Home ਦੇਸ਼ ਟੀ.ਐਮ.ਸੀ. ਤੇ ਭਾਜਪਾ ਸਮਰਥਕਾਂ ਵਿਚਕਾਰ ਹੋਈ ਝੜਪ ਦੇ ਸਬੰਧ ‘ਚ ਨੌਂ ਲੋਕਾਂ...

ਟੀ.ਐਮ.ਸੀ. ਤੇ ਭਾਜਪਾ ਸਮਰਥਕਾਂ ਵਿਚਕਾਰ ਹੋਈ ਝੜਪ ਦੇ ਸਬੰਧ ‘ਚ ਨੌਂ ਲੋਕਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ

0

ਕੋਲਕਾਤਾ: ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਊਂਡ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ ਪਹਿਲਾਂ ਬੀਤੇ ਦਿਨ ਟੀ.ਐਮ.ਸੀ. ਅਤੇ ਭਾਜਪਾ ਸਮਰਥਕਾਂ ਵਿਚਕਾਰ ਹੋਈ ਝੜਪ ਦੇ ਸਬੰਧ ਵਿੱਚ ਨੌਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੀਤੀ ਦੇਰ ਰਾਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਕਿ ਅੱਜ ਸਵੇਰੇ ਪੰਜ ਹੋਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। “ਹੁਣ ਤੱਕ, ਝੜਪਾਂ ਦੇ ਸਬੰਧ ਵਿੱਚ ਨੌਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ,”।

“ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।” ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਅਤੇ ਭਾਰਤੀ ਜਨਤਾ ਪਾਰਟੀ (ਬੀ.ਜੇ.ਪੀ.) ਦੇ ਸਮਰਥਕਾਂ ਵਿਚਕਾਰ ਬੀਤੇ ਦਿਨ ਕੇਂਦਰੀ ਕੋਲਕਾਤਾ ਵਿੱਚ ਬ੍ਰਿਗੇਡ ਪਰੇਡ ਗਰਾਊਂਡ ਵਿਖੇ ਪ੍ਰਧਾਨ ਮੰਤਰੀ ਦੀ ਰੈਲੀ ਤੋਂ ਲਗਭਗ ਅੱਧਾ ਘੰਟਾ ਪਹਿਲਾਂ ਝੜਪ ਹੋਈ ਸੀ। ਦੋਸ਼ ਹੈ ਕਿ ਇਸ ਘਟਨਾ ਦੌਰਾਨ, ਗਿਰੀਸ਼ ਪਾਰਕ ਖੇਤਰ ਵਿੱਚ ਪੱਛਮੀ ਬੰਗਾਲ ਦੇ ਮੰਤਰੀ ਸ਼ਸ਼ੀ ਪਾਂਜਾ ਦੇ ਘਰ ‘ਤੇ ਪੱਥਰ ਸੁੱਟੇ ਗਏ। ਹਿੰਸਾ ਰੈਲੀ ਸਥਾਨ ਤੋਂ ਲਗਭਗ ਪੰਜ ਕਿਲੋਮੀਟਰ ਦੂਰ ਹੋਈ, ਜਦੋਂ ਭਾਜਪਾ ਸਮਰਥਕ ਪ੍ਰਧਾਨ ਮੰਤਰੀ ਦੀ ਜਨਤਕ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ।

NO COMMENTS

LEAVE A REPLY

Please enter your comment!
Please enter your name here

Exit mobile version