ਲੁਧਿਆਣਾ : ਦੇਸ਼ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਨੇ ਸਾਲ ਵਿੱਚ ਦੂਜੀ ਵਾਰ ਟੋਲ ਦਰਾਂ ਵਿੱਚ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸ ਕਾਰਨ ਨੈਸ਼ਨਲ ਹਾਈਵੇ ਅਥਾਰਟੀ ਦੁਆਰਾ 14 ਜੁਲਾਈ ਦੀ ਰਾਤ 12 ਵਜੇ ਤੋਂ ਨਵੇਂ ਟੋਲ ਦਰਾਂ ਲਾਗੂ ਕਰ ਦਿੱਤੇ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਹਰ ਵਾਹਨ ਦੇ ਆਉਣ-ਜਾਣ ਵਿੱਚ 10 ਰੁਪਏ ਦਾ ਵਾਧਾ ਕੀਤਾ ਗਿਆ ਹੈ ਅਤੇ ਉੱਥੇ ਹੀ ਦੂਜੇ ਪਾਸੇ ਜਿਹੜੇ ਵਾਹਨ ਚਾਲਕ ਰੋਜ਼ਾਨਾ ਟੋਲ ਪਲਾਜ਼ਾ ‘ਤੇ ਰੋਜ਼ਾਨਾ ਆਉਂਦੇ-ਜਾਂਦੇ ਸਨ, ਉਨ੍ਹਾਂ ਦੇ ਰੇਟ ਵਿੱਚ ਵੀ ਵਾਧੇ ਦਾ ਐਲਾਨ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 1 ਅਪ੍ਰੈਲ ਨੂੰ ਵੀ ਟੋਲ ਪਲਾਜ਼ਾ ‘ਤੇ ਟੋਲ ਰੇਟ ਵਿੱਚ ਵਾਧਾ ਕੀਤਾ ਗਿਆ ਸੀ ਜਿਸ ਦੇ ਚੱਲਦੇ 6 ਮਹੀਨਿਆਂ ਵਿੱਚ ਦੂਸਰੀ ਵਾਰ ਵਾਧਾ ਹੋਣ ਦੇ ਕਾਰਨ ਵਾਹਨ ਚਾਲਕਾਂ ਵਿੱਚ ਭਾਰੀ ਰੋਸ਼ ਦੇਖਿਆ ਜਾ ਰਿਹਾ ਹੈ। ਦੂਜੇ ਪਾਸੇ, ਵਪਾਰਕ ਵਾਹਨਾਂ ਵਿੱਚ ਵੀ 20 ਤੋਂ ਲੈ ਕੇ 30 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ।
