Home ਪੰਜਾਬ ਘਰੋਂ ਖੇਡਣ ਲਈ ਨਿਕਲੇ ਦੋ ਪ੍ਰਵਾਸੀ ਮਜ਼ਦੂਰਾਂ ਦੇ ਮਾਸੂਮ ਬੱਚਿਆਂ ਦਾ ਦੂਜੇ...

ਘਰੋਂ ਖੇਡਣ ਲਈ ਨਿਕਲੇ ਦੋ ਪ੍ਰਵਾਸੀ ਮਜ਼ਦੂਰਾਂ ਦੇ ਮਾਸੂਮ ਬੱਚਿਆਂ ਦਾ ਦੂਜੇ ਦਿਨ ਵੀ ਨਹੀਂ ਮਿਲ ਪਾਇਆ ਕੋਈ ਸੁਰਾਗ , ਸਦਮੇ ‘ਚ ਡੁੱਬਿਆ ਪਰਿਵਾਰ

0

ਨੂਰਪੁਰਬੇਦੀ : ਇਲਾਕੇ ਦੇ ਪਿੰਡ ਆਜ਼ਮਪੁਰ ਵਿਖੇ ਘਰੋਂ ਖੇਡਣ ਲਈ ਨਿਕਲੇ ਦੋ ਪ੍ਰਵਾਸੀ ਮਜ਼ਦੂਰਾਂ ਦੇ ਮਾਸੂਮ ਬੱਚਿਆਂ ਦਾ ਦੂਜੇ ਦਿਨ ਵੀ ਕੋਈ ਸੁਰਾਗ ਨਹੀਂ ਮਿਲ ਪਾਇਆ ਹੈ। ਸਥਾਨਕ ਪੁਲਿਸ ਨੇ ਮਾਮਲਾ ਦਰਜ ਕਰਕੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਬੱਚਿਆਂ ਦੇ ਲਾਪਤਾ ਹੋਣ ਕਾਰਨ ਉਨ੍ਹਾਂ ਦੇ ਪਰਿਵਾਰ ਡੂੰਘੇ ਸਦਮੇ ਅਤੇ ਚਿੰਤਾ ਵਿੱਚ ਹਨ।

ਸਥਾਨਕ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਭੁਪਿੰਦਰ ਸ਼ਰਮਾ ਪੁੱਤਰ ਸੁਦਰ ਸ਼ਰਮਾ ਵਾਸੀ ਪਿੰਡ ਪਰਬੇਲੀ ਜ਼ਿਲ੍ਹਾ ਕਟਿਹਾਰ (ਬਿਹਾਰ) ਹਾਲ ਵਾਸੀ ਪਿੰਡ ਆਜ਼ਮਪੁਰ ਅਤੇ ਸੋਤੀ ਸ਼ਰਮਾ ਪੁੱਤਰ ਮੋਹਨ ਲਾਲ ਸ਼ਰਮਾ ਵਾਸੀ ਪਿੰਡ ਪਰਬੇਲੀ ਜ਼ਿਲ੍ਹਾ ਕਟਿਹਾਰ (ਬਿਹਾਰ) ਨੇ ਦੱਸਿਆ ਕਿ ਉਹ ਆਪਸ ਵਿੱਚ ਰਿਸ਼ਤੇਦਾਰ ਹਨ ਅਤੇ ਪਿਛਲੇ ਤਿੰਨ ਸਾਲਾਂ ਤੋਂ ਪਰਿਵਾਰਾਂ ਸਮੇਤ ਪਿੰਡ ਆਜ਼ਮਪੁਰ ਵਿੱਚ ਰਹਿ ਰਹੇ ਹਨ।

ਸ਼ਿਕਾਇਤਕਰਤਾ ਭੁਪਿੰਦਰ ਸ਼ਰਮਾ ਨੇ ਦੱਸਿਆ ਕਿ ਉਸ ਦਾ 12 ਸਾਲਾ ਪੁੱਤਰ ਰਤੇਸ਼ ਕੁਮਾਰ ਅਤੇ ਸੋਤੀ ਸ਼ਰਮਾ ਦਾ 10 ਸਾਲਾ ਪੁੱਤਰ ਸੋਨੂੰ ਜੋ ਕਿ ਪਿੰਡ ਆਜ਼ਮਪੁਰ ਵਿੱਚ 3ਵੀਂ ਜਮਾਤ ਵਿੱਚ ਪੜ੍ਹਦਾ ਹੈ, 4 ਜੂਨ ਨੂੰ ਦੁਪਹਿਰ 2 ਵਜੇ ਦੇ ਕਰੀਬ ਘਰੋਂ ਖੇਡਣ ਲਈ ਨਿਕਲੇ ਸਨ, ਪਰ ਵਾਪਸ ਨਹੀਂ ਆਏ। ਦੋਵਾਂ ਪਰਿਵਾਰਾਂ ਨੇ ਆਪਣੇ ਪੱਧਰ ‘ਤੇ ਬੱਚਿਆਂ ਦੀ ਕਾਫੀ ਭਾਲ ਕੀਤੀ ਪਰ ਉਹ ਨਹੀਂ ਮਿਲੇ।

ਪਰਿਵਾਰਕ ਮੈਂਬਰਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਉਨ੍ਹਾਂ ਦੇ ਦੋਵੇਂ ਬੱਚਿਆਂ ਨੂੰ ਕਿਸੇ ਅਣਪਛਾਤੇ ਵਿਅਕਤੀ ਜਾਂ ਵਿਅਕਤੀਆਂ ਵੱਲੋਂ ਲੁਕਾ ਕੇ ਰੱਖਿਆ ਗਿਆ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਬੱਚਿਆਂ ਦੀ ਤੁਰੰਤ ਬਰਾਮਦਗੀ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਸਬੰਧੀ ਮਾਮਲੇ ਦੇ ਤਫਤੀਸ਼ੀ ਅਫ਼ਸਰ ਏ.ਐਸ.ਆਈ. ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀ ਧਾਰਾ 127 (6) ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਬੱਚਿਆਂ ਦੀ ਭਾਲ ਲਈ ਤੇਜ਼ੀ ਨਾਲ ਮੁਹਿੰਮ ਚਲਾਈ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version