Home ਖੇਡਾਂ ਪਾਕਿਸਤਾਨ ਕ੍ਰਿਕਟ ਬੋਰਡ ਨੇ ਮਹਿਲਾ ਟੀ-20 ਵਿਸ਼ਵ ਕੱਪ 2026 ਦੇ ਲਈ 15...

ਪਾਕਿਸਤਾਨ ਕ੍ਰਿਕਟ ਬੋਰਡ ਨੇ ਮਹਿਲਾ ਟੀ-20 ਵਿਸ਼ਵ ਕੱਪ 2026 ਦੇ ਲਈ 15 ਮੈਂਬਰੀ ਟੀਮ ਦਾ ਕੀਤਾ ਐਲਾਨ

0

ਪਾਕਿਸਤਾਨ : ਪਾਕਿਸਤਾਨ ਕ੍ਰਿਕਟ ਬੋਰਡ ਨੇ ਮਹਿਲਾ ਟੀ-20 ਵਿਸ਼ਵ ਕੱਪ 2026 ਦੇ ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ।  ਇਸ ਦੇ ਨਾਲ ਹੀ ਬੋਰਡ ਨੇ ਛੇ ਟ੍ਰੈਵਲਿੰਗ ਰਿਜ਼ਰਵ ਖਿਡਾਰੀਆਂ ਦੇ ਨਾਮ ਵੀ ਐਲਾਨ ਕੀਤੇ ਹਨ। ਪਾਕਿਸਤਾਨ ਦੀ ਟੀਮ ਆਇਰਲੈਂਡ ਵਿੱਚ ਹੋਣ ਵਾਲੀ ਤਿਕੋਣੀ ਸੀਰੀਜ਼ ਵਿੱਚ ਵੀ ਹਿੱਸਾ ਲਵੇਗੀ, ਜਿਸ ਵਿੱਚ ਵੈਸਟ ਇੰਡੀਜ਼ ਵੁਮੈਨਜ਼ ਕ੍ਰਿਕਟ ਟੀਮ ਅਤੇ ਆਇਰਲੈਂਡ ਦੀ ਟੀਮ ਸ਼ਾਮਲ ਹੋਵੇਗੀ।

ਫਾਤਿਮਾ ਸਨਾ ਨੂੰ ਮਿਲੀ ਕਪਤਾਨੀ

ਪਾਕਿਸਤਾਨ ਟੀਮ ਦੀ ਕਮਾਨ ਇੱਕ ਵਾਰ ਫਿਰ ਫਾਤਿਮਾ ਸਨਾ ਦੇ ਹੱਥਾਂ ਵਿੱਚ ਸੌਂਪੀ ਗਈ ਹੈ। ਹਾਲ ਹੀ ਵਿੱਚ ਜ਼ਿੰਬਾਬਵੇ ਦੇ ਖ਼ਿਲਾਫ਼ ਸੀਰੀਜ਼ ਵਿੱਚ ਪਾਕਿਸਤਾਨ ਨੇ ਸ਼ਾਨਦਾਰ ਪ੍ਰਦਸ਼ਨ ਕਰਦੇ ਹੋਏ ਕਲੀਨ ਸਵੀਪ ਹਾਸਲ ਕੀਤਾ ਗਿਆ ਸੀ, ਜਿਸ ਦੇ ਬਾਅਦ ਟੀਮ ਦਾ ਆਤਮਵਿਸ਼ਵਾਸ ਕਾਫ਼ੀ ਵਧਿਆ ਹੋਇਆ ਹੈ।

ਭਾਰਤ ਵਿੱਚ ਹੋਵੇਗਾ ਪਾਕਿਸਤਾਨ ਦਾ ਪਹਿਲਾ ਮੁਕਾਬਲਾ

ਪਾਕਿਸਤਾਨ ਮਹਿਲਾ ਟੀਮ ਆਪਣੇ ਵਿਸ਼ਵ ਕੱਪ ਅਭਿਆਨ ਦੀ ਸ਼ੁਰੂਆਤ ਸਦਾ ਦੀ ਵਿਰੋਧੀ ਭਾਰਤ ਖਿਲਾਫ 14 ਜੂਨ ਨੂੰ ਬਰਮਿੰਘਮ ਦੇ ਐਜਬੈਸਟਨ ਮੈਦਾਨ ‘ਤੇ ਕਰੇਗੀ। ਇਸ ਤੋਂ ਬਾਅਦ ਟੀਮ 17 ਜੂਨ ਨੂੰ ਉਸੇ ਮੈਦਾਨ ‘ਤੇ ਦੱਖਣੀ ਅਫਰੀਕਾ ਨਾਲ ਭਿੜੇਗੀ। ਪਾਕਿਸਤਾਨ ਦਾ ਤੀਜਾ ਮੁਕਾਬਲਾ 20 ਜੂਨ ਨੂੰ ਸਾਊਥੈਮਪਟਨ ਵਿੱਚ ਬੰਗਲਾਦੇਸ਼ ਖਿਲਾਫ ਹੋਵੇਗਾ। ਇਸ ਦੌਰਾਨ 23 ਜੂਨ ਨੂੰ ਟੀਮ ਲੀਡਸ ਵਿੱਚ ਆਸਟ੍ਰੇਲੀਆ ਨਾਲ ਭਿੜੇਗੀ। ਪਾਕਿਸਤਾਨੀ ਟੀਮ ਆਪਣਾ ਆਖਰੀ ਗਰੁੱਪ ਪੜਾਅ ਮੈਚ 27 ਜੂਨ ਨੂੰ ਨੀਦਰਲੈਂਡਜ਼ ਵਿਰੁੱਧ ਖੇਡੇਗੀ।

ਮਹਿਲਾ ਟੀ-20 ਵਿਸ਼ਵ ਕੱਪ 2026 ਦੇ ਲਈ ਪਾਕਿਸਤਾਨ ਦੀ ਟੀਮ

ਫਾਤਿਮਾ ਸਨਾ (ਕਪਤਾਨ), ਆਲੀਆ ਰਿਆਜ਼, ਆਇਸ਼ਾ ਜ਼ਫਰ, ਡਾਇਨਾ ਬੇਗ, ਆਇਮਾਨ ਫਾਤਿਮਾ, ਗੁਲ ਫਿਰੋਜ਼ਾ, ਇਰਮ ਜਾਵੇਦ, ਮੁਨੀਬਾ ਅਲੀ (ਵਿਕਟਕੀਪਰ), ਨਸ਼ਰਾ ਸੰਧੂ, ਨਤਾਲੀਆ ਪਰਵੇਜ਼, ਰਮੀਨ ਸ਼ਮੀਮ, ਸਾਦੀਆ ਇਕਬਾਲ, ਸਾਇਰਾ ਜਬੀਨ, ਤਸਮੀਆ ਰੁਬਾਬ, ਤੂਬਾ ਹਸਨ।

6 ਟ੍ਰੈਵਲਿੰਗ ਰਿਜ਼ਰਵ ਖਿਡਾਰੀ: ਅੰਬਰ ਕਾਇਨਾਤ, ਮੋਮੀਨਾ ਰਿਆਸਤ, ਸਦਾਫ ਸ਼ਮਸ, ਸਿਦਰਾ ਅਮੀਨ, ਸਈਦਾ ਅਰੂਬ ਸ਼ਾਹ, ਉਮ-ਏ-ਹਾਨੀ

NO COMMENTS

LEAVE A REPLY

Please enter your comment!
Please enter your name here

Exit mobile version