Health News : ਡਰਾਈ ਫਰੂਟਸ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਫਿਰ ਉਹ ਚਾਹੇ ਕਾਜੂ ਹੋਵੇ, ਬਦਾਮ ਹੋਵੇ, ਕਿਸ਼ਮਿਸ਼ ਹੋਵੇ ਜਾਂ ਮਖਾਣੇ। ਇਨ੍ਹਾਂ ਸਭ ਨੂੰ ਹੀ ਆਪਣੀ ਡਾਈਟ ਵਿੱਚ ਸ਼ਾਮਲ ਕਰਨਾ ਸਿਹਤ ਲਈ ਲਾਭਦਾਇਕ ਮੰਨਿਆ ਜਾਂਦਾ ਹੈ। ਪਰ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਮਖਾਣੇ ਦੀ, ਜਿਸਨੂੰ ਫੌਕਸ ਨਟਸ ਜਾਂ ਲੋਟਸ ਸੀਡਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਮਖਾਣੇ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਸੋਡੀਅਮ, ਪੋਟਾਸ਼ੀਅਮ, ਫਾਈਬਰ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨ ਸੀ ਵਰਗੇ ਹੋਰ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਦੂਰ ਰੱਖਣ ਵਿੱਚ ਮਦਦ ਕਰਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਜੇਕਰ ਤੁਸੀਂ ਇਸੇ ਮਖਾਣੇ ਨੂੰ ਦੁੱਧ ਦੇ ਨਾਲ ਭਿਓਂ ਕੇ ਖਾਂਦੇ ਹੋ, ਤਾਂ ਇਹ ਤੁਹਾਡੀ ਸਿਹਤ ‘ਤੇ ਕੀ ਅਸਰ ਪਾਉਂਦਾ ਹੈ। ਆਮ ਤੌਰ ‘ਤੇ ਕਈ ਡਰਾਈ ਫਰੂਟਸ ਨੂੰ ਭਿਓਂ ਕੇ ਖਾਣਾ ਉਨ੍ਹਾਂ ਦੇ ਪੋਸ਼ਕ ਤੱਤਾਂ ਨੂੰ ਵਧਾ ਦਿੰਦਾ ਹੈ। ਤਾਂ ਅੱਜ ਅਸੀਂ ਜਾਣਾਂਗੇ ਕਿ ਦੁੱਧ ਵਿੱਚ ਭਿੱਜੇ ਜਾਂ ਪਕਾਏ ਮਖਾਣੇ ਖਾਣ ਦੇ ਫਾਇਦਿਆਂ ਬਾਰੇ।
ਦੁੱਧ ਵਿੱਚ ਭਿਓਂ ਕੇ ਮਖਾਣੇ ਖਾਣ ਦੇ ਫਾਇਦੇ :
- ਦਿਲ ਦੇ ਲਈ ਫਾਇਦੇਮੰਦ
ਮਖਾਣੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਨਾਲ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਸਹਾਇਕ ਹੋ ਸਕਦਾ ਹੈ। ਮਖਾਣੇ ਵਾਲੇ ਦੁੱਧ ਦਾ ਸੇਵਨ ਕਰਨ ਨਾਲ ਦਿਲ ਨੂੰ ਦਰੁਸਤ ਰੱਖਣ ਵਿੱਚ ਮਦਦ ਮਿਲ ਸਕਦੀ ਹੈ।
- ਭਾਰ ਘਟਾਉਣਾ
ਜੇਕਰ ਤੁਸੀਂ ਡਾਈਟ ‘ਤੇ ਹੋ ਅਤੇ ਭਾਰ ਘਟਾਉਣਾ ਚਾਹੁੰਦੇ ਹੋ, ਤੁਸੀਂ ਡਾਈਟ ਵਿੱਚ ਮਖਾਣਿਆ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰ ਸਕਦੇ ਹੋ। ਕਿਉਂਕਿ ਮਖਾਣੇ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਪਾਈ ਜਾਂਦੀ ਹੈ।
- ਬੋਨ ਹੈਲਥ
ਮਖਾਣੇ ਅਤੇ ਦੁੱਧ ਵਿੱਚ ਕੈਲਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਅਤੇ ਓਸਟੀਓਪੋਰੋਸਿਸ ਦੇ ਖਤਰੇ ਤੋਂ ਬਚਾਉਣ ਵਿੱਚ ਮਦਦਗਾਰ ਹੈ। ਜੇਕਰ ਤੁਸੀਂ ਕਮਜ਼ੋਰ ਹੱਡੀਆਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਮਖਾਣੇ ਵਾਲੇ ਦੁੱਧ ਦਾ ਸੇਵਨ ਕਰ ਸਕਦੇ ਹੋ।
- ਕਬਜ਼ ਲਈ
ਜਿਨ੍ਹਾਂ ਲੋਕਾਂ ਨੂੰ ਪੇਟ ਨਾਲ ਸਬੰਧਤ ਸਮੱਸਿਆਵਾਂ ਹਨ, ਉਨ੍ਹਾਂ ਲਈ ਮਖਾਣੇ ਵਾਲੇ ਦੁੱਧ ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਮਖਾਣੇ ਵਿੱਚ ਫਾਈਬਰ ਦੀ ਚੰਗੀ ਮਾਤਰਾ ਹੁੰਦਾ ਹੈ, ਜੋ ਪਾਚਨ ਪ੍ਰਣਾਲੀ ਨੂੰ ਸਿਹਤਮੰਦ ਰੱਖਣ ਅਤੇ ਕਬਜ਼ ਨੂੰ ਰੋਕਣ ਵਿੱਚ ਮਦਦਗਾਰ ਹੁੰਦਾ ਹੈ।
