Home ਪੰਜਾਬ ਜਲੰਧਰ ‘ਚ ਐੱਨ.ਆਈ.ਏ. ਦਾ ਛਾਪਾ, ਇਸ ਮਾਮਲੇ ‘ਚ ਹੋਈ ਕਾਰਵਾਈ

ਜਲੰਧਰ ‘ਚ ਐੱਨ.ਆਈ.ਏ. ਦਾ ਛਾਪਾ, ਇਸ ਮਾਮਲੇ ‘ਚ ਹੋਈ ਕਾਰਵਾਈ

0

ਪੰਜਾਬ : ਜਲੰਧਰ ‘ਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਵੱਲੋਂ ਛਾਪੇਮਾਰੀ ਕਰਨ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਐੱਨ.ਆਈ.ਏ. ਦੀ ਟੀਮ ਗੜ੍ਹਾ ਦੇ ਨਿਊ ਹਰਦਿਆਲ ਨਗਰ ਸਥਿਤ 2 ਘਰਾਂ ‘ਚ ਪਹੁੰਚੀ ਅਤੇ ਉਨ੍ਹਾਂ ਨੂੰ ਨੋਟਿਸ ਦਿੱਤਾ। ਦੱਸ ਦੇਈਏ ਕਿ ਇਹ ਕਾਰਵਾਈ 2021 ਦੇ ਟਿ ਫਿਨ ਬੰਬ ਮਾਮਲੇ ਵਿੱਚ ਕੀਤੀ ਗਈ ਸੀ ਅਤੇ ਟੀਮ ਨੇ ਉਨ੍ਹਾਂ ਨੂੰ ਨੋਟਿਸ ਦਿੱਤਾ ਹੈ।

ਇਸ ਸਬੰਧੀ ਥਾਣਾ ਨੰਬਰ 7 ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਐੱਨ.ਆਈ.ਏ. ਦੀ ਟੀਮ ਬੀਤੀ ਸ਼ਾਮ ਨੂੰ ਜਲੰਧਰ ਪਹੁੰਚੀ ਸੀ। ਇਸ ਮਾਮਲੇ ਦੇ ਐੱਨ.ਆਈ.ਏ. ਨਾਲ ਸਬੰਧਤ ਹੋਣ ਦੀ ਗੱਲ ਕਹਿ ਕੇ ਉਨ੍ਹਾਂ ਨੇ ਵਧੀਕ ਜਾਣਕਾਰੀ ਸਾਂਝੀ ਨਹੀਂ ਕੀਤੀ । ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਇਹ ਕਾਰਵਾਈ ਐੱਨ.ਆਈ.ਏ. ਟੀਮ ਦੀ ਗੁਪਤ ਛਾਪੇਮਾਰੀ 2021 ਦੇ ਟਿਫ਼ਨ ਬੰਬ ਮਾਮਲੇ ਵਿੱਚ ਕੀਤੀ ਗਈ ਹੈ ਅਤੇ ਟੀਮ ਵੱਲੋਂ 2 ਘਰਾਂ ਤੋਂ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ।

NO COMMENTS

LEAVE A REPLY

Please enter your comment!
Please enter your name here

Exit mobile version