Home ਪੰਜਾਬ ਪਰਮੀਸ਼ ਵਰਮਾ ’ਤੇ ਗੋਲੀਬਾਰੀ ਮਾਮਲਾ: 4 ਪੁਲਿਸ ਮੁਲਾਜ਼ਮਾਂ ਦੇ ਗੈਰ-ਜ਼ਮਾਨਤੀ ਵਾਰੰਟ ਜਾਰੀ

ਪਰਮੀਸ਼ ਵਰਮਾ ’ਤੇ ਗੋਲੀਬਾਰੀ ਮਾਮਲਾ: 4 ਪੁਲਿਸ ਮੁਲਾਜ਼ਮਾਂ ਦੇ ਗੈਰ-ਜ਼ਮਾਨਤੀ ਵਾਰੰਟ ਜਾਰੀ

0

ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ’ਤੇ ਗੋਲੀਬਾਰੀ ਨਾਲ ਜੁੜੇ ਮਾਮਲੇ ਵਿੱਚ ਅਦਾਲਤ ਨੇ ਸਖ਼ਤ ਰੁਖ਼ ਅਪਣਾਇਆ ਹੈ। ਮਾਮਲੇ ਦੀ ਸੁਣਵਾਈ ਦੌਰਾਨ ਗਵਾਹੀਆਂ ਪੂਰੀਆਂ ਨਾ ਕਰਵਾਉਣ ਦੇ ਚੱਲਦਿਆਂ ਅਦਾਲਤ ਨੇ ਚਾਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ।

ਤਿੰਨ ASI ਅਤੇ ਇੱਕ SI ਵਿਰੁੱਧ ਕਾਰਵਾਈ

ਅਦਾਲਤ ਦੇ ਹੁਕਮਾਂ ਮੁਤਾਬਕ ਵਾਰੰਟ ਜਾਰੀ ਕੀਤੇ ਗਏ ਪੁਲਿਸ ਮੁਲਾਜ਼ਮਾਂ ਵਿੱਚ ਤਿੰਨ ASI ਅਤੇ ਇੱਕ SI ਸ਼ਾਮਲ ਹਨ। ਅਦਾਲਤ ਨੇ ਮਾਮਲੇ ਦੀਆਂ ਬਾਕੀ ਗਵਾਹੀਆਂ ਜਲਦ ਤੋਂ ਜਲਦ ਪੂਰੀਆਂ ਕਰਵਾਉਣ ਲਈ DIG ਰੂਪਨਗਰ ਨੂੰ ਪੱਤਰ ਵੀ ਭੇਜਿਆ ਹੈ।

ਸਰਕਾਰੀ ਪੱਖ ਨੂੰ ਦਿੱਤਾ ਆਖ਼ਰੀ ਮੌਕਾ

ਮਾਮਲੇ ਵਿੱਚ ਸਰਕਾਰੀ ਪੱਖ ਵੱਲੋਂ ਆਪਣੇ ਸਬੂਤ ਪੂਰੇ ਕਰਨ ਲਈ ਪਹਿਲਾਂ ਵੀ ਕਈ ਮੌਕੇ ਲਏ ਜਾ ਚੁੱਕੇ ਹਨ, ਪਰ ਗਵਾਹੀਆਂ ਪੂਰੀਆਂ ਨਹੀਂ ਹੋ ਸਕੀਆਂ। ਸੁਣਵਾਈ ਦੌਰਾਨ ਹੋਰ ਸਮਾਂ ਮੰਗੇ ਜਾਣ ’ਤੇ ਅਦਾਲਤ ਨੇ ਗਵਾਹੀਆਂ ਮੁਕੰਮਲ ਕਰਵਾਉਣ ਲਈ ਆਖ਼ਰੀ ਮੌਕਾ ਦਿੱਤਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਮਾਮਲੇ ਦੀ ਕਾਰਵਾਈ ਵਿੱਚ ਹੁਣ ਹੋਰ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮੁਕੱਦਮੇ ਨੂੰ ਜਲਦੀ ਨੇਪਰੇ ਚਾੜ੍ਹਨ ਲਈ ਕਾਨੂੰਨੀ ਪ੍ਰਕਿਰਿਆ ਤੇਜ਼ ਕੀਤੀ ਜਾਵੇ।

17 ਸਤੰਬਰ ਨੂੰ ਹੋਵੇਗੀ ਅਗਲੀ ਸੁਣਵਾਈ

ਇਹ ਮਾਮਲਾ 18 ਜਨਵਰੀ 2024 ਨੂੰ ਦਰਜ ਕੀਤੇ ਗਏ ਕੇਸ ਨਾਲ ਸਬੰਧਤ ਹੈ। ਹੁਣ ਮਾਮਲੇ ਦੀ ਅਗਲੀ ਸੁਣਵਾਈ 17 ਸਤੰਬਰ ਨੂੰ ਹੋਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version