Home ਪੰਜਾਬ ਮੋਹਾਲੀ ’ਚ ਵੱਡੀ ਵਾਰਦਾਤ, ਸ਼ਰਾਬ ਦੇ ਨਸ਼ੇ ‘ਚ ਸਾਬਕਾ ਫੌਜੀ ਨੇ ਚਲਾਈਆਂ...

ਮੋਹਾਲੀ ’ਚ ਵੱਡੀ ਵਾਰਦਾਤ, ਸ਼ਰਾਬ ਦੇ ਨਸ਼ੇ ‘ਚ ਸਾਬਕਾ ਫੌਜੀ ਨੇ ਚਲਾਈਆਂ ਗੋਲੀਆਂ

0

ਮੋਹਾਲੀ : ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਖਰੜ ਇਲਾਕੇ ਦੇ ਪਿੰਡ ਸਿਆਲਬਾ ਵਿੱਚ ਬੀਤੀ ਰਾਤ ਇੱਕ ਰਿਟਾਇਰਡ ਫੌਜੀ ਨੇ ਸਾਬਕਾ ਸਰਪੰਚ ‘ਤੇ ਗੋਲੀ ਚਲਾ ਦਿੱਤੀ। ਇਸ ਹਮਲੇ ਵਿੱਚ ਸਾਬਕਾ ਸਰਪੰਚ ਰਾਜਮੀਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਦੇ ਪੇਟ ਅਤੇ ਹੱਥ ਵਿੱਚ ਗੋਲੀ ਲੱਗੀ ਹੈ। ਉਨ੍ਹਾਂ ਨੂੰ ਤੁਰੰਤ ਪੀ.ਜੀ.ਆਈ. ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਪੁਲਿਸ ਦੇ ਅਨੁਸਾਰ, ਮੁਲਜ਼ਮ ਮਨਿੰਦਰਪਾਲ ਸਿੰਘ ਇਸ ਵੇਲੇ ਚੰਡੀਗੜ੍ਹ ਵਿੱਚ ਸੁਰੱਖਿਆ ਗਾਰਡ ਵਜੋਂ ਨੌਕਰੀ ਕਰਦਾ ਹੈ। ਬੀਤੀ ਰਾਤ ਛੁੱਟੀ ਲੈ ਕੇ ਪਿੰਡ ਪਹੁੰਚਣ ਤੋਂ ਬਾਅਦ ਬਾਜ਼ਾਰ ਵਿੱਚ ਸਥਿਤ ਰਾਜਮੀਰ ਦੀ ਜੁੱਤਿਆਂ ਦੀ ਦੁਕਾਨ ‘ਤੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਦਾ ਝਗੜਾ ਹੋ ਗਈ।  ਕੁਝ ਸਮੇਂ ਬਾਅਦ ਮੁਲਜ਼ਮ ਆਪਣੀ ਲਾਇਸੈਂਸੀ 12 ਬੋਰ ਰਾਈਫਲ ਲੈ ਕੇ ਮੁੜ ਬਾਜ਼ਾਰ ਪਹੁੰਚਿਆ ਅਤੇ ਰਾਜਮੀਰ ‘ਤੇ ਗੋਲੀ ਚਲਾ ਦਿੱਤ। ਚਸ਼ਮਦੀਦਾਂ ਦੇ ਅਨੁਸਾਰ, ਮੁਲਜ਼ਮ ਨੇ ਤਿੰਨ ਰਾਊਂਡ ਫਾਇਰ ਕੀਤੇ।

NO COMMENTS

LEAVE A REPLY

Please enter your comment!
Please enter your name here

Exit mobile version