Home ਦੇਸ਼ ਅਸਾਮ ’ਚ ਵਾਪਰਿਆ ਵੱਡਾ ਹਾਦਸਾ, 8 ਹਾਥੀਆਂ ਦੀ ਹੋਈ ਮੌਤ

ਅਸਾਮ ’ਚ ਵਾਪਰਿਆ ਵੱਡਾ ਹਾਦਸਾ, 8 ਹਾਥੀਆਂ ਦੀ ਹੋਈ ਮੌਤ

0

ਅਸਾਮ : ਅਸਾਮ ਵਿੱਚ ਅੱਜ ਸਵੇਰੇ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਟ੍ਰੇਨ ਨੰਬਰ 20507 ਡਾਊਨ ਸੈਰੰਗ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਹਾਥੀਆਂ ਦੇ ਝੁੰਡ ਨਾਲ ਟਕਰਾ ਗਈ, ਜਿਸ ਨਾਲ ਟ੍ਰੇਨ ਦਾ ਇੰਜਣ ਅਤੇ ਪੰਜ ਡੱਬੇ ਪਟੜੀ ਤੋਂ ਉਤਰ ਗਏ। ਇਹ ਹਾਦਸਾ ਉੱਤਰ-ਪੂਰਬੀ ਸਰਹੱਦੀ ਰੇਲਵੇ (NFR) ਦੇ ਲੁਮਡਿੰਗ ਡਿਵੀਜ਼ਨ ਦੇ ਜਮੁਨਾਮੁਖ-ਕੰਪੁਰ ਸੈਕਸ਼ਨ ‘ਤੇ ਸਵੇਰੇ 2:17 ਵਜੇ ਦੇ ਕਰੀਬ ਵਾਪਰਿਆ।

ਪਟੜੀ ਤੋਂ ਉਤਰੇ ਡੱਬੇ

ਰੇਲਵੇ ਅਧਿਕਾਰੀਆਂ ਦੇ ਅਨੁਸਾਰ, ਲੋਕੋ ਪਾਇਲਟ ਨੇ ਪਟੜੀ ‘ਤੇ ਹਾਥੀਆਂ ਦੇ ਝੁੰਡ ਨੂੰ ਦੇਖ ਕੇ ਐਮਰਜੈਂਸੀ ਬ੍ਰੇਕ ਲਗਾਈ, ਪਰ ਟੱਕਰ ਇੰਨੀ ਜਬਰਦਸਤ ਸੀ ਕਿ ਹਾਦਸੇ ਟਲ ਨਹੀਂ ਸਕਿਆ। ਖੁਸ਼ਕਿਸਮਤੀ ਨਾਲ, ਟ੍ਰੇਨ ਵਿੱਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ। ਪ੍ਰਭਾਵਿਤ ਡੱਬੇ ਦੇ ਯਾਤਰੀਆਂ ਨੂੰ ਹੋਰ ਕੋਚਾਂ ਵਿੱਚ ਉਪਲਬਧ ਖਾਲੀ ਬਰਥਾਂ ਵਿੱਚ ਬਿਠਾਇਆ ਗਿਆ ਹੈ। ਪਟੜੀ ਤੋਂ ਉਤਰੇ ਕੋਚਾਂ ਨੂੰ ਵੱਖ ਕਰਨ ਤੋਂ ਬਾਅਦ, ਟ੍ਰੇਨ ਗੁਹਾਟੀ ਲਈ ਰਵਾਨਾ ਹੋ ਗਈ। ਗੁਹਾਟੀ ਪਹੁੰਚਣ ‘ਤੇ, ਵਾਧੂ ਡੱਬੇ ਜੁੜੇ ਜਾਣਗੇ ਅਤੇ ਟ੍ਰੇਨ ਆਪਣੀ ਯਾਤਰਾ ਜਾਰੀ ਰੱਖੇਗੀ।

ਹਾਦਸੇ ਵਿੱਚ 7-8 ਹਾਥੀਆਂ ਦੀ ਮੌਤ

ਹਾਦਸੇ ਵਿੱਚ ਹਾਥੀਆਂ ਨੂੰ ਭਾਰੀ ਨੁਕਸਾਨ ਹੋਇਆ ਹੈ। ਸਥਾਨਕ ਲੋਕਾਂ ਅਤੇ ਜੰਗਲਾਤ ਅਧਿਕਾਰੀਆਂ ਦੇ ਅਨੁਸਾਰ, ਅੱਠ ਹਾਥੀਆਂ ਦੇ ਝੁੰਡ ਵਿੱਚੋਂ 7-8 ਹਾਥਿਆਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਜ਼ਖਮੀ ਹੋ ਗਿਆ। ਇਹ ਘਟਨਾ ਸਥਾਨ ਹਾਥੀ ਕੋਰੀਡੋਰ ਤੋਂ ਬਾਹਰ ਦਾ ਖੇਤਰ ਹੈ, ਜੋ ਲਗਭਗ 126 ਕਿਲੋਮੀਟਰ ਦੂਰ ਗੁਵਾਹਾਟੀ ਤੋਂ ਹੈ।

ਹਾਦਸੇ ਤੋਂ ਬਾਅਦ ਕਈ ਰੇਲਗੱਡੀਆਂ ਨੂੰ ਮੋੜਿਆ

ਪਟਰੀਆਂ ‘ਤੇ ਹਾਥੀਆਂ ਦੀਆਂ ਲਾਸ਼ਾਂ ਅਤੇ ਅੰਗ ਖਿਲਰੇ ਹੋਣ ਕਾਰਨ ਉੱਪਰੀ ਅਸਾਮ ਅਤੇ ਉੱਤਰ-ਪੂਰਬ ਦੇ ਹੋਰ ਹਿੱਸਿਆਂ ਦੀਆਂ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਕਈ ਗੱਡੀਆਂ ਨੂੰ ਡਾਇਵਰਟ ਕੀਤਾ ਗਿਆ ਹੈ ਅਤੇ ਅੱਪ ਲਾਈਨ ਤੋਂ ਚਲਾਇਆ ਜਾ ਰਿਹਾ ਹੈ। ਰੈਸਕਿਊ ਅਤੇ ਐਕਸੀਡੈਂਟ ਰਿਲੀਫ਼ ਗੱਡੀਆਂ ਮੌਕੇ ‘ਤੇ ਪਹੁੰਚ ਚੁੱਕੀਆਂ ਹਨ, ਅਤੇ ਪਟੜੀ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ।

ਸਾਰੇ ਯਾਤਰੀ ਸੁਰੱਖਿਅਤ

ਐਨ.ਐਫ.ਆਰ. ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕਪਿੰਜਲ ਕਿਸ਼ੋਰ ਸ਼ਰਮਾ ਨੇ ਕਿਹਾ, “ਹਾਦਸੇ ਵਿੱਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ। ਰਾਹਤ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ।” ਇਹ ਘਟਨਾ ਅਸਾਮ ਵਿੱਚ ਰੇਲ-ਹਾਥੀ ਟੱਕਰਾਂ ਦੀ ਵੱਧਦੀ ਗਿਣਤੀ ਨੂੰ ਉਜਾਗਰ ਕਰਦੀ ਹੈ, ਜਿੱਥੇ ਜੰਗਲਾਂ ਦੇ ਰੇਲਵੇ ਪਟੜੀਆਂ ਦੇ ਨੇੜੇ ਹੋਣ ਕਾਰਨ ਅਜਿਹੇ ਹਾਦਸੇ ਆਮ ਹਨ।

NO COMMENTS

LEAVE A REPLY

Please enter your comment!
Please enter your name here

Exit mobile version