Home ਯੂਪੀ ਖ਼ਬਰਾਂ ਗਾਜ਼ੀਆਬਾਦ ਦੇ ਖੋਡਾ ਇਲਾਕੇ ’ਚ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ ’ਚ ਲੱਗੀ ਭਿਆਨਕ...

ਗਾਜ਼ੀਆਬਾਦ ਦੇ ਖੋਡਾ ਇਲਾਕੇ ’ਚ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ ’ਚ ਲੱਗੀ ਭਿਆਨਕ ਅੱਗ

0

ਉੱਤਰ ਪ੍ਰਦੇਸ਼ : ਗਾਜ਼ੀਆਬਾਦ ਦੇ ਖੋਡਾ ਇਲਾਕੇ ਵਿੱਚ ਬੀਰਬਲ ਚੌਕੀ ਦੇ ਨੇੜੇ ਇੱਕ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਦੇਰ ਰਾਤ ਅੱਗ ਨਾਲ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਇਹ ਘਟਨਾ ਬੀਤੀ ਦੇਰ ਰਾਤ 12 ਵਜੇ ਦੇ ਕਰੀਬ ਵਾਪਰੀ। ਅੱਗ ਇਮਾਰਤ ਦੇ ਗਰਾਉਡ ਫਲੋਰ ’ਤੇ ਪੌੜੀਆਂ ਅਤੇ ਬਿਜਲੀ ਦੇ ਪੈਨਲ ਵਿੱਚ ਲੱਗੀ। ਅੱਗ ਇਨ੍ਹੀ ਤੇਜ਼ੀ ਨਾਲ ਫੈਲੀ ਕਿ ਪੂਰੀ ਇਮਾਰਤ ਵਿੱਚ ਸੰਘਣਾ ਧੂੰਆ ਫੈਲ ਗਿਆ। ਧੂੰਆਂ ਉੱਪਰਲੀਆਂ ਮੰਜ਼ਿਲਾਂ ਤੱਕ ਪਹੁੰਚ ਗਿਆ, ਜਿਸ ਨਾਲ ਵਸਨੀਕ ਫਸ ਗਏ। ਇਮਾਰਤ ਵਿੱਚ ਲਗਭਗ 45 ਫਲੈਟ ਹਨ, ਅਤੇ ਉਸ ਸਮੇਂ ਲਗਭਗ 150 ਲੋਕ ਅੰਦਰ ਸਨ।

ਅੱਗ ਲੱਗਣ ਨਾਲ ਫੈਲੀ ਦਹਿਸ਼ਤ

ਰਾਤ ਦੇ ਸਮੇਂ ਅੱਗ ਲੱਗਣ ਦੀ ਵਜ੍ਹਾ ਨਾਲ ਲੋਕ ਘਬਰਾਹਟ ਵਿੱਚ ਇਧਰ-ਉਧਰ ਭੱਜਣ ਲੱਗੇ। ਕਈ ਲੋਕ ਆਪਣੇ ਫਲੇਟਾਂ ਵਿੱਚ ਫਸ ਗਏ ਸਨ। ਧੂੰਏ ਦੀ ਵਜ੍ਹਾਂ ਨਾਲ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਸੀ। ਕੁਝ ਲੋਕ ਖਿੜਕੀਆਂ ਵਿੱਚੋਂ ਬਾਹਰ ਝਾਕ ਕੇ ਮਦਦ ਮੰਗ ਰਹੇ ਸਨ। ਪੂਰਾ ਇਲਾਕੇ ਚ ਹਫੜਾ-ਤਫੜੀ ਮਚ ਗਈ। ਲੋਕ ਚੀਕਾ ਮਾਰ ਰਹੇ ਸਨ ਅਤੇ ਮਦਦ ਲਈ ਪੁਕਾਰ ਰਹੇ ਸਨ। ਇਹ ਦੇਖ ਕੇ ਆਲੇ-ਦੁਆਲੇ ਦੇ ਲੋਕ ਵੀਂ ਡਰ ਗਏ ਅਤੇ ਪੁਲਿਸ ਨੂੰ ਸੂਚਿਤ ਦਿੱਤਾ।

