Homeਦੇਸ਼ਜੰਮੂ ਕਸ਼ਮੀਰ: ਬਾਰਾਮੂਲਾ 'ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ

ਜੰਮੂ ਕਸ਼ਮੀਰ: ਬਾਰਾਮੂਲਾ ‘ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ

ਸ਼੍ਰੀਨਗਰ: ਜੰਮੂ-ਕਸ਼ਮੀਰ (Jammu and Kashmir) ਦੇ ਬਾਰਾਮੂਲਾ ਜ਼ਿਲ੍ਹੇ ‘ਚ ਸੁਰੱਖਿਆ ਬਲਾਂ (Security forces) ਨੇ ਬੁੱਧਵਾਰ ਨੂੰ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਨਾਲ ਜੁੜੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ‘ਚੋਂ ਅਪਰਾਧਕ ਸਮੱਗਰੀ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ।

ਪੁਲਿਸ ਨੇ ਦੱਸਿਆ ਕਿ ਕ੍ਰੇਰੀ ਖੇਤਰ ਵਿੱਚ ਅੱਤਵਾਦੀ ਗਤੀਵਿਧੀਆਂ ਦੇ ਇੱਕ ਖਾਸ ਇਨਪੁਟ ‘ਤੇ, ਬਾਰਾਮੂਲਾ ਪੁਲਿਸ ਅਤੇ ਫੌਜ ਦੀ 52 ਰਾਸ਼ਟਰੀ ਰਾਈਫਲਜ਼ (ਆਰਆਰ) ਦੁਆਰਾ ਬੱਸ ਸਟੈਂਡ ਦੇ ਨੇੜੇ ਸ਼ਰਕਵਾੜਾ ਕ੍ਰੇਰੀ ਵਿਖੇ ਇੱਕ ਸੰਯੁਕਤ ਚੈਕ ਪੋਸਟ ਸਥਾਪਤ ਕੀਤੀ ਗਈ ਸੀ। ਜਾਂਚ ਦੌਰਾਨ ਚੈਕਿੰਗ ਪੁਆਇੰਟ ਵੱਲ ਪੈਦਲ ਆ ਰਹੇ ਇੱਕ ਵਿਅਕਤੀ ਦੀ ਸ਼ੱਕੀ ਹਰਕਤ ਦੇਖੀ ਗਈ।

ਸੁਰੱਖਿਆ ਬਲਾਂ ਨੂੰ ਦੇਖ ਕੇ ਸ਼ੱਕੀ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਚੌਕਸੀ ਬਲਾਂ ਨੇ ਉਸ ਨੂੰ ਫੜ ਲਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਫੜੇ ਗਏ ਵਿਅਕਤੀ ਦੀ ਪਛਾਣ ਇਮਰਾਨ ਅਹਿਮਦ ਗਨੀ ਵਾਸੀ ਨੌਪੋਰਾ ਵਾਗੂਰਾ ਕਰੀ ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਉਸ ਕੋਲੋਂ ਇਕ ਚੀਨੀ ਪਿਸਤੌਲ, ਇਕ ਪਿਸਤੌਲ ਦਾ ਮੈਗਜ਼ੀਨ, 9 ਪਿਸਤੌਲ ਦੇ ਰੌਂਦ ਅਤੇ ਇਕ ਮੋਬਾਈਲ ਫੋਨ ਬਰਾਮਦ ਹੋਇਆ। ਇਸ ਸਬੰਧੀ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments