਸਾ ਵਾਪਰ ਸਕਦਾ ਹੈ, ਇਸ ਤੋਂ ਇਲਾਵਾ ਇਲਾਕੇ ਦੀ ਬਿਜਲੀ ਸਪਲਾਈ ਵੀ ਬੰਦ ਹੋ ਜਾਵੇਗੀ। ਸ਼ਾਇਦ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਇੱਕ ਪਬਲਿਕ ਸਕੂਲ ਵੀ ਹੈ, ਜਿੱਥੇ ਜਾਣ ਲਈ ਵੱਡੀ ਗਿਣਤੀ ਵਿੱਚ ਵਿਦਿਆਰਥੀ ਇਸ ਇਲਾਕੇ ਵਿੱਚੋਂ ਲੰਘਦੇ ਹਨ। ਇਸ ਸਬੰਧੀ ਗੈਸ ਕੰਪਨੀ ਦੇ ਪ੍ਰੋਜੈਕਟ ਮੈਨੇਜਰ ਰਾਮ ਸਾਗਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਰੀਦਕੋਟ ਵਿਖੇ ਸਾਡਾ ਕੰਮ ਚੱਲ ਰਿਹਾ ਹੈ ਅਤੇ ਇਸ ਟੋਏ ਨੂੰ ਜਲਦੀ ਹੀ ਭਰ ਦਿੱਤਾ ਜਾਵੇਗਾ।

ਕੀ ਕਹਿੰਦੇ ਹਨ ਬਿਜਲੀ ਨਿਗਮ ਦੇ ਐਸ.ਡੀ.ਓ.

ਇਸ ਸਬੰਧੀ ਸਬ ਅਰਬਨ ਕੋਟਕਪੂਰਾ ਦੇ ਐਸ.ਡੀ.ਓ ਬਲਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਤੁਰੰਤ ਕੰਪਨੀ ਨੂੰ ਲਿਖਿਆ ਜਾ ਰਿਹਾ ਹੈ ਅਤੇ ਟਰਾਂਸਫਾਰਮਰ ਡਿੱਗਣ ਦੀ ਸੂਰਤ ਵਿੱਚ ਮੁਆਵਜ਼ੇ ਤੋਂ ਇਲਾਵਾ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੁਹੱਲਾ ਨਿਵਾਸੀ ਕੁਲਵੰਤ ਰਾਏ, ਜਸਕਰਨ ਸਿੰਘ ਸੰਧੂ, ਨਗਿੰਦਰ ਸਿੰਘ ਮੁਹਾਰ, ਬਾਬਾ ਨੰਦ ਸਿੰਘ, ਵੇਦ ਪ੍ਰਕਾਸ਼ ਸ਼ਰਮਾਂ, ਵਿਸਾਖਾ ਸਿੰਘ ਸਰਾਂ, ਕਰਨ ਸਿੰਘ ਢਿੱਲੋਂ, ਰੂਪ ਸਿੰਘ, ਅਮਰ ਸਿੰਘ ਅਤੇ ਜਗਸੀਰ ਸਿੰਘ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸੇ ਵੀ ਵੱਡੇ ਹਾਦਸੇ ਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਜਾਵੇ। ਇਸ ਤੋਂ ਬਚਣ ਲਈ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments