Home ਦੇਸ਼ ਲੱਦਾਖ ਪ੍ਰਸ਼ਾਸਨ ਨੇ ਪੂਰੇ ਕੇਂਦਰ ਸ਼ਾਸਤ ਪ੍ਰਦੇਸ਼ ’ਚ ਸਿੰਗਲ-ਯੂਜ਼ ਪਲਾਸਟਿਕ ‘ਤੇ ਲਗਾਈ...

ਲੱਦਾਖ ਪ੍ਰਸ਼ਾਸਨ ਨੇ ਪੂਰੇ ਕੇਂਦਰ ਸ਼ਾਸਤ ਪ੍ਰਦੇਸ਼ ’ਚ ਸਿੰਗਲ-ਯੂਜ਼ ਪਲਾਸਟਿਕ ‘ਤੇ ਲਗਾਈ ਪੂਰੀ ਤਰ੍ਹਾਂ ਪਾਬੰਦੀ

0

ਲੱਦਾਖ : ਦੁਨੀਆ ਭਰ ਦੇ ਲੋਕ ਲੱਦਾਖ ਘੁੰਮਣ ਦੇ ਲਈ ਜਾਦੇ ਹਨ। ਲੱਦਾਖ ਦੀਆਂ ਵਾਦੀਆਂ ਵਿੱਚ ਜਾਣ ਤੋਂ ਬਾਅਦ ਲੋਕਾਂ ਦਾ ਵਾਪਸ ਮੁੜਨ ਦਾ ਮਨ ਹੀ ਨਹੀਂ ਕਰਦਾ। ਇੱਥੋਂ ਦਾ ਮਾਹੌਲ ਹਰ ਕਿਸੇ ਨੂੰ ਆਪਣੀ ਵੱਲ ਖਿੱਚ ਲੈਂਦਾ ਹੈ। ਹਾਲਾਂਕਿ, ਹੁਣ ਸਵੱਛਤਾ ਅਤੇ ਵਾਤਾਵਰਣ ਨੂੰ ਧਿਆਨ ਵਿੱਚ ਰੱਖਦੇ ਹੋਏ, ਲੱਦਾਖ ਪ੍ਰਸ਼ਾਸਨ ਨੇ ਪੂਰੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸਿੰਗਲ-ਯੂਜ਼ ਪਲਾਸਟਿਕ (ਇੱਕ ਵਾਰ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ) ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਇਨ੍ਹਾਂ ਹੀ ਨਹੀਂ ਜੋ ਵੀ ਵਿਅਕਤੀ ਇਸ ਨਿਯਮ ਨੂੰ ਤੋੜੇਗਾ, ਉਸ ਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾਵੇਗਾ। ਅਜਿਹੇ ਵਿੱਚ ਜੇਕਰ ਤੁਸੀ ਵਿੱਚ ਲੱਦਾਖ ਜਾਣ ਦੇ ਲਈ ਸੋਚ ਰਹੇ ਹੋ ਤਾਂ ਪੈਕਿੰਗ ਦੁਬਾਰਾ ਕਰ ਲਵੋਂ।

ਇਸ ਬਾਰੇ ਲੈਫਟੀਨੈਂਟ ਗਵਰਨਰ ਵਿਨੈ ਕੁਮਾਰ ਸਕਸੈਨਾ ਨੇ ਕਿਹਾ ਕਿ ਪ੍ਰਸ਼ਾਸਨ ਨੇ ਲੱਦਾਖ ਦੀ ਨਾਜ਼ੁਕ ਈਕੋਲੋਜੀ ਅਤੇ ਲੈਂਡਸਕੇਪ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਤਹਿਤ ਸਿੰਗਲ-ਯੂਜ਼ ਪਲਾਸਟਿਕ ਆਈਟਮਾਂ ਦੀ ਵਿਕਰੀ, ਵਰਤੋਂ ਅਤੇ ਸਟੋਰੇਜ ‘ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਹੈ। ਉਨ੍ਹਾਂ ਨੇ X ‘ਤੇ ਇੱਕ ਪੋਸਟ ਕਰਦਿਆਂ ਲਿਖਿਆ ਕਿ ਨਵਾਂ ਇਨਫੋਰਸਮੈਂਟ ਫਰੇਮਵਰਕ ਫੀਲਡ-ਲੈਵਲ ਦੇ ਅਧਿਕਾਰੀਆਂ ਨੂੰ ਨਿਯਮ ਤੋੜਨ ਦਾ ਪਤਾ ਲਗਾਉਣ ਅਤੇ ਸਖ਼ਤੀ ਨਾਲ ਲਾਗੂ ਕਰਨ ਦੇ ਲਈ ਚਲਾਨ ਜਾਰੀ ਕਰਨ ਦਾ ਅਧਿਕਾਰ ਵੀ ਦਿੱਤਾ ਹੈ

