Home ਦੇਸ਼ ਸੰਸਦ ਮੈਂਬਰ ਤਰੁਣ ਚੁੱਘ ਨੇ ਦਿੱਲੀ ਦੇ ਪ੍ਰਸਿੱਧ ਝੰਡੇਵਾਲਾ ਮਾਤਾ ਮੰਦਰ ‘ਚ...

ਸੰਸਦ ਮੈਂਬਰ ਤਰੁਣ ਚੁੱਘ ਨੇ ਦਿੱਲੀ ਦੇ ਪ੍ਰਸਿੱਧ ਝੰਡੇਵਾਲਾ ਮਾਤਾ ਮੰਦਰ ‘ਚ ਟੇਕਿਆ ਮੱਥਾ

0

ਨਵੀਂ ਦਿੱਲੀ : ਸ਼ਾਰਦੀਆ ਨਵਰਾਤਰੀ ਦੇ ਸ਼ੁਭ ਪਹਿਲੇ ਦਿਨ ਭਾਜਪਾ ਦੇ ਕੌਮੀ ਹੈੱਡਕੁਆਰਟਰ ਦੇ ਇੰਚਾਰਜ ਤੇ ਸੰਸਦ ਮੈਂਬਰ ਤਰੁਣ ਚੁੱਘ ਨੇ ਦਿੱਲੀ ਦੇ ਪ੍ਰਸਿੱਧ ਝੰਡੇਵਾਲਾ ਮਾਤਾ ਮੰਦਰ ਵਿੱਚ ਮੱਥਾ ਟੇਕ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਨੇ ਮਾਂ ਦੁਰਗਾ ਦੇ ਚਰਨਾਂ ‘ਚ ਮੱਥਾ ਟੇਕਿਆ ਅਤੇ ਦੇਸ਼ ਦੀ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਲੋਕ ਭਲਾਈ ਲਈ ਅਰਦਾਸ ਕੀਤੀ ।

ਤਰੁਣ ਚੁੱਘ ਨੇ ਕਿਹਾ ਕਿ ਸ਼ਾਰਦੀਆ ਨਵਰਾਤਰੀ ਭਾਰਤੀ ਸੰਸਕ੍ਰਿਤੀ, ਸਦੀਵੀ ਪਰੰਪਰਾ ਅਤੇ ਸ਼ਕਤੀ ਦੀ ਪੂਜਾ ਦਾ ਪਵਿੱਤਰ ਤਿਉਹਾਰ ਹੈ। ਮਾਂ ਦੁਰਗਾ ਦੀ ਪੂਜਾ ਸਾਨੂੰ ਅਨਿਆਂ ਅਤੇ ਨਕਾਰਾਤਮਕਤਾ ਦੇ ਵਿਰੁੱਧ ਖੜ੍ਹੇ ਹੋਣ, ਧਰਮ ਅਤੇ ਸੱਚ ਦੇ ਮਾਰਗ ‘ਤੇ ਚੱਲਣ ਅਤੇ ਦੇਸ਼ ਅਤੇ ਸਮਾਜ ਦੀ ਸੇਵਾ ਲਈ ਸਮਰਪਿਤ ਰਹਿਣ ਲਈ ਪ੍ਰੇਰਿਤ ਕਰਦੀ ਹੈ।

ਉਨ੍ਹਾਂ ਅਰਦਾਸ ਕੀਤੀ ਕਿ ਮਾਤਾ ਰਾਣੀ ਦੇ ਆਸ਼ੀਰਵਾਦ ਨਾਲ ਦੇਸ਼ ਨਿਰੰਤਰ ਤਰੱਕੀ ਦੀਆਂ ਰਾਹਾਂ ‘ਤੇ ਅੱਗੇ ਵਧਦਾ ਰਹੇ, ਹਰ ਪਰਿਵਾਰ ਦੇ ਜੀਵਨ ‘ਚ ਖੁਸ਼ੀਆਂ, ਸ਼ਾਂਤੀ ਅਤੇ ਖੁਸ਼ਹਾਲੀ ਆਵੇ ਅਤੇ ਦੇਸ਼ ਵਾਸੀਆਂ ‘ਚ ਏਕਤਾ, ਸਦਭਾਵਨਾ ਅਤੇ ਦੇਸ਼ ਸੇਵਾ ਦੀ ਭਾਵਨਾ ਪ੍ਰਬਲ ਹੋਵੇ । ਸਾਰੇ ਦੇਸ਼ਵਾਸੀਆਂ ਨੂੰ ਸ਼ਾਰਦੀਆ ਨਵਰਾਤਰੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ, ਤਰੁਣ ਚੁੱਘ ਨੇ ਮਾਂ ਦੁਰਗਾ ਨੂੰ ਸਾਰਿਆਂ ਦੀ ਭਲਾਈ ਅਤੇ ਉੱਜਵਲ ਭਵਿੱਖ ਲਈ ਪ੍ਰਾਰਥਨਾ ਕੀਤੀ।

NO COMMENTS

LEAVE A REPLY

Please enter your comment!
Please enter your name here

Exit mobile version