Home ਪੰਜਾਬ ਪਟਿਆਲਾ ‘ਚ ਸੁਤੰਤਰਤਾ ਦਿਵਸ ਦੇ ਜਸ਼ਨ ਦੌਰਾਨ ਵਾਪਰਿਆ ਵੱਡਾ ਹਾਦਸਾ

ਪਟਿਆਲਾ ‘ਚ ਸੁਤੰਤਰਤਾ ਦਿਵਸ ਦੇ ਜਸ਼ਨ ਦੌਰਾਨ ਵਾਪਰਿਆ ਵੱਡਾ ਹਾਦਸਾ

0

ਪਟਿਆਲਾ: ਪਟਿਆਲਾ ਦੇ ਨੇਤਾਜੀ ਸੁਭਾਸ਼ ਸਪੋਰਟਸ ਇੰਸਟੀਚਿਊਟ ‘ਚ ਸੁਤੰਤਰਤਾ ਦਿਵਸ ਦੇ ਜਸ਼ਨ ਦੌਰਾਨ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਕੁਸ਼ਤੀ ਹਾਲ ਦੀ ਹੇਠਲੀ ਛੱਤ ਦਾ ਵੱਡਾ ਹਿੱਸਾ ਅਚਾਨਕ ਡਿੱਗ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਖਿਡਾਰੀ ਅਤੇ ਹੋਰ ਲੋਕ 15 ਅਗਸਤ ਦੇ ਮੌਕੇ ‘ਤੇ ਆਯੋਜਿਤ ਇਕ ਵਿਸ਼ੇਸ਼ ਪ੍ਰੋਗਰਾਮ ‘ਚ ਸ਼ਾਮਲ ਹੋ ਰਹੇ ਸਨ।

ਮੁੱਢਲੀ ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ 5 ਤੋਂ 6 ਬੱਚੇ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇਲਾਜ ਲਈ ਪਟਿਆਲਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੀਲਿੰਗ ਡਿੱਗਣ ਤੋਂ ਬਾਅਦ ਹਾਲ ਵਿੱਚ ਧੂੜ-ਮਿੱਟੀ ਫੈਲਣ ਕਾਰਨ ਕੁਝ ਸਮੇਂ ਲਈ ਹਨੇਰੇ ਵਰਗੀ ਸਥਿਤੀ ਬਣ ਗਈ ਅਤੇ ਮੌਕੇ ’ਤੇ ਹਫੜਾ-ਦਫੜੀ ਮਚ ਗਈ।

NO COMMENTS

LEAVE A REPLY

Please enter your comment!
Please enter your name here

Exit mobile version