ਬੈਂਗਲੁਰੂ : ਬੈਂਗਲੁਰੂ (Bangalore) ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਅੱਜ ਬੈਂਗਲੁਰੂ ਦੇ 6 ਸਕੂਲਾਂ ਨੂੰ ਬੰਬ ਦੀ ਧਮਕੀ ਵਾਲੀ ਮੇਲ ਮਿਲੀ ਸੀ। ਜਿਸ ਕਾਰਨ ਪੂਰੇ ਸ਼ਹਿਰ ਵਿੱਚ ਸਨਸਨੀ ਫੈਲ ਗਈ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਵਿਦਿਆਰਥੀਆਂ ਨੂੰ ਸਕੂਲ ‘ਚੋਂ ਬਾਹਰ ਕੱਢਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
ਈਮੇਲ ਵਿੱਚ ਲਿਖਿਆ ਹੈ, ‘ਤੁਹਾਡੇ ਸਕੂਲ ਵਿੱਚ ਇੱਕ ਬਹੁਤ ਸ਼ਕਤੀਸ਼ਾਲੀ ਬੰਬ ਲਾਇਆ ਗਿਆ ਹੈ। ਇਹ ਕੋਈ ਮਜ਼ਾਕ ਨਹੀਂ ਹੈ। ਤੁਰੰਤ ਪੁਲਿਸ ਨੂੰ ਕਾਲ ਕਰੋ। ਸੈਂਕੜੇ ਲੋਕਾਂ ਦੀ ਜਾਨ ਜਾ ਸਕਦੀ ਹੈ। ਦੇਰੀ ਨਾ ਕਰੋ। ਹੁਣ ਸਭ ਕੁਝ ਤੁਹਾਡੇ ਹੱਥ ਵਿੱਚ ਹੈ।
ਪੁਲਿਸ ਕਮਿਸ਼ਨਰ ਪੰਤ ਨੇ ਕਿਹਾ ਕਿ ਈਮੇਲ ਦੇ ਆਧਾਰ ‘ਤੇ ਸਾਡੀ ਟੀਮ ਮੌਕੇ ‘ਤੇ ਜਾਂਚ ਕਰ ਰਹੀ ਹੈ। ਬੰਬ ਨਿਰੋਧਕ ਦਸਤੇ ਨੂੰ ਅਜੇ ਤੱਕ ਕੋਈ ਬੰਬ ਨਹੀਂ ਮਿਲਿਆ ਹੈ। ਪੁਲਿਸ ਨੇ ਸਟਾਫ਼ ਅਤੇ ਬੱਚਿਆਂ ਨੂੰ ਸਕੂਲਾਂ ਵਿੱਚੋਂ ਬਾਹਰ ਕੱਢ ਦਿੱਤਾ ਹੈ। ਸਾਰੇ ਸਕੂਲਾਂ ‘ਚ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।