Home ਹਰਿਆਣਾ ਹਰਿਆਣਾ ਦੇ ਚਾਰ ਜ਼ਿਲ੍ਹਿਆਂ ਦੇ ਸਿਵਲ ਹਸਪਤਾਲਾਂ ’ਚ ਐਮ.ਆਰ.ਆਈ.-ਸੀ.ਟੀ. ਸਕੈਨ ਸਹੂਲਤ ਕੀਤੀ...

ਹਰਿਆਣਾ ਦੇ ਚਾਰ ਜ਼ਿਲ੍ਹਿਆਂ ਦੇ ਸਿਵਲ ਹਸਪਤਾਲਾਂ ’ਚ ਐਮ.ਆਰ.ਆਈ.-ਸੀ.ਟੀ. ਸਕੈਨ ਸਹੂਲਤ ਕੀਤੀ ਜਾਵੇਗੀ ਸ਼ੁਰੂ

0

ਚੰਡੀਗੜ੍ਹ : ਹਰਿਆਣਾ ਦੇ ਚਾਰ ਜ਼ਿਲ੍ਹਿਆਂ ਦੇ ਸਿਵਲ ਹਸਪਤਾਲਾਂ ਵਿੱਚ ਸਾਲ ਦੇ ਅੰਤ ਤੱਕ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀ.ਪੀ.ਪੀ.) ਤਹਿਤ  ਐਮ.ਆਰ.ਆਈ.-ਸੀ.ਟੀ. ਸਕੈਨ ਸਹੂਲਤ ਸ਼ੁਰੂ ਕੀਤੀ ਜਾਵੇਗੀ। ਸਿਹਤ ਵਿਭਾਗ ਨੇ ਤਿੰਨ ਨਿੱਜੀ ਏਜੰਸੀਆਂ ਨਾਲ ਵੀ ਇੱਕ ਸਮਝੌਤਾ ਕੀਤਾ ਹੈ। ਨਿੱਜੀ ਏਜੰਸੀਆਂ ਨੇ ਇਸ ਸਬੰਧ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹਨਾਂ ਕੇਂਦਰਾਂ ਵਿੱਚ ਨਿੱਜੀ ਕੇਂਦਰਾਂ ਦੇ ਮੁਕਾਬਲੇ ਅੱਧੇ ਰੇਟ ਵਿੱਚ ਐਮ.ਆਈ.ਆਰ. ਅਤੇ ਸੌਟੀ ਸਕੈਨ ਕੀਤਾ ਜਾਵੇਗਾ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਚਰਖੀ ਦਾਦਰੀ ਵਿੱਚ ਐਮ.ਆਰ.ਆਈ.-ਸੀ.ਟੀ. ਸਕੈਨ ਦੀ ਮਸ਼ੀਨ ਅਗਲੇ ਮਹੀਨੇ ਆ ਜਾਵੇਗੀ।

ਸਿਹਤ ਵਿਭਾਗ ਦੇ ਅਨੁਸਾਰ, ਪਹਿਲੇ ਪੜਾਅ ਵਿੱਚ, ਕੁਰੂਕਸ਼ੇਤਰ, ਪਾਣੀਪਤ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ ਐਮ.ਆਰ.ਆਈ. ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਚਰਖੀ ਦਾਦਰੀ ਦੇ ਜ਼ਿਲ੍ਹਾ ਸਿਵਲ ਹਸਪਤਾਲ ਅਤੇ ਬਹਾਦਰਗੜ੍ਹ ਦੇ ਉਪ-ਜ਼ਿਲ੍ਹਾ ਹਸਪਤਾਲ ਵਿੱਚ ਸੀਟੀ ਸਕੈਨ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਸਿਹਤ ਮੰਤਰੀ ਆਰਤੀ ਰਾਓ ਨੇ ਦਾਅਵਾ ਕੀਤਾ ਕਿ ਇਸ ਸਾਲ ਦੇ ਅੰਤ ਤੱਕ, ਲੋਕਾਂ ਨੂੰ ਚਾਰਾਂ ਹਸਪਤਾਲਾਂ ਵਿੱਚ ਇਨ੍ਹਾਂ ਸਹੂਲਤਾਂ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਹਰ ਜ਼ਿਲ੍ਹੇ ਵਿੱਚ ਸੀ.ਟੀ. ਅਤੇ ਐਮ.ਆਰ.ਆਈ. ਸਕੈਨ ਸੇਵਾਵਾਂ ਪ੍ਰਦਾਨ ਕਰਨਾ ਹੈ।

ਜ਼ਿਕਰਯੋਗ ਹੈ ਕਿ ਪੀ.ਪੀ.ਪੀ. ਮਾਡਲ ਦੇ ਤਹਿਤ ਐਮ.ਆਰ.ਆਈ. ਦੀਆਂ ਸੇਵਾਵਾਂ ਅਜੇ ਪੰਜ ਜ਼ਿਲ੍ਹਿਆਂ ਵਿੱਚ ਉਪਲਬਧ ਹਨ ਜਦੋਂ ਕਿ ਸੀ.ਟੀ. ਸਕੈਨ ਦੀ ਸਹੂਲਤ 16 ਜ਼ਿਲ੍ਹਿਆਂ ਵਿੱਚ। ਪੀ.ਪੀ.ਪੀ. ਮਾਡਲ ਦੇ ਤਹਿਤ ਜਾਂਚਾਂ ਦੇ ਰੇਟ ਨਿੱਜੀ ਕੇਂਦਰਾਂ ਦੇ ਮੁਕਾਬਲੇ 50-60 ਫੀਸਦੀ ਤੋਂ ਘੱਟ ਹੋਣਗੇ।

NO COMMENTS

LEAVE A REPLY

Please enter your comment!
Please enter your name here

Exit mobile version