Home ਪੰਜਾਬ ਐਨ.ਆਈ.ਏ. ਨੇ ਮੰਦਰ ‘ਤੇ ਹੋਏ ਗ੍ਰਨੇਡ ਹਮਲੇ ਦੀ ਜਾਂਚ ’ਚ 10 ਥਾਵਾਂ...

ਐਨ.ਆਈ.ਏ. ਨੇ ਮੰਦਰ ‘ਤੇ ਹੋਏ ਗ੍ਰਨੇਡ ਹਮਲੇ ਦੀ ਜਾਂਚ ’ਚ 10 ਥਾਵਾਂ ‘ਤੇ ਕੀਤੀ ਛਾਪੇਮਾਰੀ

0

ਅੰਮ੍ਰਿਤਸਰ : ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਅੰਮ੍ਰਿਤਸਰ ਦੇ ਖੰਡਵਾਲਾ ਇਲਾਕੇ ਵਿੱਚ ਸਥਿਤ ਇੱਕ ਮੰਦਰ ‘ਤੇ ਹੋਏ ਗ੍ਰਨੇਡ ਹਮਲਾ ਕਰਨ ਦੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ 10 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਤਿੰਨੇ ਜ਼ਿਲ੍ਹੇ ਸਰਹੱਦੀ ਖੇਤਰ ਨਾਲ ਸਬੰਧਤ ਹਨ ਅਤੇ ਤਿੰਨੇ ਹੀ ਵਿਦੇਸ਼ੀ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਰਹੇ ਹਨ।

ਏਜੰਸੀ ਦੇ ਅਧਿਕਾਰੀਆਂ ਨੇ ਇਹ ਸਾਰੀ ਕਾਰਵਾਈ 14 ਮਾਰਚ, 2025 ਦੀ ਰਾਤ ਨੂੰ ਖੰਡਵਾਲਾ ਵਿੱਚ ਸਥਿਤ ਇੱਕ ਮੰਦਰ ‘ਤੇ ਹੋਏ ਗ੍ਰਨੇਡ ਹਮਲੇ ਦੇ ਸਬੰਧ ਵਿੱਚ ਕੀਤੀ ਗਈ ਸੀ, ਜੋ ਕਿ ਥਾਣਾ ਛੇਹਰਟਾ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਛਾਪੇਮਾਰੀ ਦੌਰਾਨ, ਅਧਿਕਾਰੀਆਂ ਨੇ ਕਈ ਮੋਬਾਈਲ ਫੋਨ, ਡਿਜੀਟਲ ਡਿਵਾਈਸ ਅਤੇ ਮਹੱਤਵਪੂਰਨ ਦਸਤਾਵੇਜ਼ ਬਰਾਮਦ ਕੀਤੇ।

ਇਹ ਮਾਮਲਾ 14 ਮਾਰਚ, 2025 ਦੀ ਰਾਤ ਨੂੰ ਵਾਪਰੀ। ਬਾਈਕ ‘ਤੇ ਸਵਾਰ ਦੋ ਨੌਜਵਾਨਾਂ ਨੇ ਖੰਡਵਾਲਾ ਦੇ ਠਾਕੁਰਦੁਆਰਾ ਸਨਾਤਨ ਮੰਦਰ ਦੇ ਬਾਹਰ ਗ੍ਰਨੇਡ ਸੁੱਟ ਕੇ ਅਤੇ ਉਸ ਨੂੰ ਵਿਸਫੋਟ ਕਰਕੇ ਫਿਰਕੂ ਦੰਗੇ ਫੈਲਾਉਣ ਦੀ ਸਾਜ਼ਿਸ਼ ਰਚੀ ਸੀ। ਇਹ ਹਮਲਾ ਵਿਦੇਸ਼ੀ ਅੱਤਵਾਦੀਆਂ ਦੇ ਹੁਕਮਾਂ ‘ਤੇ ਕੀਤਾ ਗਿਆ ਸੀ।

NO COMMENTS

LEAVE A REPLY

Please enter your comment!
Please enter your name here

Exit mobile version