Sports News : ਭਾਰਤ ਅਤੇ ਸ਼੍ਰੀਲੰਕਾ ਦੀ ਸਾਂਝੀ ਮੇਜ਼ਬਾਨੀ ਵਿੱਚ 7 ਫਰਵਰੀ ਤੋਂ ਆਈਸੀਸੀ ਟੀ20 ਵਿਸ਼ਵ ਕੱਪ 2026 ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਨਾਮੀਬੀਆ ਦੀ ਟੀਮ ਨੂੰ ਗਰੁੱਪ-ਏ ਵਿੱਚ ਥਾਂ ਮਿਲੀ ਹੈ, ਜਿਸ ਵਿੱਚ ਉਸਨੂੰ ਭਾਰਤ, ਨੀਦਰਲੈਂਡਜ਼, ਯੂਐਸਏ ਅਤੇ ਪਾਕਿਸਤਾਨ ਨਾਲ ਗਰੁੱਪ ਪੜਾਅ ਵਿੱਚ ਮੁਕਾਬਲਾ ਖੇਡਣਾ ਹੋਵੇਗਾ। ਨਾਮੀਬੀਆ ਦੀ ਟੀਮ ਚੌਥੀ ਵਾਰ ਟੀ20 ਵਿਸ਼ਵ ਕੱਪ ਵਿੱਚ ਖੇਡਦੀ ਨਜ਼ਰ ਆਵੇਗੀ। ਟੀਮ ਦੇ ਐਲਾਨ ਦੇ ਨਾਲ ਹੀ ਕਪਤਾਨੀ ਦੀ ਜ਼ਿੰਮੇਵਾਰੀ 30 ਸਾਲਾ ਤਜਰਬੇਕਾਰ ਆਲਰਾਊਂਡਰ ਗੇਰਹਾਰਡ ਇਰਾਸਮਸ ਨੂੰ ਸੌਂਪ ਦਿੱਤੀ ਗਈ ਹੈ।
ਅਫਰੀਕਾ ਕੁਆਲੀਫਾਇਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਬਣਾਈ ਸੀ ਜਗ੍ਹਾਂ
ਆਈ.ਸੀ.ਸੀ. ਟੀ20 ਵਿਸ਼ਵ ਕੱਪ 2026 ਲਈ ਨਾਮੀਬੀਆ ਦੀ ਟੀਮ ਨੇ ਅਫਰੀਕਾ ਕੁਆਲੀਫਾਇਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੁੱਖ ਈਵੈਂਟ ਲਈ ਆਪਣੀ ਥਾਂ ਪੱਕੀ ਕੀਤੀ ਸੀ। ਹਰਾਰੇ ਦੇ ਮੈਦਾਨ ‘ਤੇ ਖੇਡੇ ਗਏ ਮੈਚ ਵਿੱਚ ਨਾਮੀਬੀਆ ਦੀ ਟੀਮ ਨੇ ਗਰੁੱਪ-ਏ ਵਿੱਚ ਇੱਕ ਵੀ ਮੁਕਾਬਲਾ ਗਵਾਏ ਬਿਨਾਂ ਟਾਪ ‘ਤੇ ਖਤਮ ਕੀਤਾ ਸੀ ਅਤੇ ਇਸ ਤੋਂ ਬਾਅਦ ਸੈਮੀਫਾਈਨਲ ਮੈਚ ਵਿੱਚ ਤਨਜ਼ਾਨੀਆ ਦੀ ਟੀਮ ਨੂੰ ਮਾਤ ਦਿੱਤੀ ਸੀ।
ਨਾਮੀਬੀਆ ਦੀ ਹੁਣ ਸਭ ਤੋਂ ਵੱਡੀ ਚੁਣੌਤੀ ਇਸ ਸਾਲ ਦੇ ਟੀ-20 ਵਿਸ਼ਵ ਕੱਪ ਦੇ ਗਰੁੱਪ ਪੜਾਅ ਵਿੱਚ ਰਹੇਗੀ, ਜਿੱਥੇ ਉਨ੍ਹਾਂ ਦਾ ਸਾਹਮਣਆ ਚੈਂਪੀਅਨ ਭਾਰਤ ਦੇ ਇਲਾਵਾ ਅਤੇ ਪਾਕਿਸਤਾਨ ਨਾਲ ਹੋਵੇਗਾ, ਅਤੇ ਇਨ੍ਹਾਂ ਦੇ ਖਿਲਾਫ਼ ਉਨ੍ਹਾਂ ਦੇ ਲਈ ਜਿੱਤ ਹਾਸਲ ਕਰਨਾ ਆਸਾਨ ਕੰਮ ਨਹੀਂ ਰਹਿਣ ਵਾਲਾ।
ਟੀ-20 ਵਿਸ਼ਵ ਕੱਪ2026 ਲਈ ਨਾਮੀਬੀਆ ਦੀ ਟੀਮ
ਗੇਰਹਾਰਡ ਇਰਾਸਮਸ (ਕਪਤਾਨ), ਜਾਨ ਗ੍ਰੀਨ, ਬਰਨਾਰਡ ਸਕੋਲਟਜ਼, ਰੂਬੇਨ ਟਰੰਪੇਲਮੈਨ, ਜੇਜੇ ਸਮਿਟ, ਜਾਨ ਫਰਾਈਲਿੰਕ, ਲੌਰੇਨ ਸਟੀਨਕੈਂਪ, ਮਲਾਨ ਕਰੂਗਰ, ਨਿਕੋਲ ਲੋਫਟੀ-ਈਟਨ, ਜੈਕ ਬ੍ਰਾਸੇਲ, ਬੇਨ ਸ਼ਿਕੋਂਗੋ, ਜੇਸੀ ਬਾਲਟ, ਡਾਇਲਨ ਲੀਚਟਰ, ਡਬਲਯੂਪੀ ਮਾਈਬਰਗ, ਮੈਕਸ ਹੈਂਗੋ।
ਰਿਜ਼ਰਵ ਖਿਡਾਰੀ – ਅਲੈਗਜ਼ੈਂਡਰ ਵੋਲਸ਼ੇਂਕ।
ਭਾਰਤ ਵਿੱਚ ਹੋਵੇਗਾ 12 ਫਰਵਰੀ ਨੂੰ ਮੁਕਾਬਲਾ
ਨਾਮੀਬੀਆ ਦੀ ਟੀਮ ਦਾ ਆਈਸੀਸੀ ਟੀ-20 ਵਿਸ਼ਵ ਕੱਪ 2026 ਵਿੱਚ ਸ਼ਡਿਊਲ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਆਪਣਾ ਪਹਿਲਾ ਮੈਚ 10 ਫਰਵਰੀ ਨੂੰ ਨੀਦਰਲੈਂਡਸ ਦੀ ਟੀਮ ਦੇ ਖਿਲਾਫ ਦਿੱਲੀ ਦੇ ਮੈਦਾਨ ‘ਤੇ ਖੇਡਣਾ ਹੈ। ਇਸ ਤੋਂ ਬਾਅਦ 12 ਫਰਵਰੀ ਨੂੰ ਮੇਜ਼ਬਾਨ ਭਾਰਤ ਦੇ ਖਿਲਾਫ ਵੀ ਨਾਮੀਬੀਆ ਦੀ ਟੀਮ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਮੁਕਾਬਲਾ ਖੇਡਣ ਲਈ ਮੈਦਾਨ ‘ਤੇ ਉਤਰੇਗੀ। 15 ਦਸੰਬਰ ਨੂੰ ਨਾਮੀਬੀਆ ਦੀ ਟੀਮ ਗਰੁੱਪ ਪੜਾਅ ਵਿੱਚ ਆਪਣਾ ਤੀਜਾ ਮੈਚ ਯੂਐਸਏ ਦੀ ਟੀਮ ਦੇ ਖਿਲਾਫ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡੇਗੀ, ਜਦੋਂ ਕਿ ਚੌਥਾ ਮੈਚ 18 ਫਰਵਰੀ ਨੂੰ ਕੋਲੰਬੋ ਦੇ ਮੈਦਾਨ ‘ਤੇ ਨਾਮੀਬੀਆ ਦੀ ਟੀਮ ਅਤੇ ਪਾਕਿਸਤਾਨ ਦੀ ਟੀਮ ਵਿਚਕਾਰ ਖੇਡਿਆ ਜਾਣਾ ਹੈ।
