Homeਦੇਸ਼ਹੁਣ 20 ਰੁ. 'ਚ ਮਿਲੇਗਾ ਫਲੇਵਰਡ ਦੁੱਧ! ਅੰਬਾਨੀ ਦੀ ਕੰਪਨੀ ਨੇ ਲਾਂਚ...

ਹੁਣ 20 ਰੁ. ‘ਚ ਮਿਲੇਗਾ ਫਲੇਵਰਡ ਦੁੱਧ! ਅੰਬਾਨੀ ਦੀ ਕੰਪਨੀ ਨੇ ਲਾਂਚ ਕੀਤਾ ਨਵਾਂ ਬ੍ਰਾਂਡ

ਮੁੰਬਈ: ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਦੀ ਕੰਪਨੀ ਹੁਣ ਡੇਅਰੀ ਕਾਰੋਬਾਰ ਵਿੱਚ ਵੀ ਆਪਣੀ ਪਕੜ ਮਜ਼ਬੂਤ ਕਰਨ ਦੀ ਤਿਆਰੀ ਵਿੱਚ ਹੈ। ਰਿਲਾਇੰਸ ਕੰਜਿਊਮਰ ਪ੍ਰੋਡਕਟਸ ਲਿਮਟਿਡ (RCPL) ਨੇ ਰੈਡੀ-ਟੂ-ਡ੍ਰਿੰਕ ਡੇਅਰੀ ਬਾਜ਼ਾਰ ਵਿੱਚ ਦਾਖ਼ਲ ਹੁੰਦਿਆਂ ਤਾਮਿਲਨਾਡੂ ਵਿੱਚ ‘ਜੌਏਲੈਂਡ’ (Joyland) ਬ੍ਰਾਂਡ ਤਹਿਤ ਫਲੇਵਰਡ ਮਿਲਕ ਲਾਂਚ ਕੀਤਾ ਹੈ।

20 ਰੁਪਏ ਰੱਖੀ ਗਈ ਕੀਮਤ

ਕੰਪਨੀ ਵੱਲੋਂ ਇਸ ਨਵੇਂ ਡੇਅਰੀ ਉਤਪਾਦ ਦੀ ਕੀਮਤ 20 ਰੁਪਏ ਰੱਖੀ ਗਈ ਹੈ। ਸ਼ੁਰੂਆਤੀ ਪੜਾਅ ਵਿੱਚ ਇਹ ਸਟ੍ਰਾਬੇਰੀ ਅਤੇ ਵਨੀਲਾ ਦੇ ਦੋ ਫਲੇਵਰਾਂ ਵਿੱਚ ਉਪਲਬਧ ਹੋਵੇਗਾ। ਕੰਪਨੀ ਦਾ ਉਦੇਸ਼ ਘੱਟ ਕੀਮਤ ‘ਤੇ ਖਪਤਕਾਰਾਂ ਤੱਕ ਆਪਣੇ ਉਤਪਾਦ ਪਹੁੰਚਾਉਣਾ ਹੈ।

ਤਾਮਿਲਨਾਡੂ ਤੋਂ ਹੋਵੇਗੀ ਸ਼ੁਰੂਆਤ

RCPL ਦੇ ਡਾਇਰੈਕਟਰ ਟੀ. ਕ੍ਰਿਸ਼ਨਾਕੁਮਾਰ ਮੁਤਾਬਕ, ਡੇਅਰੀ ਡ੍ਰਿੰਕਸ ਦੇ ਖੇਤਰ ਵਿੱਚ ਕੰਪਨੀ ਦਾ ਇਹ ਕਦਮ ਕਾਰੋਬਾਰ ਦੇ ਵਿਸਥਾਰ ਲਈ ਅਹਿਮ ਹੈ। ਤਾਮਿਲਨਾਡੂ ਵਿੱਚ ਸ਼ੁਰੂਆਤ ਕਰਨ ਤੋਂ ਬਾਅਦ ਇਸ ਉਤਪਾਦ ਨੂੰ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਲਿਜਾਣ ਦੀ ਯੋਜਨਾ ਹੈ।

ਹੋਰ ਫਲੇਵਰ ਵੀ ਹੋਣਗੇ ਲਾਂਚ

ਕੰਪਨੀ ਆਉਣ ਵਾਲੇ ਸਮੇਂ ਵਿੱਚ ਜੌਏਲੈਂਡ ਬ੍ਰਾਂਡ ਤਹਿਤ ਹੋਰ ਫਲੇਵਰ ਅਤੇ ਡੇਅਰੀ ਡ੍ਰਿੰਕਸ ਦੀਆਂ ਨਵੀਆਂ ਕਿਸਮਾਂ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਨਵੇਂ ਕਦਮ ਨਾਲ ਡੇਅਰੀ ਪੀਣ ਵਾਲੇ ਪਦਾਰਥਾਂ ਦੇ ਬਾਜ਼ਾਰ ਵਿੱਚ ਮੁਕਾਬਲਾ ਹੋਰ ਵਧ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments