ਪੰਜਾਬ : ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਅੱਜ ਜਲੰਧਰ ਸਰਾਫਾ ਬਾਜ਼ਾਰ ‘ਚ ਨਵੇਂ ਭਾਅ ਸਾਹਮਣੇ ਆਏ ਹਨ। ਜਲੰਧਰ ਸਰਾਫਾ ਐਸੋਸੀਏਸ਼ਨ ਮੁਤਾਬਕ ਬੀਤੇ ਦਿਨ ਦੇ ਮੁਕਾਬਲੇ ਸੋਨੇ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ।
ਅੱਜ , 24 ਕੈਰੇਟ ਸੋਨੇ ਦੀ ਕੀਮਤ 1,55,200 ਰੁਪਏ ਦਰਜ ਕੀਤੀ ਗਈ, ਜਦੋਂ ਕਿ 24 ਕੈਰੇਟ ਸੋਨੇ ਦੀ ਦੂਜੀ ਰਿਕਾਰਡ ਕੀਮਤ 1,44,340 ਰੁਪਏ ਰਹੀ। ਦੋਵਾਂ ਦੀਆਂ ਕੀਮਤਾਂ ਬੀਤੇ ਦਿਨ ਦੇ ਪੱਧਰ ‘ਤੇ ਰਹੀਆਂ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਚਾਂਦੀ ਦੀ ਕੀਮਤ 2,38,200 ਰੁਪਏ ਰਹੀ, ਜਦਕਿ ਬੀਤੇ ਦਿਨ ਇਹ 2,39,200 ਰੁਪਏ ਤੱਕ ਪਹੁੰਚ ਗਈ ਸੀ। ਇਸ ਤਰ੍ਹਾਂ ਚਾਂਦੀ ਦੀ ਕੀਮਤ ‘ਚ 1,000 ਰੁਪਏ ਦੀ ਗਿਰਾਵਟ ਆਈ ਹੈ।
ਸਰਾਫਾ ਬਾਜ਼ਾਰ ‘ਚ ਸੋਨੇ ਦੀਆਂ ਕੀਮਤਾਂ ਸਥਿਰ ਰਹਿਣ ਨਾਲ ਚਾਂਦੀ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ‘ਤੇ ਖਰੀਦਦਾਰਾਂ ਦੀ ਨਜ਼ਰ ਬਣੀ ਹੋਈ ਹੈ ।
