Home ਟੈਕਨੋਲੌਜੀ 15 ਦਸੰਬਰ ਤੋਂ ਬਾਅਦ ਮੈਟਾ ਇਸ ਐਪ ਨੂੰ ਕਰੇਗੀ ਬੰਦ

15 ਦਸੰਬਰ ਤੋਂ ਬਾਅਦ ਮੈਟਾ ਇਸ ਐਪ ਨੂੰ ਕਰੇਗੀ ਬੰਦ

0

ਗੈਜੇਟ ਡੈਸਕ : ਜੇਕਰ ਤੁਸੀਂ ਮੈਟਾ ਦੀ ਮੈਸੇਂਜਰ ਡੈਸਕਟਾਪ ਐਪ ਦੀ ਵਰਤੋਂ ਕਰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਕੰਪਨੀ ਨੇ ਕਿਹਾ ਹੈ ਕਿ ਉਹ 15 ਦਸੰਬਰ ਤੋਂ ਵਿੰਡੋਜ਼ ਅਤੇ ਮੈਕ ਲਈ ਮੈਸੇਂਜਰ ਐਪ ਨੂੰ ਬੰਦ ਕਰਨ ਜਾ ਰਹੀ ਹੈ। 15 ਦਸੰਬਰ ਤੋਂ ਬਾਅਦ ਯੂਜ਼ਰ ਇਸ ਐਪ ਵਿੱਚ ਲੌਗ-ਇਨ ਨਹੀਂ ਕਰ ਸਕਣਗੇ। ਜੇਕਰ ਕੋਈ ਯੂਜ਼ਰ ਲੌਗ-ਇਨ ਕਰਨ ਦੀ ਕੋਸ਼ਿਸ਼ ਕਰੇਗਾ, ਤਾਂ ਉਸਨੂੰ ਫੇਸਬੁੱਕ ਦੀ ਵੈੱਬਸਾਈਟ ‘ਤੇ ਰੀਡਾਇਰੈਕਟ ਕਰ ਦਿੱਤਾ ਜਾਵੇਗਾ, ਜਿੱਥੇ ਉਹ ਆਪਣੀ ਗੱਲਬਾਤ ਜਾਰੀ ਰੱਖ ਸਕੇਗਾ।

ਜਲਦੀ ਸ਼ੁਰੂ ਕਰਨ ਦੀ ਪ੍ਰਕਿਰਿਆ

ਮੈਸੇਂਜਰ ਦੇ ਹੈਲਪ ਪੇਜ ਅਨੁਸਾਰ, ਮੈਟਾ ਜਲਦੀ ਹੀ ਇਸ ਐਪ ਨੂੰ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ ਅਤੇ ਇਨ-ਐਪ ਅਲਰਟਸ ਰਾਹੀਂ ਯੂਜ਼ਰਸ ਨੂੰ ਇਸਦੀ ਸੂਚਨਾ ਦਿੱਤੀ ਜਾਵੇਗੀ। ਪੇਜ ‘ਤੇ ਲਿਖਿਆ ਹੈ ਕਿ ਜੇਕਰ ਤੁਸੀਂ ਮੈਸੇਂਜਰ ਡੈਸਕਟਾਪ ਐਪ ਵਰਤਦੇ ਹੋ ਤਾਂ ਬੰਦ ਹੋਣ ਦੀ ਪ੍ਰਕਿਰਿਆ ਸ਼ੁਰੂ ਹੁੰਦੇ ਹੀ ਅਲਰਟ ਮਿਲ ਜਾਵੇਗਾ। 15 ਦਸੰਬਰ ਤੋਂ ਬਾਅਦ ਯੂਜ਼ਰਸ ਮੈਸੇਂਜਰ ਐਪ ਵਿੱਚ ਲੌਗ-ਇਨ ਨਹੀਂ ਕਰ ਸਕਣਗੇ। ਮੈਟਾ ਨੇ ਯੂਜ਼ਰਸ ਨੂੰ ਬੰਦ ਹੋਣ ਤੋਂ ਬਾਅਦ ਇਸ ਐਪ ਨੂੰ ਡਿਲੀਟ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ 15 ਦਸੰਬਰ ਤੋਂ ਬਾਅਦ ਇਹ ਐਪ ਕਿਸੇ ਕੰਮ ਦੀ ਨਹੀਂ ਰਹੇਗੀ।

