Homeਦੇਸ਼Haryana Newsਸਿਲੰਡਰ ਫਟਣ ਕਾਰਨ ਮਾਂ-ਧੀ ਦੀ ਮੌਤ, 3 ਸਾਲਾ ਦੂਜੀ ਧੀ ਗੰਭੀਰ ਜ਼ਖ਼ਮੀ

ਸਿਲੰਡਰ ਫਟਣ ਕਾਰਨ ਮਾਂ-ਧੀ ਦੀ ਮੌਤ, 3 ਸਾਲਾ ਦੂਜੀ ਧੀ ਗੰਭੀਰ ਜ਼ਖ਼ਮੀ

ਬਹਾਦਰਗੜ੍ਹ : ਸ਼ਹਿਰ ‘ਚ ਇਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਘਰੇਲੂ ਰਸੋਈ ਗੈਸ ਸਿਲੰਡਰ ਫਟਣ ਕਾਰਨ ਮਾਂ-ਧੀ ਦੀ ਮੌਤ ਹੋ ਗਈ। ਦੂਜੀ ਧੀ ਗੰਭੀਰ ਜ਼ਖ਼ਮੀ ਹੋ ਗਈ ਹੈ। ਇਹ ਹਾਦਸਾ ਬਹਾਦਰਗੜ੍ਹ ਦੇ ਘੁਮਿਆਰ ਇਲਾਕੇ ‘ਚ ਵਾਪਰਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਾਂ-ਧੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਹਾਦਰਗੜ੍ਹ ਜਨਰਲ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਹਾਦਸੇ ‘ਚ ਜ਼ਖਮੀ 3 ਸਾਲਾ ਬੱਚੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਇਲਾਜ ਲਈ ਪੀਜੀਆਈ ਰੋਹਤਕ ਭੇਜ ਦਿੱਤਾ ਗਿਆ ਹੈ।

ਮ੍ਰਿਤਕ ਦੀ ਪਛਾਣ ਸੁਮਨ ਨਾਂ ਦੀ ਔਰਤ ਵਜੋਂ ਹੋਈ ਹੈ। ਸੁਮਨ ਸ਼ਾਮ ਨੂੰ ਖਾਣਾ ਬਣਾਉਣ ਲਈ ਰਸੋਈ ਗਈ ਸੀ। ਜਦੋਂ ਉਸਨੇ ਗੈਸ ਨੂੰ ਚਲਾੳੇੁਣ ਦੀ ਕੋਸ਼ਿਸ਼ ਕੀਤੀ ਤਾਂ ਐਲ.ਪੀ.ਜੀ ਸਿਲੰਡਰ ਜ਼ੋਰਦਾਰ ਧਮਾਕੇ ਨਾਲ ਫਟ ਗਿਆ। ਜਿਸ ਕਾਰਨ ਮਕਾਨ ਦੀ ਛੱਤ ਡਿੱਗ ਗਈ। ਸੁਮਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦੀਆਂ ਦੋ ਛੋਟੀਆਂ ਬੇਟੀਆਂ ਮਲਬੇ ਹੇਠ ਦੱਬ ਗਈਆਂ। ਧਮਾਕੇ ਦੀ ਆਵਾਜ਼ ਸੁਣਦੇ ਹੀ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਦੋਵੇਂ ਲੜਕੀਆਂ ਨੂੰ ਮਲਬੇ ਹੇਠੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਜਿੱਥੇ 8 ਸਾਲ ਦੀ ਬੱਚੀ ਨੂੰ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ। 3 ਸਾਲਾ ਬੱਚੀ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀ.ਜੀ.ਆਈ ਰੋਹਤਕ ਰੈਫਰ ਕਰ ਦਿੱਤਾ ਗਿਆ।

ਹਾਦਸੇ ਦੇ ਸਮੇਂ ਔਰਤ ਦਾ ਪਰਿਵਾਰ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ। ਇਸ ਹਾਦਸੇ ਬਾਰੇ ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹ ਘਰ ਵੱਲ ਭੱਜੇ। ਮਾਂ-ਧੀ ਦੀ ਇਸ ਦਰਦਨਾਕ ਮੌਤ ਨਾਲ ਆਲੇ-ਦੁਆਲੇ ਦਾ ਮਾਹੌਲ ਸੋਗਮਈ ਹੋ ਗਿਆ ਹੈ। ਥਾਣਾ ਸਿਟੀ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ਦਾ ਮੁਆਇਨਾ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ। ਐਲ.ਪੀ.ਜੀ ਸਿਲੰਡਰ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments