Home ਪੰਜਾਬ ਹੁਣ 21 ਨਹੀਂ 25 ਦਿਨਾਂ ਬਾਅਦ ਮਿਲੇਗਾ ਘਰੇਲੂ ਐਲ.ਪੀ.ਜੀ. ਸਿਲੰਡਰ

ਹੁਣ 21 ਨਹੀਂ 25 ਦਿਨਾਂ ਬਾਅਦ ਮਿਲੇਗਾ ਘਰੇਲੂ ਐਲ.ਪੀ.ਜੀ. ਸਿਲੰਡਰ

0

ਪੰਜਾਬ: ਕੇਂਦਰ ਸਰਕਾਰ ਨੇ ਘਰੇਲੂ ਐਲ.ਪੀ.ਜੀ. ਸਿਲੰਡਰਾਂ ਲਈ ਰੀਫਿਲ ਦੀ ਬੁਕਿੰਗ ਸੰਬੰਧੀ ਨਿਯਮਾਂ ਵਿੱਚ ਸੋਧ ਕੀਤੀ ਹੈ। ਹੁਣ ਖਪਤਕਾਰ ਇੱਕ ਸਿਲੰਡਰ ਡਿਲੀਵਰ ਹੋਣ ਤੋਂ ਬਾਅਦ ਦੂਜਾ ਸਿਲੰਡਰ 21 ਦਿਨ ਦੀ ਬਜਾਏ 25 ਦਿਨ ਬਾਅਦ ਹੀ ਬੁੱਕ ਕਰ ਸਕਣਗੇ । ਈਰਾਨ, ਇਜ਼ਰਾਈਲ ਅਤੇ ਸੰਯੁਕਤ ਰਾਜ ਅਮਰੀਕਾ ਨਾਲ ਚੱਲ ਰਹੇ ਟਕਰਾਅ ਦੇ ਵਿਚਕਾਰ, ਸਰਕਾਰ ਨੇ ਗੈਸ ਸਿਲੰਡਰਾਂ ਦੀ ਜਮ੍ਹਾਂਖੋਰੀ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਹੈ। ਸਰਕਾਰੀ ਸੂਤਰਾਂ ਅਨੁਸਾਰ, ਪਹਿਲਾਂ ਲੋਕ ਲਗਭਗ 55 ਦਿਨ ਵਿੱਚ ਇੱਕ ਸਿਲੰਡਰ ਬੁੱਕ ਕਰਦੇ ਸਨ, ਪਰ ਹਾਲ ਵਿੱਚ ਕੁਝ ਲੋਕ 15 ਦਿਨ ਦੇ ਅੰਦਰ ਹੀ ਦੁਬਾਰਾ ਬੁਕਿੰਗ ਕਰਨ ਲੱਗੇ ਸਨ।

ਕੰਪਨੀਆਂ ਨੇ ਵਪਾਰਕ ਗੈਸ ਸਿਲੰਡਰਾਂ ਦੀ ਸਪਲਾਈ ਕੀਤੀ ਬੰਦ
ਦੱਸ ਦੇਈਏ ਕਿ ਅਮਰੀਕਾ ਅਤੇ ਇਜ਼ਰਾਈਲ ਦੁਆਰਾ ਈਰਾਨ ਸਮੇਤ ਦਰਜਨਾਂ ਖਾੜੀ ਦੇਸ਼ਾਂ ‘ਤੇ ਕੀਤੇ ਜਾ ਰਹੇ ਮਿਜ਼ਾਈਲ ਹਮਲਿਆਂ ਦੇ ਬਾਅਦ ਹੁਣ ਦੇਸ਼ ਭਰ ਵਿੱਚ ਪੈਟਰੋਲ ਡੀਜ਼ਲ ਅਤੇ ਐਲ.ਪੀ.ਜੀ. ਗੈਸ ਦਾ ਸੰਕਟ ਮੰਡਰਾਉਣ ਲੱਗਾ ਹੈ ਮੌਜੂਦਾ ਹਾਲਾਤ ਕੁਝ ਇਸ ਤਰ੍ਹਾਂ ਬਣ ਚੁੱਕੇ ਹਨ ਕਿ ਦੇਸ਼ ਦੀ ਤਿੰਨ ਪ੍ਰਮੁੱਖ ਕੰਪਨੀਆਂ ਦੁਆਰਾ ਵਪਾਰਕ ਗੈਸ ਸਿਲੰਡਰ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਵਿਗੜਨ ਦੀ ਸੰਭਾਵਨਾ ਵਧਣ ਲੱਗੀ ਹੈ।

ਜਦੋਂ ਕਿ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ – ਗੈਸ ਕੰਪਨੀਆਂ ਦੇ ਨਾਲ – ਘਰੇਲੂ ਖਪਤਕਾਰਾਂ ਨੂੰ ਰਸੋਈ ਗੈਸ ਸਿਲੰਡਰਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਕਈ ਨਿਯਮ ਅਤੇ ਸ਼ਰਤਾਂ ਲਾਗੂ ਕੀਤੀਆਂ ਹਨ, ਜੰਬੋ ਵਪਾਰਕ ਗੈਸ ਸਿਲੰਡਰਾਂ (5 ਕਿਲੋਗ੍ਰਾਮ, 19 ਕਿਲੋਗ੍ਰਾਮ ਅਤੇ 425 ਕਿਲੋਗ੍ਰਾਮ ਭਾਰ) ਦੀ ਸਪਲਾਈ ਨੂੰ ਮੁਅੱਤਲ ਕਰਨ ਨਾਲ ਚਿੰਤਾਵਾਂ ਪੈਦਾ ਹੁੰਦੀਆਂ ਹਨ ਕਿ ਵਪਾਰਕ ਅਦਾਰਿਆਂ ਅਤੇ ਉਦਯੋਗਿਕ ਉੱਦਮਾਂ ਦੋਵਾਂ ਵਿੱਚ ਸੰਕਟ ਹੋਰ ਡੂੰਘਾ ਹੋਣ ਦੀ ਸੰਭਾਵਨਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version