ਯੂਜ਼ਰਾਂ ਨੂੰ ਕੀਤਾ ਜਾ ਰਿਹਾ ਸੂਚਿਤ

ਮੈਟਾ ਨੇ ਐਪ ਬੰਦ ਹੋਣ ਤੋਂ ਪਹਿਲਾਂ ਯੂਜ਼ਰਾਂ ਨੂੰ ਇਹਦੀ ਸੂਚਨਾ ਦੇਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਉਹ ਦੂਜੇ ਐਕਸੈਸ ਤਰੀਕੇ ‘ਤੇ ਬਦਲ ਸਕਣ। ਵਿੰਡੋਜ਼ ਯੂਜ਼ਰ ਮੈਸੇਂਜਰ ਬੰਦ ਹੋਣ ਤੋਂ ਬਾਅਦ ਫੇਸਬੁੱਕ ਡੈਸਕਟਾਪ ਐਪ ਅਤੇ ਫੇਸਬੁੱਕ ਵੈੱਬਸਾਈਟ ਤੋਂ ਆਪਣੀ ਮੈਸੇਜਿੰਗ ਜਾਰੀ ਰੱਖ ਸਕਣਗੇ। ਇਸੇ ਤਰ੍ਹਾਂ ਮੈਕ ਯੂਜ਼ਰਾਂ ਕੋਲ ਫੇਸਬੁੱਕ ਵੈੱਬਸਾਈਟ ਰਾਹੀਂ ਮੈਸੇਂਜਰ ਨੂੰ ਵਰਤਣ ਦਾ ਵਿਕਲਪ ਹੋਵੇਗਾ।

15 ਦਸੰਬਰ ਤੋਂ ਪਹਿਲਾਂ ਕਰ ਲੈਣ ਇਹ ਕੰਮ

ਮੇਟਾ ਨੇ ਐਪ ਬੰਦ ਹੋਣ ਤੋਂ ਪਹਿਲਾਂ ਯੂਜ਼ਰਾਂ ਨੂੰ ਸਿਕਿਊਰ ਸਟੋਰੇਜ ਚਾਲੂ ਕਰਨ ਅਤੇ ਪਿਨ ਸੈਟਅਪ ਕਰਨ ਦੀ ਸਲਾਹ ਦਿੱਤੀ ਹੈ ਤਾਂ ਜੋ ਉਨ੍ਹਾਂ ਦੀ ਚੈਟ ਹਿਸਟਰੀ ਨੂੰ ਸੇਵ ਰੱਖਿਆ ਜਾ ਸਕੇ। ਇਸ ਦੀ ਮਦਦ ਨਾਲ ਯੂਜ਼ਰ ਜਦੋਂ ਫੇਸਬੁੱਕ ਦੇ ਵੈਬ ਵਰਜਨ ਤੋਂ ਮੈਸੇਂਜਰ ਵਰਤਣਗੇ, ਉਨ੍ਹਾਂ ਦੀ ਚੈਟ ਨੂੰ ਆਟੋਮੈਟਿਕਲੀ ਸਾਰੇ ਸਪੋਰਟਡ ਡਿਵਾਈਸਾਂ ‘ਤੇ ਸਿੰਕ ਕਰ ਦਿੱਤਾ ਜਾਵੇਗਾ। ਨਾਲ ਹੀ ਮੇਟਾ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਜੋ ਲੋਕ ਸਿਰਫ ਮੈਸੇਂਜਰ ਅਕਾਉਂਟ ਵਰਤ ਰਹੇ ਹਨ, ਉਹ ਬਿਨਾਂ ਫੇਸਬੁੱਕ ਅਕਾਉਂਟ ਬਣਾਏ ਮੈਸੇਂਜਰ ਆਨਲਾਈਨ ਕਲਾਇੰਟ ਦੇ ਜ਼ਰੀਏ ਲੌਗ ਇਨ ਕਰ ਸਕਣਗੇ।

NO COMMENTS

LEAVE A REPLY

Please enter your comment!
Please enter your name here

Exit mobile version