ਫਾਇਰ ਬ੍ਰਿਗੇਡ ਅਤੇ ਪੁਲਿਸ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ

ਸੂਚਨਾ ਮਿਲਣ ਤੋਂ ਤੁਰੰਤ ਬਾਅਦ ਖੋਡਾ ਪੁਲਿਸ ਸਟੇਸ਼ਨ ਅਤੇ ਫਾਇਰ ਵਿਭਾਗ ਸਰਗਰਮ ਹੋ ਗਈ। ਅੱਠ ਤੋਂ ਦਸ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਪੁਲਿਸ, ਫਾਇਰਫਾਈਟਰਜ਼ ਅਤੇ ਸਥਾਨਕ ਨਿਵਾਸੀਆਂ ਨੇ ਬਚਾਅ ਕਾਰਜ ਸ਼ੁਰੂ ਕੀਤਾ। ਫਾਇਰਫਾਈਟਰਾਂ ਨੇ ਪੌੜੀਆਂ, ਲਿਫਟਾਂ ਅਤੇ ਖਿੜਕੀਆਂ ਰਾਹੀਂ ਇੱਕ-ਇੱਕ ਕਰਕੇ ਲੋਕਾਂ ਨੂੰ ਬਾਹਰ ਕੱਢਿਆ ਬਹੁਤ ਸਾਰੇ ਲੋਕਾਂ ਨੂੰ ਧੂੰਏਂ ਤੋਂ ਬਚਾਉਣ ਲਈ ਲੰਬੀਆਂ ਪੌੜੀਆਂ ਲਗਾਈਆਂ ਗਈਆਂ ਸਨ। ਬਚਾਅ ਕਾਰਜ ਵਿੱਚ ਕਾਫ਼ੀ ਮਿਹਨਤ ਕਰਨੀ ਪਈ ਅਤੇ ਅੰਤ ਵਿੱਚ ਅੱਗ ‘ਤੇ ਕਾਬੂ ਪਾ ਲਿਆ ਗਿਆ।

ਡੀਸੀਪੀ ਦਾ ਬਿਆਨ ਅਤੇ ਜ਼ਖਮੀਆਂ ਦੀ ਹਾਲਤ

ਹਿੰਡਨ ਦੇ ਡੀਸੀਪੀ ਨਿਮਿਸ਼ ਦਸ਼ਰਥ ਪਾਟਿਲ ਨੇ ਦੱਸਿਆ ਕਿ ਬੀਤੀ ਦੇਰ ਰਾਤ 12:00 ਵਜੇ ਸੂਚਨਾ ਮਿਲੀ ਕਿ ਪੰਜ ਮੰਜ਼ਿਲਾ ਇਮਾਰਤ ਦੇ ਗਰਾਊਡ ਫਲੋਰ ’ਤੇ ਅੱਗ ਲੱਗ ਗਈ ਹੈ। ਫਾਇਰ ਸਰਵਿਸਿਜ਼ ਅਤੇ ਪੁਲਿਸ ਤੁਰੰਤ ਪਹੁੰਚ ਗਈ। ਬਚਾਅ ਕਾਰਜ ਜਾਰੀ ਰਿਹਾ। ਇਮਾਰਤ ਵਿੱਚ 150 ਲੋਕ ਰਹਿੰਦੇ ਸਨ। ਕਿਸੇ ਦੀ ਮੌਤ ਨਹੀਂ ਹੋਈ ਹੋਈ। 8 ਤੋਂ 22 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਧੂੰਏਂ ਦੇ ਸਾਹ ਲੈਣ ਕਾਰਨ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਅੱਗ ਲੱਗਣ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਾਰਟ ਸਰਕਟ ਜਾਂ ਬਿਜਲੀ ਦੇ ਪੈਨਲ ਦਾ ਸ਼ੱਕ ਹੈ।

ਅੱਗ ਬੁਝਾਉਣ ਵਿੱਚ ਸਫਲਤਾ

ਫਾਇਰ ਬ੍ਰਿਗੇਡ ਦੀ ਤੇਜ਼ ਕਾਰਵਾਈ ਨਾਲ ਅੱਗ ਪੂਰੀ ਤਰ੍ਹਾਂ ਬੁਝ ਗਈ। ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਹੁਣ, ਇਮਾਰਤ ਦੇ ਨਿਵਾਸੀਆਂ ਨੂੰ ਰਾਹਤ ਮਿਲੀ ਹੈ। ਇਹ ਘਟਨਾ ਇੱਕ ਵਾਰ ਫਿਰ ਇਮਾਰਤਾਂ ਵਿੱਚ ਅੱਗ ਸੁਰੱਖਿਆ ਉਪਾਵਾਂ ਦੀ ਮਹੱਤਤਾ ਨੂੰ ਉਜਾਗਰ ਕਰਦੀ ਹੈ। ਸਥਾਨਕ ਨਿਵਾਸੀ ਅਤੇ ਪ੍ਰਸ਼ਾਸਨ ਇਸ ਘਟਨਾ ਤੋਂ ਸਿੱਖ ਰਹੇ ਹਨ।

NO COMMENTS

LEAVE A REPLY

Please enter your comment!
Please enter your name here

Exit mobile version