HomePunjabਨਵੇਂ ਸਾਲ ਮੌਕੇ ਪਰਿਵਾਰ ਨੇ ਚੁੱਕਿਆ ਖੌਫਨਾਕ ਕਦਮ, 5 ਜੀਆਂ ਦੀ ਮੌਤ

ਨਵੇਂ ਸਾਲ ਮੌਕੇ ਪਰਿਵਾਰ ਨੇ ਚੁੱਕਿਆ ਖੌਫਨਾਕ ਕਦਮ, 5 ਜੀਆਂ ਦੀ ਮੌਤ

ਜਲੰਧਰ : ਥਾਣਾ ਆਦਮਪੁਰ (Adampur police station) ਅਧੀਨ ਪੈਂਦੇ ਪਿੰਡ ਡਰੋਲੀ ਖੁਰਦ ‘ਚ ਇਕ ਹੀ ਪਰਿਵਾਰ ਦੇ 5 ਮੈਂਬਰਾਂ ਨੇ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ਦੇ ਬਾਅਦ ਸਬੰਧਿਤ ਥਾਣੇ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ। ਪੁਲਿਸ ਨੂੰ ਲਾਸ਼ ਦੇ ਕੋਲ ਇੱਕ ਸੁਸਾਈਡ ਨੋਟ ਮਿਲਿਆ ਹੈ। ਮੌਤਾਂ ਕਾਰਨ ਪਿੰਡ ਡਰੋਲੀ ਖੁਰਦ ਵਿੱਚ ਸੋਗ ਛਾ ਗਿਆ।

ਥਾਣਾ ਆਦਮਪੁਰ ਦੇ ਐਸ.ਐਚ.ਓ ਮਨਜੀਤ ਸਿੰਘ ਨੇ ਦੱਸਿਆ ਕਿ ਮਨਮੋਹਨ ਸਿੰਘ ਪੁੱਤਰ ਆਤਮਾ ਸਿੰਘ (55) ਵਾਸੀ ਪਿੰਡ ਡਰੋਲੀ ਖੁਰਦ ਨੇ ਆਪਣੀ ਪਤਨੀ ਸਰਬਜੀਤ ਕੌਰ, 2 ਧੀਆਂ ਜੋਤੀ (32) ਅਤੇ ਗੋਪੀ (31) ਅਤੇ ਜੋਤੀ ਦੀ ਪੁੱਤਰੀ ਅਮਨ (3) ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਐਸ.ਐਚ.ਓ ਨੇ ਦੱਸਿਆ ਕਿ ਮਨਮੋਹਨ ਸਿੰਘ ਨੇ 2003 ਵਿੱਚ ਕਾਰੋਬਾਰ ਕਰਨ ਲਈ ਕਰਜ਼ਾ ਲਿਆ ਸੀ ਅਤੇ ਬਾਅਦ ਵਿੱਚ ਪੋਲਟਰੀ ਫਾਰਮ ਦਾ ਕੰਮ ਨਾਕਾਮ ਹੋ ਗਿਆ ਅਤੇ ਉਸ ਦਾ ਕਾਰੋਬਾਰ ਫਲਾਪ ਹੋ ਗਿਆ।

ਮਨਮੋਹਨ ਨੇ ਬਾਅਦ ਵਿੱਚ ਫਿਲਮਾਂ ਬਣਾਉਣ ਲਈ ਦੁਬਾਰਾ ਕਰਜ਼ਾ ਲਿਆ ਅਤੇ ਉਹ ਕਾਰੋਬਾਰ ਵੀ ਫਲਾਪ ਹੋ ਗਿਆ। ਇਸ ਕਰਜ਼ੇ ਬਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਚੱਲਿਆ ਅਤੇ ਘਰ ਵਿੱਚ ਕਲੇਸ਼ ਸ਼ੁਰੂ ਹੋ ਗਿਆ, ਜਿਸ ਕਾਰਨ ਮਨਮੋਹਨ ਸਿੰਘ ਨੇ ਇਹ ਖੌਫਨਾਕ ਕਦਮ ਚੁੱਕਦਿਆਂ ਪਰਿਵਾਰ ਦੇ 4 ਮੈਂਬਰਾਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਬ-ਡਵੀਜ਼ਨ ਆਦਮਪੁਰ ਦੇ ਡੀ.ਐਸ.ਪੀ. ਪਹੁੰਚੇ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੇ ਗਲੇ ‘ਤੇ ਗਲਾ ਘੁੱਟਣ ਦੇ ਨਿਸ਼ਾਨ ਸਨ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਮਨਮੋਹਨ ਸਿੰਘ ਕੋਲੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ ਅਤੇ ਉਹ ਸੁਸਾਈਡ ਨੋਟ ਦੀ ਜਾਂਚ ਕਰ ਰਹੇ ਹਨ। ਖੁਦਕੁਸ਼ੀ ਨੋਟ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਕਰਜ਼ਦਾਰਾਂ ਅਤੇ ਸਾਥੀਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments