Home ਹਰਿਆਣਾ ਹਰਿਆਣਾ ਦੇ ਪੱਛਮੀ ਯਮੁਨਾ ਨਹਿਰ ’ਤੇ ਟਲਿਆ ਵੱਡਾ ਹਾਦਸਾ

ਹਰਿਆਣਾ ਦੇ ਪੱਛਮੀ ਯਮੁਨਾ ਨਹਿਰ ’ਤੇ ਟਲਿਆ ਵੱਡਾ ਹਾਦਸਾ

0

ਯਮੁਨਾਨਗਰ : ਬੜੀ ਮਾਜਰਾ ਵਿੱਚ ਪੱਛਮੀ ਯਮੁਨਾ ਨਹਿਰ ਉੱਤੇ 100 ਸਾਲ ਪਹਿਲਾਂ ਬਣਿਆ ਪੁਲ ਬੀਤੀ ਸ਼ਾਮ ਨੂੰ ਢਹਿ ਗਿਆ। ਹਾਲਾਂਕਿ ਸਿੰਚਾਈ ਵਿਭਾਗ ਨੇ ਪੁਲ ਨੂੰ ਖਰਾਬ ਘੋਸ਼ਿਤ ਕਰ ਦਿੱਤਾ ਸੀ, ਪਰ ਆਵਾਜਾਈ ਬੇਰੋਕ ਜਾਰੀ ਸੀ। ਸੋਮਵਾਰ ਸ਼ਾਮ ਅਤੇ ਮੰਗਲਵਾਰ ਸਵੇਰੇ ਛੱਠ ਤਿਉਹਾਰ ’ਤੇ ਇਸ ਪੁਲ ਤੋਂ ਹਜ਼ਾਰਾਂ ਸ਼ਰਧਾਲੂ ਗੁਜਰੇ ਸਨ ।

ਮੇਅਰ ਸੁਮਨ ਬਾਹਮਣੀ, ਮੰਡਲ ਪ੍ਰਧਾਨ ਸ਼ੁਭਮ ਰਾਣਾ ਅਤੇ ਹੋਰ ਅਧਿਕਾਰੀਆਂ ਦੇ ਵਾਹਨ ਵੀ ਇਸ ਪੁਲ ਪਾਰ ਕਰ ਗਏ। ਖੁਸ਼ਕਿਸਮਤੀ ਨਾਲ, ਸ਼ਰਧਾਲੂਆਂ ਦੀ ਭੀੜ ਦੌਰਾਨ ਹਾਦਸਾ ਨਹੀਂ ਵਾਪਰਿਆ। ਹਾਲਾਂਕਿ ਸਿੰਚਾਈ ਵਿਭਾਗ ਨੇ ਬੀਤੀ ਦੁਪਹਿਰ ਨੂੰ ਦੋਵੇਂ ਪਾਸੇ ਮਿੱਟੀ ਸੁੱਟ ਕੇ ਸੜਕ ਨੂੰ ਰੋਕ ਦਿੱਤਾ ਸੀ, ਪਰ ਪੁਲ ਦੇ ਨੇੜੇ ਪਹਿਲਾਂ ਤੋਂ ਕੋਈ ਸਾਵਧਾਨੀ ਵਾਲਾ ਸਾਈਨ ਨਹੀਂ ਲਗਾਇਆ ਗਿਆ ਸੀ।

ਪੱਛਮੀ ਯਮੁਨਾ ਨਹਿਰ ਉੱਤੇ ਤਿੰਨ ਸਾਲ ਪਹਿਲਾਂ ਅੱਠ ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਪੁਲ ਦਾ ਨਿਰਮਾਣ ਹੋਣ ਤੋਂ ਪਹਿਲਾਂ ਪੁਰਾਣਾ ਪੁਲ ਖ਼ਰਾਬ ਐਲਾਨ ਦਿੱਤਾ ਗਿਆ ਸੀ। ਸਿੰਚਾਈ ਵਿਭਾਗ ਦੇ ਅਧਿਕਾਰੀਆਂ ਮੁਤਾਬਕ, ਇਹ ਪੁਲ ਲਗਭਗ 100 ਸਾਲ ਪੁਰਾਣਾ ਸੀ। ਪੁਲ ਦੇ ਉਸ ਪਾਰ ਬਾੜੀ ਮਾਜਰਾ, ਤੀਰਥ ਨਗਰ, ਪਾਂਸਰਾ, ਤਾਜਕਪੁਰ ਸਮੇਤ ਹੋਰ ਕਈ ਪਿੰਡ ਹਨ। ਸਹਾਰਨਪੁਰ ਵੱਲ ਜਾਣ ਵਾਲੇ ਲੋਕ ਵੀ ਇਸ ਪੁਲ ਦੀ ਵਰਤੋਂ ਕਰਦੇ ਹਨ। ਨੇੜੇ ਹੀ ਇੱਕ ਹੋਰ ਪੁਲ ਬਣਿਆ ਹੋਇਆ ਹੈ, ਪਰ ਇਸ ਪੁਲ ‘ਤੇ ਵੀ ਅਕਸਰ ਆਵਾਜਾਈ ਰਹਿੰਦੀ ਹੈ।

ਪੁਲ ‘ਤੇ ਨਹੀਂ ਸੀ ਕੋਈ ਚੇਤਾਵਨੀ ਸਾਈਨ

ਟੁੱਟੇ ਪੁਲ ਨੂੰ ਦੇਖਣ ਪਹੁੰਚੇ ਰਾਮ ਬਿਹਾਰੀ ਤੇ ਜੁਗਲ ਕਿਸ਼ੋਰ ਨੇ ਦੱਸਿਆ ਕਿ ਸ਼ਾਮ ਨੂੰ ਕਰੀਬ ਸਵਾ ਚਾਰ ਵਜੇ ਧੜਾਮ ਦੀ ਆਵਾਜ਼ ਆਈ। ਉਨ੍ਹਾਂ ਨੇ ਦੇਖਿਆ ਕਿ ਪੁਲ ਦਾ ਵਿਚਕਾਰਲਾ ਇੱਕ ਹਿੱਸਾ ਨਹਿਰ ਵਿੱਚ ਡਿੱਗ ਪਿਆ ਹੈ। ਉਸ ਵੇਲੇ ਪੁਲ ਉੱਤੇ ਕੋਈ ਵਾਹਨ ਜਾਂ ਪੈਦਲ ਯਾਤਰੀ ਨਹੀਂ ਸੀ। ਇੱਕ ਦਿਨ ਪਹਿਲਾਂ ਇਸੇ ਘਾਟ ਉੱਤੇ ਛੱਠ ਪੂਜਾ ਕਰਨ ਆਏ ਸ਼ਰਧਾਲੂਆਂ ਦਾ ਭੀੜ ਲੱਗਿਆ ਹੋਇਆ ਸੀ।

ਵਿਭਾਗ ਨੇ ਨਾ ਤਾਂ ਪੁਲ ਨੂੰ ਢਾਹਿਆ ਅਤੇ ਨਾ ਹੀ ਬੰਦ ਕੀਤਾ। ਪੁਲ ‘ਤੇ ਕੋਈ ਚੇਤਾਵਨੀ ਸਾਈਨ ਵੀ ਨਹੀਂ ਲਗਾਇਆ ਗਿਆ, ਹਾਲਾਂਕਿ ਵਿਭਾਗ ਪੁਲ ਦੀ ਸਥਿਤੀ ਤੋਂ ਚੰਗੀ ਤਰ੍ਹਾਂ ਜਾਣੂ ਸੀ। ਇਸ ਦੇ ਬਾਵਜੂਦ, ਪੁਲ ‘ਤੇ ਆਵਾਜਾਈ ਨੂੰ ਰੋਕਣ ਲਈ ਕੋਈ ਉਪਾਅ ਨਹੀਂ ਕੀਤੇ ਗਏ।

ਪੁਲ ਨੂੰ ਢਾਹੁਣ ਦੀ ਯੋਜਨਾ ਸੀ: ਐਸ.ਈ

ਸਿੰਚਾਈ ਵਿਭਾਗ ਦੇ ਐਸ.ਈ. ਆਰ.ਐਸ. ਮਿੱਤਲ ਨੇ ਦੱਸਿਆ ਕਿ ਪੁੱਲ ਨੂੰ ਕੰਡਮ ਐਲਾਨ ਦਿੱਤਾ ਸੀ। ਸਵੇਰ ਵੇਲੇ ਦੋਵੇਂ ਪਾਸੇ ਮਿੱਟੀ ਪਾ ਕੇ ਆਵਾਜਾਈ ਬੰਦ ਕਰ ਦਿੱਤੀ ਸੀ। ਸਾਡੀ ਆਪਣੀ ਪੁੱਲ ਤੋੜਨ ਦੀ ਪਲੈਨਿੰਗ ਸੀ। ਇੱਥੇ ਨਵਾਂ ਪੁੱਲ ਬਣਿਆ ਹੋਇਆ ਹੈ। ਪੁਰਾਣੇ ਪੁੱਲ ਤੋਂ ਆਵਾਜਾਈ ਘੱਟ ਸੀ।

NO COMMENTS

LEAVE A REPLY

Please enter your comment!
Please enter your name here

Exit mobile version