Home ਦੇਸ਼ ਭਾਰਤ-ਮਿਆਂਮਾਰ ਅੰਤਰਰਾਸ਼ਟਰੀ ਸਰਹੱਦ ਨੇੜੇ ਭਾਰੀ ਮਾਤਰਾ ‘ਚ ਮਾਰੂ ਹਥਿਆਰ ਬਰਾਮਦ

ਭਾਰਤ-ਮਿਆਂਮਾਰ ਅੰਤਰਰਾਸ਼ਟਰੀ ਸਰਹੱਦ ਨੇੜੇ ਭਾਰੀ ਮਾਤਰਾ ‘ਚ ਮਾਰੂ ਹਥਿਆਰ ਬਰਾਮਦ

0

ਮਣੀਪੁਰ: ਉੱਤਰ-ਪੂਰਬੀ ਰਾਜ ਮਣੀਪੁਰ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਸੁਰੱਖਿਆ ਬਲ ਲਗਾਤਾਰ ਵੱਡੇ ਅਭਿਆਨ ਚਲਾ ਰਹੇ ਹਨ। ਇਸ ਲੜੀ ਵਿੱਚ, ਮਣੀਪੁਰ ਪੁਲਿਸ ਅਤੇ ਭਾਰਤੀ ਸੁਰੱਖਿਆ ਬਲਾਂ ਨੇ ਇੱਕ ਸੰਯੁਕਤ ਆਪ੍ਰੇਸ਼ਨ ਵਿੱਚ, ਟੇਂਗਨੋਪਾਲ ਜ਼ਿਲ੍ਹੇ ਵਿੱਚ ਭਾਰਤ-ਮਿਆਂਮਾਰ ਅੰਤਰਰਾਸ਼ਟਰੀ ਸਰਹੱਦ (ਆਈ.ਐਮ.ਬੀ.) ਨੇੜੇ ਭਾਰੀ ਮਾਤਰਾ ਵਿੱਚ ਮਾਰੂ ਹਥਿਆਰ, ਵਿਦੇਸ਼ੀ ਪਿਸਤੌਲ, ਵਾਕੀ-ਟਾਕੀਜ਼ (ਸੰਚਾਰ ਉਪਕਰਣ) ਅਤੇ ਦੇਸੀ ਬੰਬਾਂ (ਆਈ.ਈ.ਡੀ.) ਦੇ ਬਚੇ ਹੋਏ ਖੋਲ ਬਰਾਮਦ ਕੀਤੇ ਹਨ।

ਪੁਲਿਸ ਨੇ ਅੱਜ , ਐਤਵਾਰ ਨੂੰ ਦੱਸਿਆ ਕਿ ਵੱਖ-ਵੱਖ ਕਾਰਵਾਈਆਂ ‘ਚ ਦੋ ਸਰਗਰਮ ਅੱਤਵਾਦੀਆਂ ਅਤੇ ਨਾਜਾਇਜ਼ ਸ਼ਰਾਬ ਦੀ ਤਸਕਰੀ ‘ਚ ਸ਼ਾਮਲ ਦੋ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦੇ ਅਨੁਸਾਰ, ਇਹ ਬਰਾਮਦਗੀ 5 ਜੂਨ ਨੂੰ ਟੇਂਗਨੋਪਾਲ ਜ਼ਿਲ੍ਹੇ ਦੇ ਮੋਰੇਹ ਪੁਲਿਸ ਸਟੇਸ਼ਨ ਦੇ ਅਧੀਨ ਚੋਨਜਾਂਗ ਕੰਪਨੀ ਆਪਰੇਟਿੰਗ ਬੇਸ (ਸੀ.ਓ.ਬੀ.) ਦੇ ਦੱਖਣ ਵਿੱਚ ਲਗਭਗ 12 ਕਿਲੋਮੀਟਰ ਦੂਰ ਬਾਰਡਰ ਪਿੱਲਰ ਨੰਬਰ 72 ਅਤੇ 73 ਦੇ ਵਿਚਕਾਰ ਦੇ ਖੇਤਰ ਤੋਂ ਕੀਤੀ ਗਈ।

ਇਕ ਹੋਰ ਘਟਨਾਕ੍ਰਮ ਵਿਚ, ਸੁਰੱਖਿਆ ਬਲਾਂ ਨੇ ਬੀਤੇ ਦਿਨ ਰਾਸ਼ਟਰੀ ਰਾਜਮਾਰਗ 202 ਅਤੇ 102ਏ ‘ਤੇ ਲਿਟਨ, ਮਹਾਦੇਵ ਅਤੇ ਸਿਨਾਕੇਥਲ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਸੰਯੁਕਤ ਤਲਾਸ਼ੀ ਮੁਹਿੰਮ ਚਲਾਈ। ਇਸ ਮੁਹਿੰਮ ਦਾ ਉਦੇਸ਼ ਕੋਟਲਾਨ ਵਿੱਚ ਹਾਲ ਹੀ ਵਿੱਚ ਹੋਈ ਹਿੰਸਾ ਦੇ ਪ੍ਰਭਾਵ ਨੂੰ ਹੋਰ ਖੇਤਰਾਂ ਵਿੱਚ ਫੈਲਣ ਤੋਂ ਰੋਕਣਾ ਸੀ।

ਇਸ ਕਾਰਵਾਈ ਦੌਰਾਨ ਦੋਵਾਂ ਭਾਈਚਾਰਿਆਂ ਦੀ ਆਬਾਦੀ ਵਾਲੇ ਪਿੰਡਾਂ ਵਿੱਚ ਸਾਂਝੀ ਗਸ਼ਤ ਕੀਤੀ ਗਈ ਅਤੇ ਕਈ ਬੰਕਰਾਂ ਦਾ ਪਤਾ ਲਗਾ ਕੇ ਨਸ਼ਟ ਕਰ ਦਿੱਤਾ ਗਿਆ। ਸੁਰੱਖਿਆ ਕਰਮਚਾਰੀਆਂ ਨੇ ਸ਼ਾਂਤੀ ਬਣਾਈ ਰੱਖਣ ਲਈ ਸਹਿਯੋਗ ਦੀ ਮੰਗ ਕਰਨ ਲਈ ਪਿੰਡਾਂ ਦੇ ਅਧਿਕਾਰੀਆਂ ਅਤੇ ਸਿਵਲ ਸੁਸਾਇਟੀ ਸੰਸਥਾਵਾਂ (ਸੀ.ਐਸ.ਓ.) ਨਾਲ ਵੀ ਗੱਲਬਾਤ ਕੀਤੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਇਲਾਕੇ ਦੇ ਲੋਕਾਂ ਨੂੰ ਸੁਰੱਖਿਆ ਬਲਾਂ ਦੀ ਲਗਾਤਾਰ ਮੌਜੂਦਗੀ ਦਾ ਭਰੋਸਾ ਦਿੱਤਾ। ਪਿੰਡ ਵਾਸੀਆਂ ਨੂੰ ਸਥਾਨਕ ਨੌਜਵਾਨਾਂ ਨੂੰ ਹਿੰਸਾ ਵਿੱਚ ਸ਼ਾਮਲ ਹੋਣ ਜਾਂ ਕਿਤੇ ਹੋਰ ਵਾਪਰ ਰਹੀਆਂ ਘਟਨਾਵਾਂ ਤੋਂ ਪ੍ਰਭਾਵਿਤ ਹੋਣ ਤੋਂ ਰੋਕਣ ਦੀ ਅਪੀਲ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਸਥਾਨਕ ਆਬਾਦੀ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਅਤੇ ਲੋਕਾਂ ਅਤੇ ਮਾਲ ਦੀ ਆਵਾਜਾਈ ਲਈ ਹਾਈਵੇਅ ਨੂੰ ਸੁਰੱਖਿਅਤ ਰੱਖਣ ਲਈ ਅਜਿਹੇ ਆਪਰੇਸ਼ਨ ਜਾਰੀ ਰਹਿਣਗੇ।

ਇਸ ਦੌਰਾਨ ਸੁਰੱਖਿਆ ਬਲਾਂ ਨੇ 5 ਜੂਨ ਨੂੰ ਥੌਬਲ ਜ਼ਿਲੇ ਦੇ ਲਿਲੋਂਗ ਥਾਣੇ ਦੇ ਅਧੀਨ ਸਟੋਨ ਕਰਸ਼ਰ ਖੇਤਰ ਦੇ ਨੇੜੇ ਵੈਥੌ ਸਾਂਗੋਮਸਾਂਗ ਤੋਂ ਪਾਬੰਦੀਸ਼ੁਦਾ ਸੰਗਠਨ ਦੇ ਦੋ ਸਰਗਰਮ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਤੇ ਦਿਨ ਕੀਤੀ ਗਈ ਇਕ ਹੋਰ ਕਾਰਵਾਈ ਵਿਚ ਮਣੀਪੁਰ ਪੁਲਿਸ ਨੇ ਇੰਫਾਲ ਪੂਰਬੀ ਜ਼ਿਲੇ ਦੇ ਹਿੰਗਾਂਗ ਪੁਲਿਸ ਸਟੇਸ਼ਨ ਅਧੀਨ ਫਿਜ਼ਾਮ ਲਿਰਕ ਤੋਂ ਦੋ ਲੋਕਾਂ ਨੂੰ ਨਾਜਾਇਜ਼ ਸ਼ਰਾਬ ਲਿਜਾਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version