Home ਦੇਸ਼ ਵਿਦੇਸ਼ ਮੰਤਰਾਲੇ ਤੇ ਚੀਨ ਸਰਕਾਰ ਦੇ ਸਹਿਯੋਗ ਨਾਲ ਕੈਲਾਸ਼ ਮਾਨਸਰੋਵਰ ਯਾਤਰਾ ਜੂਨ...

ਵਿਦੇਸ਼ ਮੰਤਰਾਲੇ ਤੇ ਚੀਨ ਸਰਕਾਰ ਦੇ ਸਹਿਯੋਗ ਨਾਲ ਕੈਲਾਸ਼ ਮਾਨਸਰੋਵਰ ਯਾਤਰਾ ਜੂਨ ਤੋਂ ਅਗਸਤ ਦੇ ਵਿਚਕਾਰ ਕੀਤੀ ਜਾਵੇਗੀ ਆਯੋਜਿਤ

0

ਉੱਤਰਾਖੰਡ : ਵਿਦੇਸ਼ ਮੰਤਰਾਲੇ ਅਤੇ ਚੀਨ ਸਰਕਾਰ ਦੇ ਸਹਿਯੋਗ ਨਾਲ ਕੈਲਾਸ਼ ਮਾਨਸਰੋਵਰ ਯਾਤਰਾ ਇਸ ਸਾਲ ਜੂਨ ਤੋਂ ਅਗਸਤ ਦੇ ਵਿਚਕਾਰ ਆਯੋਜਿਤ ਕੀਤੀ ਜਾਵੇਗੀ। ਇਸ ਵਾਰ ਉੱਤਰਾਖੰਡ ਰਾਜ ਤੋਂ ਲਿਪੁਲੇਖ ਦੱਰੇ ਦੇ ਰਸਤੇ 50 ਸ਼ਰਧਾਲੂਆਂ ਦੇ ਦਸ ਸਮੂਹ ਯਾਤਰਾ ਕਰਨਗੇ, ਇਸੇ ਦੌਰਾਨ, ਸਿੱਕਮ ਰਾਜ ਤੋਂ ਨਾਥੂ ਲਾ ਦੱਰੇ ਰਸਤੇ ਵੀ 50 ਸ਼ਰਧਾਲੂਆਂ ਦੇ 10 ਸਮੂਹ ਰਵਾਨਾ ਕਰਨਗੇ।

ਅਰਜ਼ੀਆਂ ਦੇ ਲਈ ਵੈੱਬਸਾਈਟ kmy.gov.in ਸ਼ੁਰੂ ਕੀਤੀ ਗਈ ਹੈ। ਸ਼ਰਧਾਲੂਆਂ ਦੀ ਚੋਣ ਇੱਕ ਨਿਰਪੱਖ, ਕੰਪਿਊਟਰ-ਅਧਾਰਤ, ਬੇਤਰਤੀਬ ਅਤੇ ਲਿੰਗ-ਸੰਤੁਲਿਤ ਪ੍ਰਕਿਰਿਆ ਰਾਹੀਂ ਕੀਤੀ ਜਾਵੇਗੀ।

ਕੈਲਾਸ਼ ਮਾਨਸਰੋਵਰ ਯਾਤਰਾ ਦੀ ਪੂਰੀ ਪ੍ਰਕਿਰਿਆ, ਔਨਲਾਈਨ ਅਰਜ਼ੀ ਤੋਂ ਲੈ ਕੇ ਸ਼ਰਧਾਲੂਆਂ ਦੀ ਚੋਣ ਤੱਕ, ਪੂਰੀ ਤਰ੍ਹਾਂ ਕੰਪਿਊਟਰਾਈਜ਼ਡ ਹੈ। ਦਿਲਚਸਪੀ ਰੱਖਣ ਵਾਲੇ ਬਿਨੈਕਾਰ ਰਜਿਸਟਰ ਕਰ ਸਕਦੇ ਹਨ ਅਤੇ ਵੈੱਬਸਾਈਟ ‘ਤੇ ਲੌਗਇਨ ਕਰ ਸਕਦੇ ਹਨ ਅਤੇ ਆਪਣੀਆਂ ਅਰਜ਼ੀਆਂ ਔਨਲਾਈਨ ਜਮ੍ਹਾਂ ਕਰ ਸਕਦੇ ਹਨ।

ਬਿਨੈਕਾਰਾਂ ਨੂੰ ਜਾਣਕਾਰੀ ਪ੍ਰਾਪਤ ਕਰਨ ਲਈ ਪੱਤਰ ਜਾਂ ਫੈਕਸ ਭੇਜਣ ਦੀ ਜ਼ਰੂਰਤ ਨਹੀਂ ਹੈ। ਵੈੱਬਸਾਈਟ ‘ਤੇ ਫੀਡਬੈਕ ਵਿਕਲਪਾਂ ਦੀ ਵਰਤੋਂ ਜਾਣਕਾਰੀ ਪ੍ਰਾਪਤ ਕਰਨ, ਫੀਡਬੈਕ ਪ੍ਰਦਾਨ ਕਰਨ, ਜਾਂ ਯਾਤਰਾ ਕਰਨ ਦਾ ਸੁਝਾਅ ਦੇਣ ਦੇ ਲਈ ਕੀਤਾ ਜਾ ਸਕਦਾ ਹੈ।

ਬਿਨੈਕਾਰ ਦੋਵੇਂ ਰੂਟ ਚੁਣ ਸਕਦੇ ਹਨ ਅਤੇ ਉਨ੍ਹਾਂ ਨੂੰ ਤਰਜੀਹ ਦੇ ਸਕਦੇ ਹਨ, ਜਾਂ ਉਹ ਸਿਰਫ਼ ਇੱਕ ਰੂਟ ਚੁਣ ਸਕਦੇ ਹਨ। ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 19 ਮਈ, 2026 ਹੈ।

ਦੱਸ ਦਈਏ, ਕੈਲਾਸ਼ ਮਾਨਸਰੋਵਰ ਯਾਤਰਾ ਭਾਰਤੀ ਸੱਭਿਆਚਾਰ, ਵਿਸ਼ਵਾਸ ਅਤੇ ਅਧਿਆਤਮਿਕਤਾ ਦੀ ਇੱਕ ਵਿਲੱਖਣ ਯਾਤਰਾ ਹੈ। ਇਹ ਯਾਤਰਾ ਨਾ ਸਿਰਫ਼ ਇੱਕ ਧਾਰਮਿਕ ਰਸਮ ਹੈ ਬਲਕਿ ਅਧਿਆਤਮਿਕ ਸ਼ਾਂਤੀ ਅਤੇ ਕੁਦਰਤੀ ਸੁੰਦਰਤਾ ਦਾ ਸੰਗਮ ਵੀ ਮੰਨੀ ਜਾਦੀ ਹੈ। ਤਿੱਬਤ ਵਿੱਚ ਸਥਿਤ, ਕੈਲਾਸ਼ ਪਰਬਤ ਅਤੇ ਮਾਨਸਰੋਵਰ ਝੀਲ ਨੂੰ ਹਿੰਦੂ, ਬੁੱਧ, ਜੈਨ ਅਤੇ ਬੋਨ ਧਰਮਾਂ ਦੇ ਪੈਰੋਕਾਰਾਂ ਦੁਆਰਾ ਪਵਿੱਤਰ ਮੰਨਿਆ ਜਾਂਦਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version