HomePunjabਸਬਜ਼ੀ ਮੰਡੀ 'ਚ 25 ਰੁਪਏ ਕਿਲੋ ਮਿਲੇਗਾ ਪਿਆਜ਼, ਜਾਣੋ ਕਦੋਂ ਤੇ ਕਿੱਥੇ?

ਸਬਜ਼ੀ ਮੰਡੀ ‘ਚ 25 ਰੁਪਏ ਕਿਲੋ ਮਿਲੇਗਾ ਪਿਆਜ਼, ਜਾਣੋ ਕਦੋਂ ਤੇ ਕਿੱਥੇ?

ਜਲੰਧਰ : ਕੇਂਦਰ ਸਰਕਾਰ (Central government) ਵੱਲੋਂ ਮਹਿੰਗਾਈ ਨੂੰ ਘੱਟ ਕਰਨ ਲਈ ਐਨ.ਸੀ.ਸੀ.ਐਫ. (ਨੈਸ਼ਨਲ ਕੋ-ਆਪਰੇਟਿਵ ਕੰਜ਼ਿਊਮਰਜ਼ ਫੈਡਰੇਸ਼ਨ) ਨੇ ਮਕਸੂਦਾਂ ਸਬਜ਼ੀ ਮੰਡੀ ‘ਚ ਫਿਰ ਤੋਂ ਸਸਤੇ ਪਿਆਜ਼ ਭੇਜੇ ਹਨ। ਬੀਤੇ ਦਿਨ ਸਵੇਰੇ 9 ਤੋਂ 10 ਵਜੇ ਤੱਕ ਹੀ ਸਰਕਾਰੀ ਪਿਆਜ਼ ਫਲ ਮੰਡੀ (ਮਕਸੂਦਾਂ ਸਬਜ਼ੀ ਮੰਡੀ) ‘ਚ ਸਥਿਤ 78 ਨੰਬਰ ਰਿਟੇਲ ਕਾਊਂਟਰ ‘ਤੇ ਵੇਚਿਆ ਗਿਆ।

ਮਜ਼ਦੂਰਾਂ ਦੀ ਘਾਟ ਕਾਰਨ ਅੱਜ ਆਖਰੀ ਵਾਰ ਮਕਸੂਦਾਂ ਸਬਜ਼ੀ ਮੰਡੀ ‘ਚ ਪਿਆਜ਼ ਆਇਆ ਅਤੇ ਉਸ ਤੋਂ ਬਾਅਦ ਸਸਤੇ ਪਿਆਜ਼ ਆਉਣੇ ਬੰਦ ਹੋ ਗਏ। ਭਾਵੇਂ ਤਿਉਹਾਰਾਂ ਕਾਰਨ ਪਿਆਜ਼ ਦੀ ਆਮਦ ਨਾ ਹੋਣ ਕਾਰਨ ਕੋਈ ਖਾਸ ਅਸਰ ਨਹੀਂ ਹੋਇਆ ਪਰ ਤਿਉਹਾਰਾਂ ਦਾ ਸੀਜ਼ਨ ਖ਼ਤਮ ਹੁੰਦੇ ਹੀ ਸਰਕਾਰੀ ਪਿਆਜ਼ ਦੀਆਂ ਗੱਡੀਆਂ ਮੁੜ ਮੰਡੀਆਂ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਹਨ।

ਪਹਿਲਾਂ ਸਸਤੇ ਪਿਆਜ਼ ਸਵੇਰੇ 9 ਵਜੇ ਤੋਂ ਸਵੇਰੇ 11 ਵਜੇ ਤੱਕ ਪ੍ਰਚੂਨ ਵਿੱਚ ਵਿਕਦੇ ਸਨ, ਪਰ ਹੁਣ ਸਿਰਫ ਇੱਕ ਘੰਟੇ ਲਈ ਹੀ ਪ੍ਰਚੂਨ ਵਿੱਚ ਪਿਆਜ਼ ਵਿਕੇਗਾ। ਪੁਰਾਣੇ ਨਿਯਮਾਂ ਦੀ ਤਰ੍ਹਾਂ ਆਧਾਰ ਕਾਰਡ ‘ਤੇ 100 ਰੁਪਏ ‘ਚ ਚਾਰ ਕਿਲੋ ਪਿਆਜ਼ ਮਿਲੇਗਾ। ਹਾਲਾਂਕਿ ਫਿਲਹਾਲ ਘਰ-ਘਰ ਪਿਆਜ਼ ਪਹੁੰਚਾਉਣ ਲਈ ਵਾਹਨਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ ਪਰ ਜਲਦੀ ਹੀ ਸਰਕਾਰੀ ਵਾਹਨਾਂ ਰਾਹੀਂ ਪਿਆਜ਼ ਨੂੰ ਹਰ ਗਲੀ ਤੱਕ ਪਹੁੰਚਾਉਣ ਦਾ ਕੰਮ ਵੀ ਸ਼ੁਰੂ ਕੀਤਾ ਜਾਵੇਗਾ। ਕੇਂਦਰ ਸਰਕਾਰ ਦੇ ਐਨ.ਸੀ.ਸੀ.ਐਫ. ਪੰਜਾਬ ਦੀਆਂ ਮੰਡੀਆਂ ਵਿੱਚ ਸਸਤਾ ਪਿਆਜ਼ ਭੇਜਿਆ ਗਿਆ ਜਿਸ ਕਾਰਨ ਲੋਕਾਂ ਨੂੰ ਵੱਡੀ ਰਾਹਤ ਮਿਲੀ ਸੀ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments