Home ਪੰਜਾਬ ਮੋਹਾਲੀ ਫਾਇਰ ਵਿਭਾਗ ਨੇ ਦੀਵਾਲੀ ਤੱਕ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਕੀਤੀਆਂ ਰੱਦ

ਮੋਹਾਲੀ ਫਾਇਰ ਵਿਭਾਗ ਨੇ ਦੀਵਾਲੀ ਤੱਕ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਕੀਤੀਆਂ ਰੱਦ

0

ਮੋਹਾਲੀ : ਤਿਉਹਾਰੀ ਸੀਜ਼ਨ ਦੌਰਾਨ ਅੱਗ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਮੋਹਾਲੀ ਫਾਇਰ ਵਿਭਾਗ ਪੂਰੀ ਤਰ੍ਹਾਂ ਅਲਰਟ ’ਤੇ ਰਹੇਗਾ। ਵਿਭਾਗ ਨੇ ਦੀਵਾਲੀ ਤੱਕ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰਦੀਆਂ ਹਨ। ਹੁਣ ਸਭ ਫਾਇਰਮੈਨ 24 ਘੰਟੇ ਡਿਊਟੀ ’ਤੇ ਰਹਿਣਗੇ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਵਿਚ ਤੁਰੰਤ ਕਾਰਵਾਈ ਕੀਤੀ ਜਾ ਸਕੇ।

ਫਾਇਰ ਅਫਸਰ ਅਮਰਜੀਤ ਸਿੰਘ ਨੇ ਦੱਸਿਆ ਕਿ ਤਿਉਹਾਰੀ ਮੌਸਮ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵੱਧਦੀਆਂ ਹਨ, ਇਸ ਲਈ ਵਿਭਾਗ ਨੇ ਖਾਸ ਤਿਆਰੀਆਂ ਕੀਤੀਆਂ ਹਨ। ਮੋਹਾਲੀ, ਸੈਕਟਰ 82, ਨੌਲਕਾ ਤੇ ਬਾਲੋਂਗਾ ਸਮੇਤ ਸਾਰੇ ਪੁਆਇੰਟ ’ਤੇ ਫਾਇਰ ਵਾਹਨ ਤਾਇਨਾਤ ਕੀਤੇ ਗਏ ਹਨ। ਹਰ ਗੱਡੀ ਵਿਚ ਪੂਰੀ ਟੀਮ 24 ਘੰਟੇ ਤਾਇਨਾਤ ਰਹੇਗੀ।

ਉਨ੍ਹਾਂ ਕਿਹਾ ਕਿ ਦੁਕਾਨਾਂ ਅਤੇ ਸ਼ੋਅਰੂਮ ਮਾਲਕਾਂ ਨੂੰ ਫਾਇਰ ਸੇਫਟੀ ਉਪਕਰਣ ਅਪ-ਟੂ-ਡੇਟ ਰੱਖਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ। ਵਿਭਾਗ ਵੱਲੋਂ ਉਨ੍ਹਾਂ ਇਮਾਰਤਾਂ ’ਤੇ ਵੀ ਨਿਗਰਾਨੀ ਕੀਤੀ ਜਾ ਰਹੀ ਹੈ ਜਿਨ੍ਹਾਂ ਵਿਚ ਅੱਗ-ਸੁਰੱਖਿਆ ਪ੍ਰਬੰਧ ਅਧੂਰੇ ਹਨ।

ਫਾਇਰ ਵਿਭਾਗ ਮੁਤਾਬਕ ਐੱਨ.ਬੀ.ਸੀ. ਨਿਯਮਾਂ ਅਨੁਸਾਰ ਸਾਰੇ ਸ਼ਾਪਿੰਗ ਮਾਲ, ਦਫ਼ਤਰ, ਉਦਯੋਗਿਕ ਇਮਾਰਤਾਂ ਤੇ ਰਿਹਾਇਸ਼ੀ ਕੰਪਲੈਕਸਾਂ ਵਿਚ ਫਾਇਰ ਸੇਫਟੀ ਪ੍ਰਬੰਧ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਦਿਵਾਲੀ ਤੱਕ ਵਿਭਾਗ ਪੂਰੀ ਤਰ੍ਹਾਂ ਅਲਰਟ ਰਹੇਗਾ ਤਾਂ ਜੋ ਕਿਸੇ ਵੀ ਅਣਹੋਣੀ ਘਟਨਾ ਤੋਂ ਸਮੇਂ ਸਿਰ ਬਚਿਆ ਜਾ ਸਕੇ ।

NO COMMENTS

LEAVE A REPLY

Please enter your comment!
Please enter your name here

Exit mobile version