Home ਖੇਡਾਂ ਪਾਕਿਸਤਾਨ ਮਈ 2027 ’ਚ ਪੰਜ ਮੈਚਾਂ ਦੀ ਵਨਡੇ ਸੀਰੀਜ਼ ਦੇ ਲਈ ਇੰਗਲੈਂਡ...

ਪਾਕਿਸਤਾਨ ਮਈ 2027 ’ਚ ਪੰਜ ਮੈਚਾਂ ਦੀ ਵਨਡੇ ਸੀਰੀਜ਼ ਦੇ ਲਈ ਇੰਗਲੈਂਡ ਦਾ ਕਰੇਗਾ ਦੌਰਾ

0

Sports News : ਪਾਕਿਸਤਾਨ ਮਈ 2027 ਵਿੱਚ ਪੰਜ ਮੈਚਾਂ ਦੀ ਵਨਡੇ ਸੀਰੀਜ਼ ਦੇ ਲਈ ਇੰਗਲੈਂਡ ਦਾ ਦੌਰਾ ਕਰੇਗਾ। ਇਹ ਮੈਚ ਉਸ ਸਾਲ ਦੇ ਅੰਤ ਵਿੱਚ ਹੋਣ ਵਾਲੇ ਆਈ.ਸੀ.ਸੀ. ਪੁਰਸ਼ ਕ੍ਰਿਕਟ ਵਿਸ਼ਵ ਕੱਪ ਦੀ ਤਿਆਰੀ ਵਜੋਂ ਖੇਡੇ ਜਾਣਗੇ। ਸੀਰੀਜ਼ ਦੀ ਸ਼ੁਰੂਆਤ 15 ਮਈ ਨੂੰ ਹੋਵੇਗੀ, ਜਿਸ ਦੇ ਬਾਅਦ ਮੈਚ ਮੈਨਚੈਸਟਰ (19 ਮਈ), ਲੀਡਜ਼ (21 ਮਈ), ਚੈਸਟਰ-ਲੇ-ਸਟ੍ਰੀਟ (23 ਮਈ) ਅਤੇ ਕਾਰਡਿਫ (26 ਮਈ) ਵਿੱਚ ਖੇਡੇ ਜਾਣਗੇ।

50 ਓਵਰ ਦੇ ਇਹ ਮੈਚ ਵਿਸ਼ਵ ਕੱਪ ਤੋਂ ਪਹਿਲਾਂ ਹੋਣਗੇ, ਜਿਸ ਦੀ ਮੇਜ਼ਬਾਨੀ ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ 4 ਅਕਤੂਬਰ ਤੋਂ 21 ਨਵੰਬਰ, 2027 ਦਰਮਿਆਨ ਸਾਂਝੇ ਤੌਰ ‘ਤੇ ਕਰਨਗੇ। ਪਾਕਿਸਤਾਨ, ਜੋ ਅਜੇ ਵੈਸਟਇੰਡੀਜ਼ ਦੇ ਦੌਰੇ ‘ਤੇ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡ ਰਿਹਾ ਹੈ, ਅਗਲੇ ਮਹੀਨੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਲਈ ਇੰਗਲੈਂਡ ਵੀ ਜਾਵੇਗਾ।

ਇਹ ਸੀਰੀਜ਼ 19 ਅਗਸਤ ਤੋਂ 13 ਸਤੰਬਰ ਦੇ ਵਿਚਕਾਰ ਖੇਡੀ ਜਾਵੇਗੀ। ਪਾਕਿਸਤਾਨ ਨੇ ਆਖਰੀ ਵਾਰ 2021 ਵਿੱਚ ਵਨਡੇ ਸੀਰੀਜ਼ ਦੇ ਲਈ ਇੰਗਲੈਂਡ ਦਾ ਦੌਰਾ ਕੀਤਾ ਸੀ, ਜਿਸ ਵਿੱਚ ਮੇਜ਼ਬਾਨ ਟੀਮ ਨੇ ਤਿੰਨ ਮੈਚਾਂ ਦੀ ਲੜੀ 3-0 ਨਾਲ ਜਿੱਤ ਲਈ।

ਪਾਕਿਸਤਾਨ ਦਾ ਇੰਗਲੈਂਡ ਦੌਰਾ ODI 2027

15 ਮਈ: ਪਹਿਲਾ ODI, ਸਾਊਥੈਂਪਟਨ

19 ਮਈ: ਦੂਜਾ ODI, ਮੈਨਚੈਸਟਰ

21 ਮਈ: ਤੀਜਾ ODI, ਲੀਡਜ਼

23 ਮਈ: ਚੌਥਾ ODI, ਚੈਸਟਰ-ਲੇ-ਸਟ੍ਰੀਟ

26 ਮਈ: ਪੰਜਵਾਂ ODI, ਕਾਰਡਿਫ

NO COMMENTS

LEAVE A REPLY

Please enter your comment!
Please enter your name here

Exit mobile version