Home ਪੰਜਾਬ ਜਲੰਧਰ ਦੇ ਵੈਸਟ ਹਲਕੇ ’ਚ ਪੁਲਿਸ ਤੇ ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ,...

ਜਲੰਧਰ ਦੇ ਵੈਸਟ ਹਲਕੇ ’ਚ ਪੁਲਿਸ ਤੇ ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ, ਰਿਹਾਇਸ਼ੀ ਮਕਾਨ ’ਚੋ ਜਬਤ ਕੀਤੀਆਂ ਸ਼ਰਾਬ ਦੀਆਂ ਪੇਟੀਆਂ

0

ਜਲੰਧਰ : ਜਲੰਧਰ ਦੇ ਵੈਸਟ ਹਲਕੇ ਵਿੱਚ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਸਾਂਝੀ ਕਾਰਵਾਈ ਕਰਦੇ ਹੋਏ ਰਾਜੂ ਚੌਹਾਨ ਦੇ ਘਰ ਛਾਪਾ ਮਾਰਿਆ। ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਇਸ ਰੇਡ ਦੌਰਾਨ ਘਰੋਂ ਭਾਰੀ ਮਾਤਰਾ ਵਿੱਚ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਗਈਆਂ। ਮੌਕੇ ਤੋਂ 50 ਤੋਂ 60 ਪੇਟੀਆਂ ਨਾਜਾਇਜ਼ ਵਿਸਕੀ ਦੀਆਂ ਜ਼ਬਤ ਕੀਤੀਆਂ ਗਈਆਂ ਅਤੇ ਰਾਜੂ ਚੌਹਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕਾਰਵਾਈ ਦੇ ਦੌਰਾਨ ਐਕਸਾਈਜ਼ ਵਿਭਾਗ ਦੇ ਅਧਿਕਾਰੀ ਮਨਜੀਤ ਸਿੰਘ ਦੇ ਨਾਲ ਪੁਲਿਸ ਸੁਪਰਡੈਂਟ, ਏਸੀਪੀ ਆਤਿਸ਼ ਭਾਟੀਆ ਅਤੇ ਸਬੰਧਤ ਥਾਣੇ ਦੇ ਐਸਐਚਓ ਵੀ ਮੌਜੂਦ ਸਨ।

ਅਧਿਕਾਰੀਆਂ ਦੇ ਅਨੁਸਾਰ, ਦੋਸ਼ੀ ਨਾਜਾਇਜ਼ ਸ਼ਰਾਬ ਸਟੋਰ ਕਰਨ ਲਈ ਇੱਕ ਰਿਹਾਇਸ਼ੀ ਇਮਾਰਤ ਦੀ ਵਰਤੋਂ ਕਰ ਰਿਹਾ ਸੀ। ਇਸ ਸਥਾਨ ‘ਤੇ ਪਹਿਲਾਂ ਤਲਾਸ਼ੀ ਲਈ ਗਈ ਸੀ, ਪਰ ਇਸ ਵਾਰ ਇੱਕ ਵੱਡੀ ਖੇਪ ਜ਼ਬਤ ਕੀਤੀ ਗਈ। ਏ.ਸੀ.ਪੀ. ਆਤਿਸ਼ ਭਾਟਿਆ ਨੇ ਦੱਸਿਆ ਕਿ ਨਾਖਾ ਵਾਲੇ ਬਾਗ, ਮਧੂਬਨ ਕਲੋਨੀ ਵਿੱਚ ਸਥਿਤ ਘਰ ਵਿੱਚ ਗੈਰ-ਕਾਨੂੰਨੀ ਕੰਮਾਂ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਟੀਮ ਨੇ ਤੁਰੰਤ ਕਾਰਵਾਈ ਕੀਤੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ ਤੋਂ 4 ਸਿਲੰਡਰਾਂ ਸਮੇਤ ਹੋਰ ਸਾਮਾਨ ਵੀ ਜ਼ਬਤ ਕੀਤਾ ਗਿਆ ਹੈ। ਨਗਰ ਨਿਗਮ ਦੀ ਟੀਮ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ, ਜੋ ਰਿਹਾਇਸ਼ੀ ਇਮਾਰਤ ਦੀ ਦੁਰਵਰਤੋਂ ਸਬੰਧੀ ਆਪਣੀ ਕਾਰਵਾਈ ਕਰੇਗੀ। ਪੁਲਿਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਵਿੱਚ ਜੁੱਟੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version