Home ਖੇਡਾਂ ‘ਖੇਡਾਂ ਵਤਨ ਪੰਜਾਬ ਦੀਆਂ-ਘੋੜਸਵਾਰੀ ਮੁਕਾਬਲਿਆਂ ਦਾ ਬਦਲਿਆ ਸ਼ਡਿਊਲ

‘ਖੇਡਾਂ ਵਤਨ ਪੰਜਾਬ ਦੀਆਂ-ਘੋੜਸਵਾਰੀ ਮੁਕਾਬਲਿਆਂ ਦਾ ਬਦਲਿਆ ਸ਼ਡਿਊਲ

0

ਚੰਡੀਗੜ੍ਹ: ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਕਰਵਾਏ ਜਾਣ ਵਾਲੇ ਸੂਬਾ ਪੱਧਰੀ ਘੋੜਸਵਾਰੀ ਮੁਕਾਬਲਿਆਂ ਦੀਆਂ ਤਰੀਕਾਂ ਵਿੱਚ ਤਬਦੀਲੀ ਕੀਤੀ ਗਈ ਹੈ। ਪਹਿਲਾਂ ਇਹ ਮੁਕਾਬਲੇ 17 ਤੋਂ 23 ਨਵੰਬਰ ਤੱਕ ਕਰਵਾਉਣ ਦੀ ਯੋਜਨਾ ਸੀ, ਪਰ ਹੁਣ ਨਵੀਆਂ ਤਰੀਕਾਂ ਮੁਤਾਬਕ ਇਹ ਮੁਕਾਬਲੇ 11 ਤੋਂ 13 ਨਵੰਬਰ 2026 ਤੱਕ ਹੋਣਗੇ।

ਖੇਡ ਵਿਭਾਗ ਦੇ ਬੁਲਾਰੇ ਅਨੁਸਾਰ, ਇਹ ਮੁਕਾਬਲੇ ਹੁਣ ਜਲੰਧਰ ਸਥਿਤ ਪੀਏਪੀ ਕੈਂਪਸ ਵਿਖੇ ਕਰਵਾਏ ਜਾਣਗੇ। ਤਰੀਕਾਂ ਵਿੱਚ ਬਦਲਾਅ ਕਰਨ ਦਾ ਮੁੱਖ ਮਕਸਦ ਵੱਧ ਤੋਂ ਵੱਧ ਖਿਡਾਰੀਆਂ ਦੀ ਸ਼ਮੂਲੀਅਤ ਯਕੀਨੀ ਬਣਾਉਣਾ ਹੈ।

ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਪਬਲਿਕ ਅਤੇ ਸੈਨਿਕ ਸਕੂਲਾਂ ਦੇ ਵਿਦਿਆਰਥੀ ‘ਇੰਡੀਅਨ ਪਬਲਿਕ ਸਕੂਲਜ਼ ਘੋੜਸਵਾਰੀ ਚੈਂਪੀਅਨਸ਼ਿਪ’ ਵਿੱਚ ਵੀ ਹਿੱਸਾ ਲੈ ਰਹੇ ਹਨ। ਇਹ ਚੈਂਪੀਅਨਸ਼ਿਪ 18 ਤੋਂ 21 ਨਵੰਬਰ ਤੱਕ ਦਿ ਪੰਜਾਬ ਪਬਲਿਕ ਸਕੂਲ, ਨਾਭਾ ਵਿਖੇ ਕਰਵਾਈ ਜਾ ਰਹੀ ਹੈ।

ਇਸੇ ਨੂੰ ਧਿਆਨ ਵਿੱਚ ਰੱਖਦਿਆਂ ਖੇਡ ਵਿਭਾਗ ਨੇ ਸੂਬਾ ਪੱਧਰੀ ਘੋੜਸਵਾਰੀ ਮੁਕਾਬਲਿਆਂ ਦੀਆਂ ਤਰੀਕਾਂ ਪਹਿਲਾਂ ਕਰਨ ਦਾ ਫ਼ੈਸਲਾ ਲਿਆ ਹੈ, ਤਾਂ ਜੋ ਸਕੂਲੀ ਖਿਡਾਰੀ ਦੋਵਾਂ ਮੁਕਾਬਲਿਆਂ ਵਿੱਚ ਹਿੱਸਾ ਲੈ ਸਕਣ।

ਵਿਭਾਗ ਵੱਲੋਂ ਸਬੰਧਤ ਖਿਡਾਰੀਆਂ, ਕੋਚਾਂ ਅਤੇ ਅਧਿਕਾਰੀਆਂ ਨੂੰ ਨਵੇਂ ਸ਼ਡਿਊਲ ਮੁਤਾਬਕ ਆਪਣੀਆਂ ਤਿਆਰੀਆਂ ਕਰਨ ਲਈ ਕਿਹਾ ਗਿਆ ਹੈ। ਹੁਣ ਸਾਰੇ ਘੋੜਸਵਾਰੀ ਮੁਕਾਬਲੇ 11 ਤੋਂ 13 ਨਵੰਬਰ ਤੱਕ ਪੀਏਪੀ ਕੈਂਪਸ, ਜਲੰਧਰ ਵਿਖੇ ਕਰਵਾਏ ਜਾਣਗੇ।

NO COMMENTS

LEAVE A REPLY

Please enter your comment!
Please enter your name here

Exit mobile version