ਰਾਜਪੁਰਾ : ਪੰਜਾਬ ਦੇ ਰਾਜਪੁਰਾ ਵਿੱਚ ਅੰਮ੍ਰਿਤਸਰ ਤੋਂ ਆ ਰਹੀ ਇੱਕ ਰੇਲਗੱਡੀ ਵਿੱਚ ਵਸੰਤਪੁਰਾ ਰੇਲਵੇ ਸਟੇਸ਼ਨ ਤੋਂ 10-12 ਕਿਲੋਮੀਟਰ ਤੋਂ ਪਹਿਲਾਂ ਅੱਗ ਲੱਗ ਗਈ ਹੈ। ਕਰਮਭੂਮੀ ਐਕਸਪ੍ਰੈਸ ਦੇ ਚਾਰ ਡੱਬੇ ਅੱਗ ਦੀ ਲਪੇਟ ਵਿੱਚ ਆ ਗਏ। ਫਿਲਹਾਲ ਅੱਗ ਲੱਗਣ ਦਾ ਪਤਾ ਨਹੀਂ ਚੱਲਿਆ ਹੈ। ਲੋਕਾਂ ਨੇ ਟ੍ਰੇਨ ਵਿੱਚ ਲੱਗੀ ਅੱਗ ਦੇਖਦੇ ਹੀ ਤੁਰੰਤ ਚੇਨ ਖਿੱਚ ਦਿੱਤੀ ਅਤੇ ਟ੍ਰੇਨ ਰੋਕ ਗਈ।
ਰੇਲਵੇ ਨੇ ਅੱਗ ਲੱਗਣ ਦੀ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਸਾਰੇ ਸੰਭਾਵਿਤ ਪਹਿਲੂਆਂ ਦੀ ਜਾਂਚ ਕੀਤੀ ਜਾਵੇਗੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਚੱਲਦੀ ਰੇਲਗੱਡੀ ਵਿੱਚ ਅੱਗ ਲੱਗਣ ਕਾਰਨ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਸ਼ੁਰੂ ਵਿੱਚ, ਅੱਗ ਲੱਗਣ ਕਾਰਨ ਕਈ ਯਾਤਰੀਆਂ ਦੇ ਫਸਣ ਦੀ ਖ਼ਬਰ ਮਿਲੀ ਸੀ। ਅੱਗ ਲੱਗਣ ਦੇ ਕਾਰਨਾਂ ਅਤੇ ਨੁਕਸਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੀ ਉਡੀਕ ਹੈ।
