Home ਦੇਸ਼ ਰਾਸ਼ਟਰੀ ਜਾਂਚ ਏਜੰਸੀ ਨੇ ਅੱਜ ਕਸ਼ਮੀਰ ‘ਚ ਕਈ ਥਾਵਾਂ ‘ਤੇ ਕੀਤੀ ਛਾਪੇਮਾਰੀ

ਰਾਸ਼ਟਰੀ ਜਾਂਚ ਏਜੰਸੀ ਨੇ ਅੱਜ ਕਸ਼ਮੀਰ ‘ਚ ਕਈ ਥਾਵਾਂ ‘ਤੇ ਕੀਤੀ ਛਾਪੇਮਾਰੀ

0

ਸ਼੍ਰੀਨਗਰ : ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਅੱਜ , ਸ਼ਨੀਵਾਰ ਨੂੰ ਕਸ਼ਮੀਰ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਸ਼ਮੀਰ ਡਿਵੀਜ਼ਨ ਦੇ ਕਈ ਜ਼ਿਲ੍ਹਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ।

ਕਾਰਵਾਈ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਅੱਜ , ਸ਼ਨੀਵਾਰ ਨੂੰ ਕਸ਼ਮੀਰ ‘ਚ ਸੱਤ ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾਈ। ਇਹ ਚੱਲ ਰਹੀ ਜਾਂਚ ਦਾ ਹਿੱਸਾ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਕੁਲਗਾਮ ਵਿੱਚ ਦੋ ਥਾਵਾਂ, ਬਾਂਦੀਪੋਰਾ ਵਿੱਚ ਤਿੰਨ ਅਤੇ ਸੋਪੋਰ ਵਿੱਚ ਦੋ ਥਾਵਾਂ ’ਤੇ ਤਲਾਸ਼ੀ ਲਈ ਗਈ।

ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਸਥਾਨਕ ਪੁਲਿਸ ਅਤੇ ਸੁਰੱਖਿਆ ਕਰਮਚਾਰੀਆਂ ਨੇ ਐਨ.ਆਈ.ਏ. ਟੀਮਾਂ ਦੀ ਮਦਦ ਕੀਤੀ। ਅਧਿਕਾਰੀ ਨੇ ਕਿਹਾ ਕਿ ਤਲਾਸ਼ੀ ਮੁਹਿੰਮ ਕਥਿਤ ਤੌਰ ‘ਤੇ ਸਰਹੱਦ ਪਾਰ ਅੱਤਵਾਦੀ ਸਾਜ਼ਿਸ਼ ਦੀ ਜਾਂਚ ਦਾ ਹਿੱਸਾ ਹੈ। ਸਾਜ਼ਿਸ਼ ਵਿੱਚ ਪਾਕਿਸਤਾਨ ਸਥਿਤ ਹੈਂਡਲਰਾਂ ਦਾ ਇੱਕ ਨੈਟਵਰਕ ਅਤੇ ਸਥਾਨਕ ‘ਓਵਰ-ਗਰਾਊਂਡ ਵਰਕਰਾਂ’ (ਓਜੀਡਬਲਿਊਜ਼) ਸ਼ਾਮਲ ਹਨ, ਜਿਨ੍ਹਾਂ ‘ਤੇ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਨੂੰ ਲੌਜਿਸਟਿਕਲ ਅਤੇ ਹੋਰ ਸਹਾਇਤਾ ਪ੍ਰਦਾਨ ਕਰਨ ਦਾ ਸ਼ੱਕ ਹੈ।

ਉਸ ਨੇ ਕਿਹਾ ਕਿ ਕੇਸ ਦੀ ਸ਼ੁਰੂਆਤ ਐਫ.ਆਈ.ਆਰ. ਨੰਬਰ 0024/2026 ਨਾਲ ਜ਼ਕੂਰਾ ਪੁਲਿਸ ਸਟੇਸ਼ਨ, ਸ੍ਰੀਨਗਰ ਵਿੱਚ ਦਰਜ ਕੀਤੀ ਗਈ ਸੀ ਅਤੇ ਬਾਅਦ ਵਿੱਚ ਐਨ.ਆਈ.ਏ. ਨੇ ਇਸਨੂੰ ਆਰਸੀ-02/2026/ਐਨ.ਆਈ.ਏ./ਜੇ.ਐਮ.ਯੂ. ਵਜੋਂ ਦੁਬਾਰਾ ਦਰਜ ਕੀਤਾ। ਅਧਿਕਾਰੀ ਨੇ ਦੱਸਿਆ ਕਿ ਇਹ ਕੇਸ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ, 1967 ਦੀ ਧਾਰਾ 23, ਅਸਲਾ ਐਕਟ, 1959 ਦੀ ਧਾਰਾ 7 ਅਤੇ 25 ਅਤੇ ਵਿਸਫੋਟਕ ਪਦਾਰਥ ਐਕਟ, 1908 ਦੀ ਧਾਰਾ 4 ਦੇ ਤਹਿਤ ਦਰਜ ਕੀਤਾ ਗਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version