ਕੀਤੀ ਜਾਵੇਗੀ ਜਾਂਚ

ਇਹ ਐਲਾਨ ਵਾਤਾਵਰਣ ਪੱਖੋਂ ਸੰਵੇਦਨਸ਼ੀਲ ਹਿਮਾਲਿਆਈ ਖੇਤਰ ਵਿੱਚ ਪਲਾਸਟਿਕ ਦੇ ਕੂੜੇ ਬਾਰੇ ਵਧਦੀਆਂ ਚਿੰਤਾਵਾਂ ਦੇ ਵਿਚਕਾਰ ਆਇਆ ਹੈ, ਜਿੱਥੇ ਹਰ ਸਾਲ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ। ਨਵੇਂ ਢਾਂਚੇ ਦੀ ਇੱਕ ਮੁੱਖ ਵਿਸ਼ੇਸ਼ਤਾ ਲੇਹ ਹਵਾਈ ਅੱਡੇ ਅਤੇ ਲੱਦਾਖ ਵਿੱਚ ਸਰਹੱਦੀ ਪ੍ਰਵੇਸ਼ ਸਥਾਨਾਂ ‘ਤੇ ਸਿੰਗਲ-ਯੂਜ਼ ਪਲਾਸਟਿਕ ਵਸਤੂਆਂ ਲਈ ਬੇਤਰਤੀਬ ਨਿਰੀਖਣ ਦੀ ਸ਼ੁਰੂਆਤ ਹੈ। ਇਹਨਾਂ ਜਾਂਚਾਂ ਦਾ ਉਦੇਸ਼ ਪਾਬੰਦੀਸ਼ੁਦਾ ਪਲਾਸਟਿਕ ਉਤਪਾਦਾਂ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਦਾਖਲ ਹੋਣ ਤੋਂ ਰੋਕਣਾ ਅਤੇ ਜ਼ਮੀਨੀ ਪੱਧਰ ‘ਤੇ ਲਾਗੂਕਰਨ ਨੂੰ ਮਜ਼ਬੂਤ ​​ਕਰਨਾ ਹੈ।

ਭਰਨਾ ਪਵੇਗਾ ਜੁਰਮਾਨਾ

ਨਵੇਂ ਨਿਯਮਾਂ ਦੇ ਤਹਿਤ, ਕੋਈ ਵੀ ਵਿਅਕਤੀ, ਵਪਾਰਕ ਸਥਾਪਨਾ, ਜਿਸ ਵਿੱਚ ਹੋਟਲ, ਰੈਸਟੋਰੈਂਟ ਅਤੇ ਖਾਣ-ਪੀਣ ਦੀਆਂ ਥਾਵਾਂ ਸ਼ਾਮਲ ਹਨ, ਪਾਬੰਦੀਸ਼ੁਦਾ ਸਿੰਗਲ-ਯੂਜ਼ ਪਲਾਸਟਿਕ ਵਸਤੂਆਂ ਦੀ ਵਰਤੋਂ, ਵਿਕਰੀ ਜਾਂ ਸਟੋਰ ਕਰਦੇ ਪਾਏ ਜਾਦੇ ਹਨ, ਤਾਂ ਉਨ੍ਹਾਂ ’ਤੇ 10,000 ਰੁਪਏ ਦਾ ਵਾਤਾਵਰਣ ਜੁਰਮਾਨਾ ਲਗਾਇਆ ਜਾਵੇਗਾ। ਲਾਗੂ ਕਰਨ ਦੇ ਨਿਯਮਾਂ ਦੇ ਅਨੁਸਾਰ, ਜਨਤਕ ਥਾਵਾਂ ‘ਤੇ ਕੂੜਾ ਸੁੱਟਣ ‘ਤੇ 5,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।

ਕੀ ਹੈ ਮਕਸਦ?

ਅਧਿਕਾਰੀਆਂ ਨੇ ਕਿਹਾ ਕਿ ਜੁਰਮਾਨੇ ਦਾ ਉਦੇਸ਼ ਸ਼ਹਿਰੀ ਕੇਂਦਰਾਂ, ਪੇਂਡੂ ਖੇਤਰਾਂ ਅਤੇ ਸੈਰ-ਸਪਾਟਾ ਸਥਾਨਾਂ ਵਿੱਚ ਪਲਾਸਟਿਕ ਦੀ ਰਹਿੰਦ-ਖੂੰਹਦ ਨੂੰ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣਾ ਅਤੇ ਘਟਾਉਣਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version