Home ਦੇਸ਼ ਮੁੰਬਈ ਦੇ ਜੋਗੇਸ਼ਵਰੀ ਵੈਸਟ ਇਲਾਕੇ ਦੇ ਬਿਜ਼ਨਸ ਸੈਂਟਰ ’ਚ ਲੱਗੀ ਭਿਆਨਕ ਅੱਗ

ਮੁੰਬਈ ਦੇ ਜੋਗੇਸ਼ਵਰੀ ਵੈਸਟ ਇਲਾਕੇ ਦੇ ਬਿਜ਼ਨਸ ਸੈਂਟਰ ’ਚ ਲੱਗੀ ਭਿਆਨਕ ਅੱਗ

0

ਮੁੰਬਈ : ਮੁੰਬਈ ਦੇ ਜੋਗੇਸ਼ਵਰੀ ਵੈਸਟ ਇਲਾਕੇ ਦੇ ਬੇਹਰਾਮਬਾਗ ਕੋਲ ਇੱਕ ਬਿਜ਼ਨਸ ਸੈਂਟਰ ਵਿੱਚ ਭਿਆਨਕ ਅੱਗ ਲੱਗ ਗਈ ਹੈ। ਅੱਗ ਲੱਗਣ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮੱਚ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਉਣ ਦੇ ਕੰਮ ਵਿੱਚ ਜੁੱਟ ਗਈਆਂ ਹਨ। ਕਈ ਲੋਕ ਬਿਲਡਿੰਗ ਵਿੱਚ ਫਸੇ ਹੋਏ ਹਨ।

ਅੱਗ ਦੀਆਂ ਲਾਟਾਂ ਅਸਮਾਨ ਵੱਲ ਉੱਠ ਰਹੀਆਂ ਹਨ, ਉੱਥੇ ਹੀ ਹੇਠਾਂ ਵੱਲ ਵੀ ਅੱਗ ਦੇ ਗੁਬਾਰ ਡਿੱਗਦੇ ਵਿਖਾਈ ਦੇ ਰਹੇ ਹਨ। ਅੱਗ ਕਾਰਨ ਬਿਲਡਿੰਗ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਦਹਿਸ਼ਤ ਵਿੱਚ ਹਨ। ਲੋਕਾਂ ਨੂੰ ਡਰ ਹੈ ਕਿ ਅੱਗ ਦੇ ਇਹ ਗੋਲੇ ਨੇੜੇ ਦੀਆਂ ਝੁੱਗੀਆਂ ਤੱਕ ਨਾ ਪਹੁੰਚ ਜਾਣ। ਇਸ ਇਲਾਕੇ ਵਿੱਚ ਜ਼ਿਆਦਾਤਰ ਮਕਾਨ ਝੁੱਗੀਆਂ ਹੀ ਹਨ।

ਦੱਸ ਦੇਈਏ ਕਿ ਅੱਗ ਲੱਗਣ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਰਟ ਸਰਕਿਟ ਕਾਰਨ ਬਿਲਡਿੰਗ ਵਿੱਚ ਇਹ ਅੱਗ ਲੱਗੀ ਹੋਵੇਗੀ। ਉੱਥੇ ਹੀ, ਅਜੇ ਤੱਕ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version