Home ਦੇਸ਼ ਅਮਰਨਾਥ ਯਾਤਰਾ ਦੇ ਦੂਜੇ ਦਿਨ 3,865 ਸ਼ਰਧਾਲੂਆਂ ਦਾ ਦੂਜਾ ਜੱਥਾ ਬਾਲਟਾਲ ਤੇ...

ਅਮਰਨਾਥ ਯਾਤਰਾ ਦੇ ਦੂਜੇ ਦਿਨ 3,865 ਸ਼ਰਧਾਲੂਆਂ ਦਾ ਦੂਜਾ ਜੱਥਾ ਬਾਲਟਾਲ ਤੇ ਪਹਿਲਗਾਮ ਲਈ ਹੋਇਆ ਰਵਾਨਾ

0

ਜੰਮੂ : ਅਮਰਨਾਥ ਯਾਤਰਾ ਦੇ ਦੂਜੇ ਦਿਨ ਬੀਤੇ ਦਿਨ 3,865 ਸ਼ਰਧਾਲੂਆਂ ਦਾ ਦੂਜਾ ਜੱਥਾ ਭਗਵਤੀ ਨਗਰ ਬੇਸ ਕੈਂਪ ਤੋਂ ਦੱਖਣੀ ਕਸ਼ਮੀਰ ਦੇ ਬਾਲਟਾਲ ਅਤੇ ਪਹਿਲਗਾਮ ਲਈ ਰਵਾਨਾ ਹੋਇਆ।

ਸ਼ਰਧਾਲੂਆਂ ਦਾ ਦੂਜਾ ਜੱਥਾ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਸੁਰੱਖਿਆ ਘੇਰੇ ਵਿੱਚ ਦੋ ਕਾਫਲਿਆਂ ਵਿੱਚ ਰਵਾਨਾ ਹੋਇਆ। ਬਾਲਟਾਲ ਰੂਟ ਲਈ ਲਗਭਗ 1,735 ਸ਼ਰਧਾਲੂ ਸਵੇਰੇ 3.13 ਵਜੇ ਰਵਾਨਾ ਹੋਏ ਜਦੋਂ ਕਿ 2,130 ਸ਼ਰਧਾਲੂ ਪਹਿਲਗਾਮ ਮਾਰਗ ਲਈ ਸਵੇਰੇ 3.38 ਵਜੇ ਰਵਾਨਾ ਹੋਏ, ਜਿਸ ਨਾਲ ਦੂਜੇ ਜੱਥੇ ਦੀ ਕੁੱਲ ਗਿਣਤੀ 3,865 ਹੋ ਗਈ। ਇਸ ਜੱਥੇ ਵਿੱਚ 2,965 ਪੁਰਸ਼ ਸ਼ਰਧਾਲੂ, 618 ਔਰਤਾਂ, 230 ਸਾਧੂ, 48 ਸਾਧਵੀਆਂ ਅਤੇ 4 ਬੱਚੇ ਸ਼ਾਮਲ ਹਨ। ਸ਼ਰਧਾਲੂ 201 ਵਾਹਨਾਂ ਵਿੱਚ ਸਫ਼ਰ ਕਰ ਰਹੇ ਹਨ ਜਿਨ੍ਹਾਂ ਵਿੱਚ 83 ਬੱਸਾਂ, 14 ਮੱਧਮ ਮੋਟਰ ਵਾਹਨ (ਐਮ.ਐਮ.ਵੀ.) ਅਤੇ 104 ਹਲਕੇ ਮੋਟਰ ਵਾਹਨ (ਐਲ.ਐਮ.ਵੀ.) ਸ਼ਾਮਲ ਹਨ। ਬਾਲਟਾਲ ਜਾਣ ਵਾਲੇ ਕਾਫਲੇ ਵਿੱਚ ਕੁੱਲ 115 ਵਾਹਨ ਸ਼ਾਮਲ ਹਨ, ਜਦੋਂ ਕਿ 86 ਵਾਹਨ ਪਹਿਲਗਾਮ ਬੇਸ ਕੈਂਪ ਵੱਲ ਰਵਾਨਾ ਹੋਏ।

ਅਮਰਨਾਥ ਯਾਤਰੀਆਂ ਦਾ ਪਹਿਲਾ ਜੱਥਾ ਦੱਖਣੀ ਕਸ਼ਮੀਰ ਸਥਿਤ ਬਾਲਟਾਲ ਅਤੇ ਪਹਿਲਗਾਮ-ਨੁਨਵਾਨ ਬੇਸ ਕੈਂਪਾਂ ਤੋਂ ਸ਼ੁੱਕਰਵਾਰ ਨੂੰ ਤੜਕੇ ਰਵਾਨਾ ਹੋਇਆ। ਦੂਜੇ ਪਾਸੇ ਰੁਕ-ਰੁਕ ਕੇ ਮੀਂਹ ਪੈਣ ਦੇ ਬਾਵਜੂਦ 48 ਕਿਲੋਮੀਟਰ ਲੰਬੇ ਨੁਨਵਾਨ-ਪਹਿਲਗਾਮ ਰੂਟ ਅਤੇ ਛੋਟਾ 14 ਕਿਲੋਮੀਟਰ ਲੰਬਾ ਬਾਲਟਾਲ ਰੂਟ ਦੋਵੇਂ ਸਵੇਰੇ ਹੀ ਸ਼ੁਰੂ ਹੋ ਗਏ। ਇਹ 57 ਦਿਨਾਂ ਦੀ ਯਾਤਰਾ 28 ਅਗਸਤ ਨੂੰ ਸਮਾਪਤ ਹੋਵੇਗੀ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਦੂਜੇ ਜੱਥਾ ਦੇ ਰਵਾਨਾ ਹੋਣ ਨਾਲ ਪਿਛਲੇ ਦੋ ਦਿਨਾਂ ‘ਚ ਸਾਲਾਨਾ ਅਮਰਨਾਥ ਯਾਤਰਾ ਲਈ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਕੁੱਲ 8,687 ਸ਼ਰਧਾਲੂ ਕਸ਼ਮੀਰ ਘਾਟੀ ਲਈ ਰਵਾਨਾ ਹੋਏ ਹਨ।

NO COMMENTS

LEAVE A REPLY

Please enter your comment!
Please enter your name here

Exit mobile version