Home ਯੂਪੀ ਖ਼ਬਰਾਂ ਗ੍ਰੇਟਰ ਨੋਇਡਾ ਦੇ ਪੰਚਸ਼ੀਲ ਗ੍ਰੀਨਜ਼-2 ਸੋਸਾਇਟੀ ਦੇ ਬਾਹਰ ਵਾਪਰਿਆ ਵੱਡਾ ਹਾਦਸਾ, 5...

ਗ੍ਰੇਟਰ ਨੋਇਡਾ ਦੇ ਪੰਚਸ਼ੀਲ ਗ੍ਰੀਨਜ਼-2 ਸੋਸਾਇਟੀ ਦੇ ਬਾਹਰ ਵਾਪਰਿਆ ਵੱਡਾ ਹਾਦਸਾ, 5 ਬੱਚੇ ਜ਼ਖ਼ਮੀ

0

ਗ੍ਰੇਟਰ ਨੋਇਡਾ : ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਦੇ ਪੰਚਸ਼ੀਲ ਗ੍ਰੀਨਜ਼-2 ਸੋਸਾਇਟੀ ਦੇ ਬਾਹਰ ਅੱਜ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ। ਇੱਥੇ, ਗੱਡੀ ਚਲਾਉਣਾ ਸਿੱਖ ਰਹੀ ਇੱਕ ਔਰਤ ਨੇ ਆਪਣੀ ਕਾਰ ਤੋਂ ਕੰਟਰੋਲ ਗੁਆ ਦਿੱਤਾ ਅਤੇ ਸਕੂਲ ਬੱਸ ਦੀ ਉਡੀਕ ਕਰ ਰਹੇ ਪੰਜ ਬੱਚਿਆਂ ਨੂੰ ਟੱਕਰ ਮਾਰ ਦਿੱਤੀ। ਸਾਰੇ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਕਰ ਰਹੀ ਹੈ।

ਘਟਨਾ ਉਦੋਂ ਵਾਪਰੀ ਜਦੋਂ ਸੋਸਾਇਟੀ ਵਿੱਚ ਰਹਿਣ ਵਾਲੇ ਕੁਝ ਬੱਚੇ ਸਕੂਲ ਬੱਸ ਫੜਨ ਦੇ ਲਈ ਸੋਸਾਇਟੀ ਦੇ ਗੇਟ ਦੇ ਬਾਹਰ ਖੜ੍ਹੇ ਸਨ। ਉਸੇ ਸਮੇਂ ਇੱਕ ਔਰਤ ਗੱਡੀ ਲੈ ਕੇ ਉੱਥੋਂ ਲੰਘ ਰਹੀ ਸੀ। ਪੁਲਿਸ ਦੇ ਅਨੁਸਾਰ, ਔਰਤ ਹੁਣੇ ਹੀ ਗੱਡੀ ਚਲਾਉਣਾ ਸਿੱਖ ਰਹੀ ਸੀ ਅਤੇ ਉਸ ਨੂੰ ਗੱਡੀ ਚਲਾਉਂਣ ਦਾ ਜ਼ਿਆਦਾ ਅਨੁਭਵ ਨਹੀ ਸੀ। ਇਸ ਦੌਰਾਨ ਉਸਨੇ ਆਪਣੀ ਕਾਰ ਤੋਂ ਕੰਟਰੋਲ ਗੁਆ ਦਿੱਤਾ ਅਤੇ ਕਾਰ ਸਿੱਧੀ ਉਨ੍ਹਾਂ ਬੱਚਿਆਂ ਵੱਲ ਵਧ ਗਈ ਜੋਂ ਬੱਸ ਦਾ ਇਤਜ਼ਾਰ ਕਰ ਰਹੇ ਸਨ।

ਪੁਲਿਸ ਮੌਕੇ ‘ਤੇ ਪਹੁੰਚੀ, ਘਟਨਾ ਬਾਰੇ ਜਾਣਕਾਰੀ ਇਕੱਠੀ ਕੀਤੀ ਅਤੇ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਔਰਤ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਾਂ ਨਹੀਂ, ਪਰ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਪੂਰੀ ਘਟਨਾ ਦਾ ਸਹੀ ਕਾਰਨ ਸਾਹਮਣੇ ਆ ਸਕੇ।

NO COMMENTS

LEAVE A REPLY

Please enter your comment!
Please enter your name here

Exit mobile version