Home ਸੰਸਾਰ ਪਾਕਿਸਤਾਨ ਦੇ ਬਾਜੌਰ ’ਚ ਸਥਿਤ ਪਾਕਿਸਤਾਨੀ ਫੌਜ ਦੇ ਕੈਂਪ ‘ਤੇ ਹੋਇਆ ਵੱਡਾ...

ਪਾਕਿਸਤਾਨ ਦੇ ਬਾਜੌਰ ’ਚ ਸਥਿਤ ਪਾਕਿਸਤਾਨੀ ਫੌਜ ਦੇ ਕੈਂਪ ‘ਤੇ ਹੋਇਆ ਵੱਡਾ ਆਤਮਘਾਤੀ ਹਮਲਾ

0

ਬਾਜੌਰ : ਪਾਕਿਸਤਾਨ ਦੇ ਬਾਜੌਰ ਵਿੱਚ ਸਥਿਤ ਪਾਕਿਸਤਾਨੀ ਫੌਜ ਦੇ ਕੈਂਪ ‘ਤੇ ਇੱਕ ਵੱਡਾ ਆਤਮਘਾਤੀ ਹਮਲਾ ਹੋਇਆ ਹੈ। ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ, ਇਸ ਹਮਲੇ ਵਿੱਚ ਘੱਟੋ-ਘੱਟ 15 ਪਾਕਿਸਤਾਨੀ ਸੈਨਿਕਾਂ ਦੀ ਮੌਤ ਹੋ ਗਈ ਹੈ। ਇਸ ਹਮਲੇ ਨੂੰ ਇੱਕ ਸੋਚੀ-ਸਮਝੀ ਸਾਜ਼ਿਸ਼ ਦੱਸਿਆ ਜਾ ਰਿਹਾ ਹੈ।

ਅੱਤਵਾਦੀਆਂ ਨੇ ਸਭ ਤੋਂ ਪਹਿਲਾਂ ਫੌਜ ਦੀ ਸੁਵਿਧਾ ਵਾਲੇ ਹਿੱਸੇ ਵਿੱਚ ਇੱਕ ਜ਼ੋਰਦਾਰ ਧਮਾਕਾ ਕੀਤਾ। ਇਸ ਧਮਾਕੇ ਕਾਰਨ ਮੱਚੀ ਹਫੜਾ-ਦਫੜੀ ਦਾ ਫਾਇਦਾ ਉਠਾਉਂਦੇ ਹੋਏ, ਹਥਿਆਰਬੰਦ ਅੱਤਵਾਦੀ ਕੈਂਪ ਵਿੱਚ ਦਾਖਲ ਹੋ ਗਏ, ਇਸ ਤੋਂ ਬਾਅਦ, ਉੱਥੇ ਕਾਫ਼ੀ ਸਮੇਂ ਸੈਨਿਕਾਂ ਅਤੇ ਅੱਤਵਾਦੀਆਂ ਵਿਚਕਾਰ ਲੰਮੀ ਲੜਾਈ ਚੱਲੀ।

ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸੰਗਠਨ ਨੇ ਇੱਕ ਬਿਆਨ ਵਿੱਚ, ਕਿਹਾ ਕਿ ਇਹ ਹਮਲਾ ਉਨ੍ਹਾਂ ਦੀ ਸਪੈਸ਼ਲ ਇਸਤਸ਼ਾਹਦੀ ਫੋਰਸਿਜ਼ (ਐਸਆਈਐਫ) ਦੁਆਰਾ ਕੀਤਾ ਗਿਆ ਸੀ।

ਇੱਕ ਹਫ਼ਤੇ ਵਿੱਚ ਦੂਜਾ ਆਤਮਘਾਤੀ ਹਮਲਾ

ਦੱਸ ਦਈਏ ਕਿ ਇੱਕ ਹਫ਼ਤੇ ਵਿੱਚ ਖੈਬਰ ਪਖਤੂਨਖਵਾ ਵਿੱਚ ਦੂਜਾ ਆਤਮਘਾਤੀ ਹਮਲਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ, ਖੈਬਰ ਪਖਤੂਨਖਵਾ ਸੂਬੇ ਦੇ ਲੱਕੀ ਮਰਵਾਤ ਜ਼ਿਲ੍ਹੇ ਵਿੱਚ ਇੱਕ ਘਾਤਕ ਆਤਮਘਾਤੀ ਹਮਲਾ ਹੋਇਆ। ਸਰਾਏ ਨੌਰੰਗ ਤਹਿਸੀਲ ਦੇ ਨੌਰੰਗ ਬਾਜ਼ਾਰ ਵਿੱਚ ਇੱਕ ਹਮਲਾਵਰ ਨੇ ਵਿਸਫੋਟਕਾਂ ਨਾਲ ਭਰੇ ਇੱਕ ਆਟੋਰਿਕਸ਼ਾ ਵਿੱਚ ਧਮਾਕਾ ਕਰ ਦਿੱਤਾ। ਇਸ ਹਮਲੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਅਤੇ ਇੱਕ ਔਰਤ ਸਮੇਤ ਕਈ ਲੋਕ ਮਾਰੇ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨੇੜਲੀਆਂ ਦੁਕਾਨਾਂ ਅਤੇ ਵਾਹਨ ਪੂਰੀ ਤਰ੍ਹਾਂ ਤਬਾਹ ਹੋ ਗਏ।

NO COMMENTS

LEAVE A REPLY

Please enter your comment!
Please enter your name here

Exit mobile version