Home ਪੰਜਾਬ ਹਰ ਹਫ਼ਤੇ 45 ਤੋਂ ਵੱਧ ਟੀਕਾਕਾਰਨ ਦੇ ਲਗਾਏ ਜਾਂਦੇ ਹਨ ਕੈਪ :...

ਹਰ ਹਫ਼ਤੇ 45 ਤੋਂ ਵੱਧ ਟੀਕਾਕਾਰਨ ਦੇ ਲਗਾਏ ਜਾਂਦੇ ਹਨ ਕੈਪ : ਸਿਵਲ ਸਰਜਨ

0

ਮਾਲੇਰਕੋਟਲਾ : ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਅਤੇ ਬਿਮਾਰੀਆਂ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਹਰ ਹਫ਼ਤੇ ਰੁਟੀਨ ਅਤੇ ਸਪੈਸ਼ਲ ਟੀਕਾਕਰਨ ਕੈਂਪ ਲਗਾਏ ਜਾਂਦੇ ਹਨ । ਇਹ ਜਾਣਕਾਰੀ ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਦਿੱਤੀ । ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਵਲੋਂ ਰੁਟੀਨ ਹਰ ਬੁੱਧਵਾਰ ਅਤੇ ਹਰ ਸ਼ਨੀਵਾਰ ਸ਼ਹਿਰੀ ਖੇਤਰ ਵਿੱਚ ਸਪੈਸ਼ਲ ਆਊਟ ਰੀਚ ਟੀਕਾਕਰਨ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਬੱਚੇ ਜਾਂ ਗਰਭਵਤੀ ਔਰਤਾਂ ਕਿਸੇ ਕਾਰਨ ਕਰਕੇ ਟੀਕਾਕਾਰਨ ਤੋਂ ਵਾਂਝੇ ਰਹਿ ਗਏ ਹਨ ਉਹਨਾਂ ਦਾ ਸਪੈਸ਼ਲ ਕੈਂਪ ਵਿੱਚ ਟੀਕਾਕਾਰਨ ਕੀਤਾ ਜਾਵੇਗਾ ।

ਉਨ੍ਹਾਂ ਕਿਹਾ ਕਿ ਟੀਕਾਕਰਨ ਨਾਲ ਹੀ ਬਿਮਾਰੀਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।ਸਪੈਸ਼ਲ ਟੀਕਾਕਰਨ ਕੈਂਪ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪੂਰੇ ਜ਼ਿਲ੍ਹੇ ਦੇ ਵੱਖ ਵੱਖ ਖੇਤਰਾਂ, ਵਿਸੇਸ਼ ਤੌਰ ਤੇ ਸਲੱਮ ਏਰੀਆ, ਝੁੱਗੀਆਂ—ਝੋਪੜੀਆਂ, ਭੱਠੇ ਆਦਿ ਹਾਈ ਰਿਸਕ ਏਰੀਆ ਕਵਰ ਕੀਤੇ ਜਾਂਦੇ ਹਨ। ਜਿਸਦਾ ਉਦੇਸ਼ ਜਨਮ ਤੋਂ 16 ਸਾਲ ਦੀ ਉਮਰ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕਰਨਾ ਹੈ ਤਾਂ ਜੋ ਕੋਈ ਵੀ ਲਾਭਪਾਤਰੀ ਟੀਕਾਕਰਨ ਤੋਂ ਵਾਂਝਾ ਨਾ ਰਹੇ।

ਇਸ ਮੌਕੇ ਜ਼ਿਲਾ ਟੀਕਾਕਰਨ ਅਫ਼ਸਰ ਡਾ. ਰੰਜੀਵ ਬੈਂਸ ਨੇ ਦੱਸਿਆ ਕਿ ਇਹਨਾਂ ਕੈਂਪਾਂ ਗਰਭਵਤੀ ਮਹਿਲਾਵਾਂ ਅਤੇ 16 ਸਾਲ ਤੱਕ ਦੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਗਰਭਵਤੀ ਮਹਿਲਾਵਾਂ ਤੇ ਬੱਚੇ ਦੇ ਜਨਮ ਤੋਂ ਲੈ ਕੇ 16 ਸਾਲ ਦੀ ਉਮਰ ਤੱਕ ਦੇ ਬੱਚਿਆਂ ਦਾ ਟੀਕਾਕਰਨ ਮੁਫਤ ਕੀਤਾ ਜਾਂਦਾ ਹੈ। ਇਹ ਬੱਚਿਆਂ ਨੂੰ ਕਈ ਮਾਰੂ ਰੋਗ ਜਿਵੇਂ ਟੀ.ਬੀ., ਕਾਲਾ ਪੀਲੀਆ, ਦਿਮਾਗੀ ਬੁਖ਼ਾਰ, ਗਲਘੋਟੂ, ਕਾਲੀ ਖੰਘ, ਨਿਮੋਨੀਆ, ਦਸਤ ਰੋਗ, ਖਸਰਾ— ਰੁਬੇਲਾ ਅਤੇ ਟੈਟਨਸ ਤੋਂ ਬਚਾਉਂਦਾ ਹੈ।

ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦਾ ਟੀਕਾਕਰਨ ਸਹੀ ਸਮੇਂ ਤੇ ਦੱਸੀਆਂ ਤਰੀਕਾਂ ਮੁਤਾਬਕ ਜਰੂਰ ਕਰਵਾਓ ਤਾਂ ਜੋ ਬੱਚਿਆਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਹੋ ਸਕੇ। ਇਸ ਸਮੇਂ ਮਾਸ ਮੀਡੀਆ ਅਫ਼ਸਰ ਰਣਬੀਰ ਸਿੰਘ ਢੰਡੇ ਤੇ ਟੀਕਾਕਰਨ ਸਹਾਇਕ ਅਕਮਲ ਅਨਸ਼ਾਰੀ ਵੀ ਹਾਜ਼ਰ ਸਨ।

NO COMMENTS

LEAVE A REPLY

Please enter your comment!
Please enter your name here

Exit mobile version