HomeTechnologyਵਟਸਐਪ 'ਤੇ UPI ਪੇਮੇਂਟ ਕਰਨਾ ਹੋਇਆ ਆਸਾਨ

ਵਟਸਐਪ ‘ਤੇ UPI ਪੇਮੇਂਟ ਕਰਨਾ ਹੋਇਆ ਆਸਾਨ

ਗੈਜੇਟ ਡੈਸਕ: ਵਟਸਐਪ (WhatsApp) ਇੱਕ ਨਵਾਂ ਫੀਚਰ (A New Feature) ਲੈ ਕੇ ਆ ਰਿਹਾ ਹੈ ਜੋ ਐਪ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਭੁਗਤਾਨ ਕਰਨਾ ਹੋਰ ਵੀ ਆਸਾਨ ਬਣਾ ਦੇਵੇਗਾ।WABetainfo ਦੇ ਅਨੁਸਾਰ, ਇਸ ਮਸ਼ਹੂਰ ਮੈਸੇਜਿੰਗ ਐਪ ਵਿੱਚ ਇੱਕ ਨਵਾਂ ਫੀਚਰ ਸ਼ਾਮਲ ਕੀਤਾ ਜਾ ਰਿਹਾ ਹੈ, ਜਿਸ ਦੀ ਮਦਦ ਨਾਲ ਉਪਭੋਗਤਾ ਚੈਟ ਸੂਚੀ ਵਿੱਚ ਹੀ ਸਿੱਧੇ UPI QR ਕੋਡ ਨੂੰ ਸਕੈਨ ਕਰ ਸਕਣਗੇ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇਹ ਫੀਚਰ ਫਿਲਹਾਲ ਸਿਰਫ ਐਂਡ੍ਰਾਇਡ ਬੀਟਾ ਟੈਸਟਰਾਂ ਲਈ ਉਪਲੱਬਧ ਹੈ ਅਤੇ ਯੂਜ਼ਰਸ 2.24.7.3 ਵਰਜਨ ਦੇ ਅਪਡੇਟ ਨੂੰ ਇੰਸਟਾਲ ਕਰਕੇ ਇਸ ਫੀਚਰ ਦੀ ਵਰਤੋਂ ਕਰ ਸਕਦੇ ਹਨ।

ਸ਼ਾਰਟਕੱਟਾਂ ਨਾਲ ਕੰਮ ਕਰਨਾ ਹੋਇਆ ਆਸਾਨ
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੁਝ ਐਂਡਰਾਇਡ ਬੀਟਾ ਟੈਸਟਰ ਹੁਣ ਭੁਗਤਾਨ ਕਰਨ ਲਈ ਇੱਕ ਨਵੇਂ ਸ਼ਾਰਟਕੱਟ ਦੀ ਵਰਤੋਂ ਕਰ ਸਕਦੇ ਹਨ। ਹੁਣ ਉਪਭੋਗਤਾ ਚੈਟ ਸੂਚੀ ਵਿੱਚ ਹੀ ਭੁਗਤਾਨ ਕਰਨ ਦਾ ਸ਼ਾਰਟਕੱਟ ਦੇਖ ਸਕਣਗੇ, ਜਿਸ ਰਾਹੀਂ ਉਹ ਸਿੱਧੇ ਕਿਸੇ ਵੀ UPI QR ਕੋਡ ਨੂੰ ਸਕੈਨ ਕਰ ਸਕਦੇ ਹਨ। ਭਾਰਤ ਵਿੱਚ ਬਹੁਤ ਸਾਰੇ ਲੋਕ ਪਹਿਲਾਂ ਹੀ ਸੁਰੱਖਿਅਤ ਢੰਗ ਨਾਲ ਪੈਸੇ ਭੇਜਣ ਅਤੇ ਪ੍ਰਾਪਤ ਕਰਨ ਲਈ ਵਟਸਐਪ ਪੇ ਦੀ ਵਰਤੋਂ ਕਰ ਰਹੇ ਹਨ, ਇਸ ਲਈ ਇਹ ਨਵਾਂ ਫੀਚਰ ਉਨ੍ਹਾਂ ਲਈ ਬਹੁਤ ਫਾਇਦੇਮੰਦ ਹੈ। ਇਹ ਨਵੀਂ ਵਿਧੀ ਐਪ ਦੇ ਅੰਦਰ ਹੀ ਆਸਾਨੀ ਨਾਲ ਭੁਗਤਾਨ ਦੀ ਆਗਿਆ ਦਿੰਦੀ ਹੈ।

ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਹੁਣ ਸਿੱਧੇ ਚੈਟ ਲਿਸਟ ‘ਚ ਹੀ UPI QR ਕੋਡ ਨੂੰ ਸਕੈਨ ਕਰਨ ਦੇ ਫੀਚਰ ਨਾਲ ਯੂਜ਼ਰਸ ਨੂੰ ਪੇਮੈਂਟ ਕਰਨ ਲਈ ਵੱਖ-ਵੱਖ ਸਕ੍ਰੀਨ ‘ਤੇ ਜਾਣ ਜਾਂ ਕਈ ਸਟੈਪਸ ਫਾਲੋ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਨਾਲ ਨਾ ਸਿਰਫ ਸਮੇਂ ਦੀ ਬਚਤ ਹੋਵੇਗੀ ਬਲਕਿ ਪੂਰੀ ਭੁਗਤਾਨ ਪ੍ਰਕਿਿਰਆ ਨੂੰ ਵੀ ਆਸਾਨ ਬਣਾ ਦਿੱਤਾ ਜਾਵੇਗਾ ਅਤੇ ਥ੍ਰ ਕੋਡ ਨੂੰ ਸਕੈਨ ਕਰਨਾ ਵੀ ਵਧੇਰੇ ਸੁਵਿਧਾਜਨਕ ਹੋ ਜਾਵੇਗਾ।

ਸਕ੍ਰੀਨਸ਼ਾਟ ਲੈਣ ਤੋਂ ਰੋਕਗਾ ਵਟਸਐਪ
ਵਟਸਐਪ ਇੱਕ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਹੁਣ ਕੋਈ ਵੀ ਯੂਜ਼ਰ ਕਿਸੇ ਹੋਰ ਯੂਜ਼ਰ ਦੀ ਪ੍ਰੋਫਾਈਲ ਤਸਵੀਰ ਦਾ ਸਕ੍ਰੀਨਸ਼ਾਟ ਨਹੀਂ ਲੈ ਸਕੇਗਾ। ਪਹਿਲਾਂ ਐਂਡਰੌਇਡ ਪੁਲਿਸ ਨੇ ਇਸ ਨੂੰ ਗੱਲ ਨੂੰ ਨੋਟਿਸ ਕੀਤਾ।ਵਟਸਐਪ ਦੇ ਨਵੀਨਤਮ ਸੰਸਕਰਣ ਵਿੱਚ, ਤੁਸੀਂ ਹੁਣ ਆਪਣੇ ਸੰਪਰਕਾਂ ਦੀਆਂ ਪ੍ਰੋਫਾਈਲ ਤਸਵੀਰਾਂ ਦੇ ਸਕ੍ਰੀਨਸ਼ਾਟ ਨਹੀਂ ਲੈ ਸਕੋਗੇ। ਜੇਕਰ ਤੁਸੀਂ ਅਜਿਹਾ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਵਟਸਐਪ ਇੱਕ Eror ਮੈਸੇਜ ਦਿਖਾਏਗਾ ਜਿਸ ਵਿੱਚ ਕਿਹਾ ਗਿਆ ਹੈ ਕਿ ਐਪ ਦੀ ਰੋਕ ਕਾਰਨ ਸਕ੍ਰੀਨਸ਼ਾਟ ਨਹੀਂ ਲਿਆ ਜਾ ਸਕਦਾ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments