Home ਰਾਜਸਥਾਨ ਬੀਕਾਨੇਰ ਦੇ ਸ੍ਰੀਡੂੰਗਰਗੜ੍ਹ ’ਚ ਟਲਿਆ ਵੱਡਾ ਹਾਦਸਾ

ਬੀਕਾਨੇਰ ਦੇ ਸ੍ਰੀਡੂੰਗਰਗੜ੍ਹ ’ਚ ਟਲਿਆ ਵੱਡਾ ਹਾਦਸਾ

0

ਬੀਕਾਨੇਰ : ਦੀਵਾਲੀ ਦੀ ਰਾਤ, ਸੋਮਵਾਰ 20 ਅਕਤੂਬਰ ਨੂੰ ਬੀਕਾਨੇਰ ਦੇ ਸ੍ਰੀਡੂੰਗਰਗੜ੍ਹ ਥਾਣੇ ਤੋਂ ਕੁਝ ਦੂਰੀ ‘ਤੇ ਇੱਕ ਬੱਸ ਸੜ ਕੇ ਸੁਆਹ ਹੋ ਗਈ। ਇਹ ਬੱਸ ਲੰਬੇ ਸਮੇਂ ਤੋਂ ਲਾਵਾਰਿਸ ਖੜ੍ਹੀ ਸੀ। ਦੀਵਾਲੀ ਦੀ ਦੇਰ ਰਾਤ ਬੱਸ ਵਿੱਚ ਪਟਾਕੇ ਦੀ ਚੰਗਿਆੜੀ ਨਾਲ ਅੱਗ ਲੱਗ ਗਈ। ਅੱਗ ਲੱਗਣ ਦੀ ਜਾਣਕਾਰੀ ਮਿਲਣ ‘ਤੇ ਸ੍ਰੀਡੂੰਗਰਗੜ੍ਹ ਪੁਲਿਸ ਥਾਣੇ ਤੋਂ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚੇ। ਨਾਲ ਹੀ, ਉੱਥੇ ਹੀ ਨੇੜੇ ਮੌਜੂਦ ਨਗਰ ਪਾਲਿਕਾ ਦੇ ਫਾਇਰ ਬ੍ਰਿਗੇਡ ਵੀ ਮੌਕੇ ‘ਤੇ ਪਹੁੰਚੇ। ਉਦੋਂ ਤੱਕ ਅੱਗ ਪੂਰੀ ਤਰ੍ਹਾਂ ਭੜਕ ਚੁੱਕੀ ਸੀ। ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਅੱਗ ‘ਤੇ ਕਾਬੂ ਪਾ ਲਿਆ ਪਰ ਉਦੋਂ ਤੱਕ ਬੱਸ ਸੜ ਕੇ ਸੁਆਹ ਹੋ ਚੁੱਕੀ ਸੀ।

ਘਟਨਾ ਦੀ ਜਾਣਕਾਰੀ ਮਿਲਣ ‘ਤੇ, ਸੀਓ ਨਿਕੇਤ ਪਾਰੀਕ ਮੌਕੇ ‘ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਇਸ ਹਾਦਸੇ ਵਿੱਚ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਜਦੋਂ ਇਹਨੂੰ ਅੱਗ ਲੱਗੀ, ਉਦੋਂ ਇਹਦੇ ਅੰਦਰ ਕੋਈ ਨਹੀਂ ਸੀ। ਇਸ ਕਰਕੇ ਕੋਈ ਵੱਡਾ ਹਾਦਸਾ ਜਾਂ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ।

ਮੈਡੀਕਲ ਵਿਭਾਗ ਦੀ ਸੀ, ਬੱਸ

ਦੱਸਿਆ ਜਾ ਰਿਹਾ ਹੈ ਕਿ ਬੱਸ ਅਸਲ ਵਿੱਚ ਮੈਡੀਕਲ ਵਿਭਾਗ ਨਾਲ ਜੁੜੀ ਹੋਈ ਸੀ ਅਤੇ ਲੰਬੇ ਸਮੇਂ ਤੋਂ ਲਾਵਾਰਿਸ ਹਾਲਤ ਵਿੱਚ ਖੜ੍ਹੀ ਸੀ। ਇਹ ਬੱਸ ਖਸਤਾ ਹਾਲਤ ਵਿੱਚ ਬੀਕਾਨੇਰ ਦੇ ਸ਼੍ਰੀਡੂੰਗਰਗੜ੍ਹ ਥਾਣੇ ਦੇ ਕੋਲ ਖੜ੍ਹੀ ਸੀ। ਦੀਵਾਲੀ ਦੀ ਰਾਤ ਨੂੰ ਕੋਈ ਪਟਾਕਾ ਇਸ ਬੱਸ ਉੱਤੇ ਆ ਡਿੱਗਿਆ ਜਿਸ ਕਾਰਨ ਉਸ ਵਿੱਚ ਅੱਗ ਲੱਗ ਗਈ ਅਤੇ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।

NO COMMENTS

LEAVE A REPLY

Please enter your comment!
Please enter your name here

Exit mobile version