Home ਦੇਸ਼ ਪੱਛਮੀ ਬੰਗਾਲ ‘ਚ ਨੈਫਥਾ ਪਾਈਪਲਾਈਨ ਨੂੰ ਲੱਗੀ ਭਿਆਨਕ ਅੱਗ, 15 ਜ਼ਖਮੀ

ਪੱਛਮੀ ਬੰਗਾਲ ‘ਚ ਨੈਫਥਾ ਪਾਈਪਲਾਈਨ ਨੂੰ ਲੱਗੀ ਭਿਆਨਕ ਅੱਗ, 15 ਜ਼ਖਮੀ

0

ਕੋਲਕਾਤਾ: ਪੱਛਮੀ ਬੰਗਾਲ ਦੀ ਹਲਦੀਆ ਰਿਫਾਇਨਰੀ ਵਿੱਚ ਅੱਜ ਤੜਕੇ 4 ਵਜੇ ਰਿਫਾਇਨਰੀ ਵਿੱਚ ਨੈਫਥਾ ਲਿਜਾਣ ਵਾਲੀ ਪਾਈਪਲਾਈਨ ਵਿੱਚ ਅੱਗ ਲੱਗ ਗਈ। ਕੁੱਝ ਸਮੇਂ ਵਿੱਚ ਹੀ ਅੱਗ ਨੇ ਵੱਡਾ ਰੂਪ ਧਾਰਨ ਕਰ ਲਿਆ। ਇਸ ਅੱਗ ‘ਚ 15 ਮੁਲਾਜ਼ਮਾਂ ਦੇ ਝੁਲਸਣ ਦੀ ਖ਼ਬਰ ਹੈ।

ਅੱਗ ਬੁਝਾਉਣ ਦਾ ਕੰਮ ਜਾਰੀ
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਨਿਵਾਸੀ ਅਤੇ ਫੈਕਟਰੀ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਜ਼ਖਮੀਆਂ ਨੂੰ ਬਚਾ ਕੇ ਹਲਦੀਆ ਸਬ-ਡਿਵੀਜ਼ਨਲ ਹਸਪਤਾਲ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਭਿਆਨਕ ਅੱਗ ‘ਚ ਘੱਟੋ-ਘੱਟ 15 ਮੁਲਾਜ਼ਮਾਂ ਦੇ ਜ਼ਖਮੀ (ਸੜ) ਹੋਣ ਦੀ ਸੂਚਨਾ ਹੈ। ਹੋਰ ਜਾਣਕਾਰੀ ਦੀ ਉਡੀਕ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਅੱਗ ‘ਤੇ ਕਾਬੂ ਪਾਉਣ ਦਾ ਕੰਮ ਜਾਰੀ ਹੈ।

ਕੀ ਹੈ ਨੈਫਥਾ ?
ਪ੍ਰਾਪਤ ਜਾਣਕਾਰੀ ਅਨੁਸਾਰ, ਤੁਹਾਨੂੰ ਦੱਸ ਦੇਈਏ ਕਿ ਨੈਫਥਾ ਕੱਚੇ ਤੇਲ ਦੀ ਰਿਫਾਈਨਿੰਗ ਤੋਂ ਪ੍ਰਾਪਤ ਇੱਕ ਬਹੁਤ ਹੀ ਅਸਥਿਰ ਅਤੇ ਜਲਣਸ਼ੀਲ ਹਾਈਡਰੋਕਾਰਬਨ ਤਰਲ ਹੈ। ਜਦੋਂ ਕੱਚੇ ਤੇਲ ਨੂੰ ਉਬਾਲਿਆ ਜਾਂਦਾ ਹੈ, ਤਾਂ ਨੈਫਥਾ ਪੈਟਰੋਲ ਤੋਂ ਠੀਕ ਪਹਿਲਾਂ ਭਾਫ਼ ਦੇ ਰੂਪ ਵਿੱਚ ਵੱਖ ਹੋ ਜਾਂਦਾ ਹੈ। ਇਹ ਕੁੱਲ ਕੱਚੇ ਤੇਲ ਦਾ ਲਗਭਗ 15% ਤੋਂ 30% ਬਣਦਾ ਹੈ। ਇਹ ਮੁੱਖ ਤੌਰ ‘ਤੇ ਪੈਟਰੋ ਕੈਮੀਕਲ ਉਦਯੋਗ ਵਿੱਚ ਪਲਾਸਟਿਕ, ਰਬੜ ਬਣਾਉਣ ਅਤੇ ਪੈਟਰੋਲ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਕੱਚੇ ਮਾਲ ਵਜੋਂ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਪੇਂਟ, ਵਾਰਨਿਸ਼, ਪਾਲਿਸ਼ ਅਤੇ ਡਰਾਈ ਕਲੀਨਿੰਗ ਵਿੱਚ ਵੀ ਕੀਤੀ ਜਾਂਦੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version