Home ਪੰਜਾਬ IDBI ਬੈਂਕ ‘ਚ ਲੱਗੀ ਭਿਆਨਕ ਅੱਗ , ਜ਼ਰੂਰੀ ਦਸਤਾਵੇਜ਼ ਸੜ੍ਹ ਕੇ ਹੋਏ...

IDBI ਬੈਂਕ ‘ਚ ਲੱਗੀ ਭਿਆਨਕ ਅੱਗ , ਜ਼ਰੂਰੀ ਦਸਤਾਵੇਜ਼ ਸੜ੍ਹ ਕੇ ਹੋਏ ਸੁਆਹ

0

ਕਪੂਰਥਲਾ: ਕਪੂਰਥਲਾ ਦੇ ਰੇਲਵੇ ਸਟੇਸ਼ਨ ਰੋਡ ‘ਤੇ ਸਥਿਤ ਆਈ.ਡੀ.ਬੀ.ਆਈ. ਬੈਂਕ ਦੀ ਸ਼ਾਖਾ ਵਿੱਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਬੈਂਕ ‘ਚੋਂ ਧੂੰਆਂ ਨਿਕਲਦਾ ਦੇਖ ਕੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ।

ਅੱਧੇ ਘੰਟੇ ‘ਚ ਅੱਗ ‘ਤੇ ਪਾ ਲਿਆ ਗਿਆ ਕਾਬੂ
ਫਾਇਰ ਬ੍ਰਿਗੇਡ ਵਿਭਾਗ ਨੂੰ ਅੱਜ ਸਵੇਰੇ ਕਰੀਬ 6 ਵਜੇ ਬੈਂਕ ‘ਚੋਂ ਧੂੰਆਂ ਨਿਕਲਣ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਬਿਨਾਂ ਕਿਸੇ ਦੇਰੀ ਦੇ ਮੌਕੇ ‘ਤੇ ਪਹੁੰਚ ਗਈ। ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਫਾਇਰ ਅਫਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਹਾਲਾਂਕਿ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਵਿਸਥਾਰ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਬੈਂਕ ਸ਼ਾਖਾ ਦੇ ਮੈਨੇਜਰ ਦੀਪਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ 6 ਵਜੇ ਬੈਂਕ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਉਹ ਤੁਰੰਤ ਬੈਂਕ ਪਹੁੰਚਿਆ, ਜਿੱਥੇ ਫਾਇਰ ਬ੍ਰਿਗੇਡ ਦੀ ਟੀਮ ਪਹਿਲਾਂ ਹੀ ਅੱਗ ਬੁਝਾਉਣ ਵਿੱਚ ਲੱਗੀ ਹੋਈ ਸੀ।

ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਡਰ
ਅੱਗ ‘ਤੇ ਕਾਬੂ ਪਾਉਣ ਤੋਂ ਬਾਅਦ ਜਦੋਂ ਬੈਂਕ ਅੰਦਰਲੇ ਹਾਲਾਤ ਦਾ ਜਾਇਜ਼ਾ ਲਿਆ ਗਿਆ ਤਾਂ ਪਤਾ ਲੱਗਾ ਕਿ ਅੱਗ ਲੱਗਣ ਕਾਰਨ ਬੈਂਕ ‘ਚ ਰੱਖੇ ਜ਼ਰੂਰੀ ਦਸਤਾਵੇਜ਼, ਫਰਨੀਚਰ ਅਤੇ ਹੋਰ ਸਾਮਾਨ ਬੁਰੀ ਤਰ੍ਹਾਂ ਸੜ ਗਿਆ। ਬ੍ਰਾਂਚ ਮੈਨੇਜਰ ਅਨੁਸਾਰ ਇਸ ਘਟਨਾ ਵਿੱਚ ਬੈਂਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਇਸ ਮਾੜੀ ਘਟਨਾ ਦੇ ਵਿਚਕਾਰ ਰਾਹਤ ਦੀ ਵੱਡੀ ਖਬਰ ਇਹ ਹੈ ਕਿ ਬੈਂਕ ਦਾ ਲਾਕਰ ਏਰੀਆ ਪੂਰੀ ਤਰ੍ਹਾਂ ਸੁਰੱਖਿਅਤ ਹੈ। ਅੱਗ ਲੱਗਣ ਕਾਰਨ ਲਾਕਰ ਖੇਤਰ ਨੂੰ ਕੋਈ ਨੁਕਸਾਨ ਨਹੀਂ ਹੋਇਆ, ਜਿਸ ਨਾਲ ਗਾਹਕਾਂ ਦੇ ਕੀਮਤੀ ਸਮਾਨ ਦੀ ਸੁਰੱਖਿਆ ਯਕੀਨੀ ਬਣੀ।

NO COMMENTS

LEAVE A REPLY

Please enter your comment!
Please enter your name here

Exit mobile version