Home ਦੇਸ਼ ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ’ਚ ਦੋ ਮੰਜ਼ਿਲਾ ਘਰ ਨੂੰ ਲੱਗੀ ਭਿਆਨਕ ਅੱਗ,...

ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ’ਚ ਦੋ ਮੰਜ਼ਿਲਾ ਘਰ ਨੂੰ ਲੱਗੀ ਭਿਆਨਕ ਅੱਗ, 4 ਮੈਂਬਰਾਂ ਦੀ ਮੌਤ

0

ਮਹਾਰਾਸ਼ਟਰ : ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਤੋਂ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਸੋਮਵਾਰ ਨੂੰ ਦੋ ਮੰਜ਼ਿਲਾ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਜੋੜੇ, ਉਨ੍ਹਾਂ ਦੀ ਧੀ ਅਤੇ 3 ਸਾਲ ਦੀ ਪੋਤੀ ਦੀ ਸੜ ਕੇ ਮੌਤ ਹੋ ਗਈ। ਸੋਮਵਾਰ ਨੂੰ ਇਹ ਜਾਣਕਾਰੀ ਪੁਲਿਸ ਦੀ ਟੀਮ ਨੇ ਦਿੱਤੀ ਹੈ।

ਘਰ ਦੇ ਬੇਸਮੈਂਟ ਵਿੱਚ ਲੱਗੀ ਅੱਗ

ਮਾਮਲੇ ਦੀ ਹੋਰ ਜਾਣਕਾਰੀ ਦਿੰਦੇ ਹੋਏ, ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਗ ਸੋਮਵਾਰ ਸਵੇਰੇ ਕਰੀਬ 9 ਵਜੇ ਵੀਟਾ ਸ਼ਹਿਰ ਦੇ ਸਾਵਰਕਰ ਨਗਰ ਵਿੱਚ ਘਰ ਦੇ ਬੇਸਮੈਂਟ ਵਿੱਚ ਸਥਿਤ ਭਾਂਡਿਆਂ ਅਤੇ ਬਿਜਲੀ ਦੇ ਸਮਾਨ ਦੀ ਇੱਕ ਦੁਕਾਨ ਵਿੱਚ ਲੱਗੀ ਸੀ। ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗੀ ਸੀ। ਹੌਲੀ-ਹੌਲੀ ਇਹ ਪਹਿਲੀ ਅਤੇ ਦੂਜੀ ਮੰਜ਼ਿਲ ਤੱਕ ਫੈਲ ਗਈ, ਜਿੱਥੇ ਪਰਿਵਾਰ ਰਹਿੰਦਾ ਸੀ।

ਮ੍ਰਿਤਕਾਂ ਦੀ ਹੋਈ ਪਛਾਣ

ਪੁਲਿਸ ਨੇ ਕਿਹਾ ਕਿ ਘਰ ਤੋਂ ਬਾਹਰ ਨਿਕਲਣ ਦਾ ਰਸਤਾ ਤੰਗ ਸੀ, ਅਤੇ ਪੀੜਤ ਬਚ ਨਹੀਂ ਸਕੇ। ਪਰਿਵਾਰ ਦੇ ਚਾਰ ਮੈਂਬਰ ਸੜ ਕੇ ਮਰ ਗਏ। ਮ੍ਰਿਤਕਾਂ ਦੀ ਪਛਾਣ ਵਿਸ਼ਨੂੰ ਜੋਸ਼ੀ (50), ਉਸਦੀ ਪਤਨੀ ਸੁਨੰਦਾ ਜੋਸ਼ੀ (46), ਧੀ ਪ੍ਰਿਯੰਕਾ ਯੋਗੇਸ਼ ਇੰਗਲੇ (30) ਅਤੇ ਪੋਤੀ ਸ੍ਰਿਸ਼ਟੀ (3) ਵਜੋਂ ਹੋਈ ਹੈ।

ਪਰਿਵਾਰ ਦਾ ਇੱਕ ਮੈਂਬਰ ਗੰਭੀਰ ਰੂਪ ਵਿੱਚ ਸੜ ਗਿਆ। ਪਰਿਵਾਰ ਦਾ ਇੱਕ ਹੋਰ ਮੈਂਬਰ, ਸੁਰੇਸ਼ ਜੋਸ਼ੀ (20) ਅੱਗ ਵਿੱਚ ਬੁਰੀ ਤਰ੍ਹਾਂ ਝੁਲਸ ਗਿਆ। ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version