Home ਟੈਕਨੋਲੌਜੀ ਨਿਊ ਮੈਕਸੀਕੋ ਦੀ ਇੱਕ ਅਦਾਲਤ ਨੇ META ਨੂੰ ਦਿੱਤਾ ਵੱਡਾ ਝਟਕਾ

ਨਿਊ ਮੈਕਸੀਕੋ ਦੀ ਇੱਕ ਅਦਾਲਤ ਨੇ META ਨੂੰ ਦਿੱਤਾ ਵੱਡਾ ਝਟਕਾ

0

ਗੈਜੇਟ ਡੈਸਕ :  ਇੰਸਟਾਗ੍ਰਾਮ ਅਤੇ ਫੇਸਬੁੱਕ ਦੀ ਮੂਲ ਕੰਪਨੀ META ਨੂੰ ਨਿਊ ਮੈਕਸੀਕੋ ਦੀ ਇੱਕ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ META ਨੂੰ ਆਦੇਸ਼ ਦਿੱਤਾ ਹੈ ਕਿ ਉਹ ਆਪਣੇ ਪਲੇਟਫਾਰਮ ਤੋਂ ਨੌਜਵਾਨਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਦੇ ਲਈ 567 ਮਿਲੀਅਨ ਅਮਰੀਕੀ ਡਾਲਰ (ਲਗਭਗ 5,000 ਕਰੋੜ ਰੁਪਏ) ਦਾ ਭੁਗਤਾਨ ਕਰੇ।

ਇਹ ਹੁਕਮ ਉਸ ਮਹੱਤਵਪੂਰਨ ਮੁਕੱਦਮੇ ਦੇ ਦੂਜੇ ਪੜਾਅ ਵਿੱਚ ਆਇਆ ਹੈ, ਜਿਸ ਨੂੰ ਸੋਸ਼ਲ ਮੀਡੀਆ ਦਿੱਗਜ ਮਾਰਚ ਵਿੱਚ ਹਾਰ ਗਿਆ ਸੀ।

ਬੀਤੀ ਦੇਰ ਰਾਤ ਐਲਾਨੇ ਗਏ ਫੈਸਲੇ ਵਿੱਚ, ਜੱਜ ਬ੍ਰਾਇਨ ਬੀਡਸ਼ਾਈਡ ਨੇ ਕਿਹਾ ਕਿ ਰਕਮ ਦਾ ਇੱਕ ਵੱਡਾ ਹਿੱਸਾ – 420 ਮਿਲੀਅਨ ਅਮਰੀਕੀ ਡਾਲਰ – ਨੌਜਵਾਨਾਂ ਦੇ ਇਲਾਜ ਸੇਵਾਵਾਂ ਲਈ ਵਰਤੇ ਜਾਣਗੇ। ਬਾਕੀ ਫੰਡ ਅਗਲੇ ਪੰਜ ਸਾਲਾਂ ਵਿੱਚ ਜਾਗਰੂਕਤਾ ਅਤੇ ਰੋਕਥਾਮ, ਸਕ੍ਰੀਨਿੰਗ ਸੇਵਾਵਾਂ ਅਤੇ ਹੋਰ ਖਰਚਿਆਂ ‘ਤੇ ਖਰਚ ਕੀਤੇ ਜਾਣਗੇ।

ਪਹਿਲੇ ਪੜਾਅ ਵਿੱਚ, ਜਿਊਰੀ ਨੇ ਮੈਟਾ ਨੂੰ 375 ਮਿਲੀਅਨ ਅਮਰੀਕੀ ਡਾਲਰ ਦਾ ਜੁਰਮਾਨਾ ਲਗਾਇਆ ਸੀ।  ਇਹ ਹੁਣ ਲਗਾਏ ਗਏ ਜੁਰਮਾਨੇ ਤੋਂ ਵੱਖਰੀ ਰਕਮ ਹੈ। ਜਿਊਰੀ ਨੇ ਪਾਇਆ ਕਿ ਕੰਪਨੀ ਨੇ ਜਾਣਬੁੱਝ ਕੇ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਇਆ ਅਤੇ ਆਪਣੇ ਪਲੇਟਫਾਰਮ ‘ਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਬਾਰੇ ਵਿੱਚ ਜੋ ਜਾਣਕਾਰੀ ਸੀ, ਉਸ ਨੂੰ ਲੁਕਾ ਦਿੱਤਾ।

ਦੂਜੇ ਪੜਾਅ ਵਿੱਚ, ਸਰਕਾਰੀ ਵਕੀਲਾਂ ਨੇ ਜੱਜ ਕੋਲੋਂ ਮੈਟਾ ਵਿੱਚ ਬੁਨਿਆਦੀ ਬਦਲਾਅ ਲਾਗੂ ਕਰਨ ਦੀ ਮੰਗ ਕੀਤੀ ਸੀ। ਇਹਨਾਂ ਬਦਲਾਵਾਂ ਦਾ ਮਕਸਦ ਲਤ ਲਾਉਣ ਵਾਲੇ ਫੀਚਰਜ਼ ‘ਤੇ ਰੋਕ ਲਾਉਣਾ, ਉਮਰ ਦੀ ਪੁਸ਼ਟੀ (age verification) ਦੀ ਪ੍ਰਕਿਰਿਆ ਨੂੰ ਬਿਹਤਰ ਬਣਾਉਣਾ ਅਤੇ ਡਿਫਾਲਟ ਪ੍ਰਾਈਵੇਸੀ ਸੈਟਿੰਗਜ਼ ਅਤੇ ਸਖ਼ਤ ਨਿਗਰਾਨੀ ਰਾਹੀਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਨੂੰ ਰੋਕਣਾ ਸੀ।

ਇਸ ਹਫ਼ਤੇ, ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਬੱਚਿਆਂ ਨਾਲ ਸਬੰਧਤ ਸਮੱਗਰੀ ਨੂੰ ਲੈ ਕੇ ਮੈਟਾ ਨੇ ਆਪਣੀ ਗਲਤੀ ਸਵੀਕਾਰ ਕੀਤੀ। ਨੀਲ ਹੀ ਸੀਈਓ ਜ਼ੁਕਰਬਰਗ ਨੇ ਵੀ ਮੁਆਫੀ ਵੀ ਮੰਗੀ ਹੈ। ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਸਮੱਗਰੀ ਨੂੰ ਸੰਭਾਲਣ ਵਿੱਚ ਗਲਤੀ ਨੂੰ ਸਵੀਕਾਰ ਕੀਤਾ ਅਤੇ ਕਿਹਾ ਕਿ ਭਵਿੱਖ ਵਿੱਚ ਇਸਨੂੰ ਹੱਲ ਕੀਤਾ ਜਾਵੇਗਾ।

ਹਾਲ ਹੀ ਵਿੱਚ, ਭਾਰਤ ਵਿੱਚ ਮੇਟਾ ਨੂੰ ਲੈ ਕੇ ਇੱਕ ਵਿਵਾਦ ਹੋਇਆ ਸੀ। ਪੀਐਮ ਮੋਦੀ ਨੇ ਵਿਦਿਆਰਥੀਆਂ, ਖਾਸ ਕਰਕੇ ਜਨਰਲ ਜ਼ੈੱਡ ਨੂੰ ਸੰਬੋਧਿਤ ਕਰਦੇ ਹੋਏ ਇੱਕ ਵੀਡੀਓ ਬਣਾਇਆ ਸੀ। ਇਸ ਵੀਡੀਓ ਨੂੰ ਇੰਸਟਾਗ੍ਰਾਮ ਤੋਂ ਅਸਥਾਈ ਤੌਰ ‘ਤੇ ਹਟਾ ਦਿੱਤਾ ਗਿਆ ਸੀ। ਇਸ ‘ਤੇ ਸਰਕਾਰ ਨੇ ਮੈਟਾ ਤੋਂ ਜਵਾਬ ਮੰਗਿਆ ਸੀ। ਬਾਅਦ ਵਿੱਚ ਮੈਟਾ ਨੇ ਇਸ ‘ਤੇ ਵੀ ਮਾਫ਼ੀ ਮੰਗੀ ਸੀ। ਸਰਕਾਰ ਨੇ ਸਾਫ਼ ਸ਼ਬਦਾਂ ਵਿੱਚ ਮੈਟਾ ਨੂੰ ਕਹਿ ਦਿੱਤਾ ਸੀ ਕਿ ਕੰਪਨੀ ਭਾਰਤ ਵਿੱਚ ਅਮਰੀਕੀ ਕਾਨੂੰਨ ਦੇ ਹਿਸਾਬ ਨਾਲ ਨਹੀਂ ਚੱਲੇਗੀ।

NO COMMENTS

LEAVE A REPLY

Please enter your comment!
Please enter your name here

Exit mobile version