Homeਦੇਸ਼ਜੇ. ਪੀ ਨੱਡਾ ਨੇ ਤੇਲੰਗਾਨਾ ਸਰਕਾਰ 'ਤੇ ਸਾਧਿਆ ਨਿਸ਼ਾਨਾ

ਜੇ. ਪੀ ਨੱਡਾ ਨੇ ਤੇਲੰਗਾਨਾ ਸਰਕਾਰ ‘ਤੇ ਸਾਧਿਆ ਨਿਸ਼ਾਨਾ

ਤੇਲੰਗਾਨਾ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਜੇ. ਪੀ ਨੱਡਾ ਨੇ ਕਿਹਾ ਕਿ ਤੇਲੰਗਾਨਾ (Telangana) ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੀ ਅਗਵਾਈ ‘ਤੇ ਪੱਕਾ ਵਿਸ਼ਵਾਸ ਹੈ ਅਤੇ ਉਹ ‘ਭ੍ਰਿਸ਼ਟ’ ਬੀਆਰਐਸ ਸਰਕਾਰ ਨੂੰ ਬਾਹਰ ਕਰ ਦੇਣਗੇ। ਨੱਡਾ ਨੇ 30 ਨਵੰਬਰ ਨੂੰ ਹੋਣ ਵਾਲੀਆਂ ਤੇਲੰਗਾਨਾ ਵਿਧਾਨ ਸਭਾ ਚੋਣਾਂ ਲਈ ਹੈਦਰਾਬਾਦ ਵਿੱਚ ਇੱਕ ਚੋਣ ਪ੍ਰੋਗਰਾਮ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (ਪਹਿਲਾਂ ਟਵਿੱਟਰ) ‘ਤੇ ਲਿਖਿਆ, “ਕੁਕਟਪੱਲੀ ਦਾ ਊਰਜਾਵਾਨ ਮਾਹੌਲ ਦੱਸਦਾ ਹੈ ਕਿ ਤੇਲੰਗਾਨਾ ਨੇ ਭ੍ਰਿਸ਼ਟਾਚਾਰ ਅਤੇ ਵੰਸ਼ਵਾਦ ਦੀ ਰਾਜਨੀਤੀ ਨੂੰ ਖਤਮ ਕਰਨ ਦਾ ਫ਼ੈਸਲਾ ਕਰ ਲਿਆ ਹੈ।”

ਉਨ੍ਹਾਂ ਕਿਹਾ, “ਤੇਲੰਗਾਨਾ ਦੇ ਲੋਕਾਂ ਦਾ ਪੱਕਾ ਵਿਸ਼ਵਾਸ ਹੈ ਕਿ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਹੀ ਉਨ੍ਹਾਂ ਦੀ ਭਲਾਈ, ਖਾਸ ਕਰਕੇ ਔਰਤਾਂ, ਨੌਜਵਾਨਾਂ ਅਤੇ ਕਿਸਾਨਾਂ ਦੀ ਭਲਾਈ ਸੰਭਵ ਹੈ।” ਉਨ੍ਹਾਂ ਕਿਹਾ ਕਿ ਭਾਜਪਾ ਅਤੇ ਰਾਸ਼ਟਰੀ ਜਮਹੂਰੀ ਗਠਜੋੜ ਵਿਚ ਉਸ ਦੀ ਭਾਈਵਾਲ ਜਨ ਸੈਨਾ ਪਾਰਟੀ ਤੇਲੰਗਾਨਾ ਨੂੰ ਬਿਹਤਰ ਭਵਿੱਖ ਦੇਣ ਦੇ ਆਪਣੇ ਸੰਕਲਪ ਵਿਚ ਦ੍ਰਿੜ੍ਹ ਹੈ। ਜਨ ਸੈਨਾ ਦੇ ਸੰਸਥਾਪਕ ਅਤੇ ਅਭਿਨੇਤਾ ਪਵਨ ਕਲਿਆਣ ਵੀ ਨੱਡਾ ਦੇ ਨਾਲ ਇੱਕ ਚੋਣ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments