Home ਹਰਿਆਣਾ ਗੁੜਗਾਓਂ ‘ਚ ਲਗਭਗ ਅੱਧਾ ਦਰਜਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ...

ਗੁੜਗਾਓਂ ‘ਚ ਲਗਭਗ ਅੱਧਾ ਦਰਜਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

0

ਗੁੜਗਾਓਂ: ਗੁੜਗਾਓਂ ਵਿੱਚ ਅੱਜ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਲਗਭਗ ਅੱਧਾ ਦਰਜਨ ਸਕੂਲਾਂ ਨੂੰ ਇੱਕ ਵਾਰ ਫਿਰ ਤੋਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ। ਇਸ ਵਾਰ ਵੀ ਧਮਕੀ ਭਰਿਆ ਈ-ਮੇਲ ‘ਖਾਲਿਸਤਾਨ ਨੈਸ਼ਨਲ ਆਰਮੀ’ ਵੱਲੋਂ ਭੇਜਿਆ ਗਿਆ । ਈ-ਮੇਲ ਭੇਜਣ ਵਾਲੇ ਨੇ 29 ਅਪ੍ਰੈਲ ਨੂੰ 40ਵਾਂ ‘ਖਾਲਿਸਤਾਨ ਐਲਾਨਨਾਮਾ ਦਿਵਸ’ ਐਲਾਨ ਕਰਨ ਦੀ ਗੱਲ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ । ਇਸ ਤੋਂ ਇਲਾਵਾ, ਧਮਕੀ ਭਰੇ ਈ-ਮੇਲ ਵਿੱਚ ਗੁੜਗਾਓਂ ਦੇ ਅੱਧਾ ਦਰਜਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਨਾਲ ਹੀ ਦਿੱਲੀ ਦੇ ਲਾਲ ਕਿਲ੍ਹੇ ‘ਤੇ ਬੰਬ ਧਮਾਕਾ ਕਰਨ ਦੀ ਧਮਕੀ ਦਿੱਤੀ ਗਈ ਹੈ ।

ਰਿਪੋਰਟਾਂ ਅਨੁਸਾਰ, ਈ-ਮੇਲ ਵਿੱਚ ਕਿਹਾ ਗਿਆ ਹੈ ਕਿ ਲਾਲ ਕਿਲ੍ਹੇ ਦੇ ਬਾਹਰ ਪਾਰਕਿੰਗ ਵਿੱਚ ਖੜ੍ਹੀ ਕਾਰ ਵਿੱਚ ਬੰਬ ਲਗਾਇਆ ਗਿਆ ਹੈ । ਇਸ ਈ-ਮੇਲ ਦੀ ਸੂਚਨਾ ਮਿਲਦੇ ਹੀ ਗੁੜਗਾਓਂ ਹੀ ਨਹੀਂ ਬਲਕਿ ਦਿੱਲੀ ਪੁਲਿਸ ਵੀ ਹਰਕਤ ਵਿੱਚ ਆ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਸੈਨੀਟਾਈਜ਼ੇਸ਼ਨ ਅਤੇ ਸੁਰੱਖਿਆ ਜਾਂਚ ਕਰਨ ਲਈ ਸਕੂਲਾਂ ਵਿੱਚ ਬੰਬ ਨਿਰੋਧਕ ਦਸਤੇ ਅਤੇ ਡੋਗ ਸਕੂਏਡ ਭੇਜੇ ਗਏ । ਇਸ ਦੌਰਾਨ, ਸਾਵਧਾਨੀ ਸੁਰੱਖਿਆ ਉਪਾਅ ਵਜੋਂ, ਵਿ ਦਿਆਰਥੀਆਂ ਨੂੰ ਛੁੱਟੀ ਦੇ ਦਿੱਤੀ ਗਈ ਅਤੇ ਸਕੂਲਾਂ ਤੋਂ ਘਰ ਭੇਜ ਦਿੱਤਾ ਗਿਆ ਹੈ। ਪੁਲਿਸ ਦੇ ਅਨੁਸਾਰ, ਸਕੂਲਾਂ ਨੂੰ ਸਵੇਰੇ 8:33 ਵਜੇ ਇਹ ਧਮਕੀ ਭਰਿਆ ਈ-ਮੇਲ ਮਿ ਲਿਆ।

ਇਸ ਵਿੱਚ ਡੀ.ਪੀ.ਐਸ.,ਐਚ.ਡੀ.ਐਫ਼.ਸੀ., ਸਨਸਿਟੀ ,ਹੈਰੀਟੇਜ ਅਤੇ ਐਮਿਟੀ ਇੰਟਰਨੈਸ਼ਨਲ ਸਕੂਲ ਸ਼ਾਮਲ ਹਨ । ਇਸ ਤੋਂ ਇਲਾਵਾ, ਈ-ਮੇਲ ਵਿੱਚ ਅੰਬਾਲਾ ਕੈਂਟ ਜੰਕਸ਼ਨ ਅਤੇ ਰੇਵਾੜੀ ਜੰਕਸ਼ਨ ਦੇ ਨਾਲ-ਨਾਲ ਦਿੱਲੀ ਵਿੱਚ ਰੇਲਵੇ ਪਟੜੀਆਂ ‘ਤੇ ਆਈ.ਈ.ਡੀ. ਧਮਾਕੇ ਹੋਣ ਦੀ ਸੰਭਾਵਨਾ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਬਾਅਦ, ਰੇਲਵੇ ਪੁਲਿਸ ਹਰਕਤ ਵਿੱਚ ਆ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਧਮਕੀ ਭਰੀ ਈ-ਮੇਲ ਜਨਤਾ ਨੂੰ ਚੇਤਾਵਨੀ ਦਿੰਦੀ ਹੈ ਕਿ ਜੇਕਰ ਉਹ ਆਪਣੀ ਅਤੇ ਆਪਣੇ ਬੱਚਿਆਂ ਦੀ ਜਾਨ ਦੀ ਕਦਰ ਕਰਦੇ ਹਨ, ਤਾਂ ਉਨ੍ਹਾਂ ਨੂੰ ਅੱਜ ਰੇਲਗੱਡੀ ਰਾਹੀਂ ਯਾਤਰਾ ਕਰਨ ਤੋਂ ਗੁਰੇਜ਼ ਕਰਨ।

ਇਹ ਧਿਆਨ ਦੇਣ ਯੋਗ ਹੈ ਕਿ ਸਕੂਲਾਂ ਨੂੰ ਅਜਿਹੇ ਧਮਕੀ ਭਰੇ ਈ-ਮੇਲ ਮਿਲਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਦਰਅਸਲ, ਜਨਵਰੀ 2026 ਤੋਂ ਬਾਅਦ ਤਿੰਨ ਅਜਿਹੇ ਈ-ਮੇਲ ਪ੍ਰਾਪਤ ਹੋਏ ਹਨ। ਇਨ੍ਹਾਂ ਘਟਨਾਵਾਂ ਦੀ ਜਾਂਚ ਕਰਦੇ ਹੋਏ, ਪੁਲਿਸ ਨੇ ਪਿਛਲੇ ਮਹੀਨੇ ਇੱਕ ਮਾਮਲੇ ਦੇ ਸਬੰਧ ਵਿੱਚ ਇੱਕ ਦੋਸ਼ੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਦੇ ਬੰਗਲਾਦੇਸ਼ ਦੇ ਇੱਕ ਵਿਅਕਤੀ ਨਾਲ ਸਬੰਧ ਸਨ, ਜਿਸਨੇ ਧਮਕੀ ਲਈ ਵਰਤੀ ਗਈ ਈ-ਮੇਲ ਆਈ.ਡੀ ਪ੍ਰਦਾਨ ਕੀਤੀ ਸੀ। ਇਸ ਕੰਮ ਨੂੰ ਕਰਨ ਦੇ ਬਦਲੇ, ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੂੰ ਲਗਭਗ 200 ਡਾਲਰ ਮਿਲੇ ਸਨ।

NO COMMENTS

LEAVE A REPLY

Please enter your comment!
Please enter your name here

Exit mobile version