ਪਾਕਿਸਤਾਨ : ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਆਸਟ੍ਰੇਲੀਆ ਖਿਲਾਫ ਹੋਣ ਵਾਲੀ 3 ਮੈਚਾਂ ਦੀ ਵਨਡੇ ਸੀਰੀਜ਼ ਲਈ ਪਾਕਿਸਤਾਨ ਟੀਮ ਦੇ ਸਕੁਐਡ ਦਾ ਐਲਾਨ ਕਰ ਦਿੱਤਾ ਗਿਆ ਹੈ। ਬੋਰਡ ਵੱਲੋਂ ਇਸ ਵਾਰ 16 ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਹੈ। ਸ਼ਾਹੀਨ ਸ਼ਾਹ ਅਫਰੀਦੀ ਟੀਮ ਦੀ ਕਪਤਾਨੀ ਕਰਦੇ ਹੋਏ ਦੇਖਿਆ ਤਾਂ ਉਹ ਸਲਮਾਨ ਅਲੀ ਆਗਾ ਨੂੰ ਉਪ-ਕਪਤਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪਾਕਿਸਤਾਨ ਦੇ ਸਟਾਰ ਖਿਡਾਰੀ ਬਾਬਰ ਆਜ਼ਮ ਦੀ ਵੀ ਇਸ ਵਾਰ ਵਨਡੇ ਟੀਮ ਵਿੱਚ ਵਾਪਸੀ ਹੋਈ ਹੈ। ਉਨ੍ਹਾਂ ਨੂੰ ਪਾਕਿਸਤਾਨ ਸੁਪਰ ਲੀਗ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਦਾ ਇਨਾਮ ਮਿਲਿਆ। ਉਨ੍ਹਾਂ ਦੇ ਨਾਲ-ਨਾਲ ਕਈ ਹੋਰ ਖਿਡਾਰੀ ਦੀ ਵੀ ਇਸ ਵਾਰ ਵਨਡੇ ਟੀਮ ਵਿੱਚ ਵਾਪਸੀ ਹੋਈ ਹੈ।
ਇਹ 3 ਖਿਡਾਰੀ ਪਹਿਲੀ ਵਾਰ ਟੀਮ ਵਿੱਚ ਹੋਏ ਸ਼ਾਮਲ
ਪਾਕਿਸਤਾਨ ਦੀ ਟੀਮ ਲਗਾਤਾਰ ਹਰ ਫਾਰਮੈਟ ਵਿੱਚ ਹਾਰ ਦਾ ਸਾਹਮਣਾ ਕਰ ਰਹੀ ਹੈ। ਇਸ ਕਾਰਨ ਟੀਮ ਵਿੱਚ ਲਗਾਤਾਰ ਬਦਲਾਅ ਵੀ ਹੋ ਰਹੇ ਹਨ। ਆਸਟ੍ਰੇਲੀਆ ਦੇ ਖਿਲਾਫ ਸੀਰੀਜ਼ ਲਈ ਵੀ ਸਕੁਐਡ ਵਿੱਚ 3 ਨਵੇਂ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਕਿ ਇਸ ਸੀਰੀਜ਼ ਵਿੱਚ ਪਾਕਿਸਤਾਨ ਲਈ ਡੈਬਿਊ ਕਰਦੇ ਨਜ਼ਰ ਆ ਸਕਦੇ ਹਨ। ਅਹਿਮਦ ਦਾਨਿਆਲ, ਅਰਾਫਾਤ ਮਿਨਹਾਸ ਅਤੇ ਰੋਹੇਲ ਨਜ਼ੀਰ ਨੂੰ ਪਹਿਲੀ ਵਾਰ ਪਾਕ ਟੀਮ ਵਿੱਚ ਜਗ੍ਹਾ ਮਿਲੀ ਹੈ। ਸੀਰੀਜ਼ ਦੀ ਸ਼ੁਰੂਆਤ 30 ਮਈ ਤੋਂ ਹੋਵੇਗੀ, ਜਦੋਂ ਕਿ 4 ਜੂਨ ਨੂੰ ਆਖਰੀ ਮੁਕਾਬਲਾ ਖੇਡਿਆ ਜਾਵੇਗਾ। ਸੀਰੀਜ਼ ਦੇ ਮੈਚ ਰਾਵਲਪਿੰਡੀ ਅਤੇ ਲਾਹੌਰ ਦੇ ਮੈਦਾਨਾਂ ਵਿੱਚ ਖੇਡੇ ਜਾਣਗੇ।
ਇਨ੍ਹਾਂ ਖਿਡਾਰੀਆਂ ਦੀ ਹੋਈ ਟੀਮ ਵਿੱਚ ਵਾਪਸੀ
ਆਸਟ੍ਰੇਲੀਆ ਦੇ ਖ਼ਿਲਾਫ਼ ਹੋਣ ਵਾਲੀ ਘਰੇਲੂ ਸੀਰੀਜ਼ ਦੇ ਲਈ ਇੱਕ ਵਾਰ ਫਿਰ ਤੋਂ ਪਾਕਿਸਤਾਨ ਦੀ ਟੀਮ ਵਿੱਚ ਕਈ ਤਜਰਬੇਕਾਰ ਖਿਡਾਰੀਆਂ ਦੀ ਵਾਪਸੀ ਹੋਈ ਹੈ। ਬਾਬਰ ਆਜ਼ਮ, ਹਾਰਿਸ ਰਾਊਫ, ਨਸੀਮ ਸ਼ਾਹ, ਸ਼ਾਦਾਬ ਖਾਨ ਅਤੇ ਸਰਫਯਾਨ ਮੋਕਿਮ ਵਰਗੇ ਖਿਡਾਰੀਆਂ ਨੂੰ ਪ੍ਰਬੰਧਨ ਨੇ ਇੱਕ ਵਾਰ ਫਿਰ ਮੌਕਾ ਦਿੱਤਾ ਹੈ। ਇਹ ਖਿਡਾਰੀ ਬੰਗਲਾਦੇਸ਼ ਵਿਰੁੱਧ ਪਿਛਲੀ ਲੜੀ ਵਿੱਚ ਟੀਮ ਦਾ ਹਿੱਸਾ ਨਹੀਂ ਸਨ। ਆਖਰੀ ਵਾਰ ਖੇਡੀ ਗਈ ਬੰਗਲਾਦੇਸ਼ ਦੇ ਖ਼ਿਲਾਫ਼ ਸੀਰੀਜ਼ ਵਿੱਚ ਇਹ ਖਿਡਾਰੀ ਟੀਮ ਦਾ ਹਿੱਸਾ ਨਹੀਂ ਸਨ।
ਵਨਡੇ ਸੀਰੀਜ਼ ਦੇ ਲਈ ਪਾਕਿਸਤਾਨ ਦੀ ਪੂਰੀ ਟੀਮ
ਸ਼ਾਹੀਨ ਸ਼ਾਹ ਅਫਰੀਦੀ, ਸਲਮਾਨ ਅਲੀ ਆਗਾ, ਅਬਦੁਲ ਸਮਦ, ਅਬਰਾਰ ਅਹਿਮਦ, ਅਹਿਮਦ ਦਾਨਿਆਲ, ਅਰਾਫਾਤ ਮਿਨਹਾਸ, ਬਾਬਰ ਆਜ਼ਮ, ਹਾਰਿਸ ਰਾਊਫ, ਮਾਜ਼ ਸਦਾਕਤ, ਮੁਹੰਮਦ ਗਾਜ਼ੀ ਘੋਰੀ, ਨਸੀਮ ਸ਼ਾਹ, ਰੋਹੇਲ ਨਜ਼ੀਰ, ਸਾਹਿਬਜ਼ਾਦਾ ਫਰਹਾਨ, ਸ਼ਾਦਾਬ ਖਾਨ, ਸ਼ਮਾਇਲ ਹੁਸੈਨ ਅਤੇ ਸਰਫਯਾਨ ਮੋਕਿਮ।
